21ਵੀਂ ਸਦੀ ਦੀਆਂ ਵੰਗਾਰਾਂ ਨਾਲ ਨਜਿੱਠਣ ਲਈ ਗੁਰਮਤਿ ਰਵਾਇਤਾਂ ਤੋਂ ਸੇਧ ਲੈਣ ਦੀ ਲੋੜ
Published : Oct 31, 2017, 11:55 pm IST
Updated : Oct 31, 2017, 6:25 pm IST
SHARE ARTICLE

ਨਵੀਂ  ਦਿੱਲੀ: 31 ਅਕਤੂਬਰ (ਅਮਨਦੀਪ ਸਿੰਘ): '21 ਵੀਂ ਸਦੀ 'ਚ ਸਿੱਖ' ਵਿਸ਼ੇ 'ਤੇ ਹੋਈ ਚਰਚਾ ਵਿਚ ਸ਼ਾਮਲ ਹੁੰਦਿਆਂ ਸਾਬਕਾ ਕੇਂਦਰੀ ਮੰਤਰੀ ਡਾ. ਮਨੋਹਰ ਸਿੰਘ ਗਿੱਲ ਨੇ ਵੱਡੇ ਸਿੱਖ ਅਦਾਰਿਆਂ ਵਲੋਂ ਲਏ ਜਾਂਦੇ ਫ਼ੈਸਲਿਆਂ 'ਚ ਇਕਮੁੱਠਤਾ ਦੀ ਲੋੜ 'ਤੇ ਜ਼ੋਰ ਦਿਤਾ ਹੈ।ਉਨਾਂ੍ਹ ਕਿਹਾ ਕਿ ਵੱਡੇ ਸਿੱਖ ਅਦਾਰਿਆਂ ਵਲੋਂ ਲਏ ਜਾਣ ਵਾਲੇ ਫ਼ੈਸਲਿਆਂ ਵਿਚ ਇਕਮੁੱਠਤਾ ਹੋਣੀ ਚਾਹੀਦੀ ਹੈ ਤਾਕਿ ਉਹ ਅਪਣਾ ਅਸਰ ਕਾਇਮ ਰੱਖਣ ਸਕਣਗੇ। ਡਾ.ਗਿੱਲ ਦਾ ਕਹਿਣਾ ਸੀ ਕਿ ਭਾਵੇਂ ਅੱਜ ਵੱਖ-ਵੱਖ ਮੁਲਕਾਂ ਦੀ ਸਿਆਸਤ ਵਿਚ ਸਿੱਖਾਂ ਨੇ  ਥਾਂ ਹਾਸਲ ਕੀਤੀ ਹੈ, ਪਰ ਭਵਿੱਖ ਦੇ ਨਵੇਂ ਰਾਹ ਤਲਾਸ਼ਣ ਲਈ ਸਿੱਖਾਂ ਨੂੰ ਆਪਸੀ ਵਿਤਕਰਿਆਂ ਤੋਂ ਉੱਪਰ ਉੱਠ ਕੇ ਫ਼ੈਸਲੇ ਲੈਣ ਦੀ ਲੋੜ ਹੈ। ਇਥੋਂ ਦੇ ਭਾਈ ਵੀਰ ਸਿੰਘ ਸਾਹਿਤ ਸਦਨ, ਨੇੜੇ ਗੋਲ ਮਾਰਕਿਟ ਵਿਖੇ ਕਰਵਾਏ ਗਏ ਭਾਈ ਚਾਨਣ ਸਿੰਘ ਸਾਲਾਨਾ ਯਾਦਗਾਰੀ ਭਾਸ਼ਣ ਵਿਚ ਭਾਈ ਵੀਰ ਸਿੰਘ ਸਾਹਿਤ ਸਦਨ ਦੇ ਡਾਇਰੈਕਟਰ ਡਾ. ਮਹਿੰਦਰ ਸਿੰਘ ਨੇ ਕਿਹਾ ਕਿ ਆਲਮੀ ਪੱਧਰ 'ਤੇ ਸਿੱਖ ਪੰਥ ਨੂੰ 21 ਵੀਂ ਸਦੀ ਦੀਆਂ ਵੰਗਾਰਾਂ ਨੂੰ ਨਜਿੱਠਣ ਲਈ ਸੁਚੇਤ ਹੋ ਕੇ, 


ਗੁਰਮਤਿ ਰਵਾਇਤਾਂ ਤੋਂ ਸੇਧ ਲੈਣੀ ਚਾਹੀਦੀ ਹੈ, ਕਿਉਂਕਿ ਸਿੱਖ ਸਿਆਸਤ ਤੇ ਸਿੱਖ ਸਭਿਆਚਾਰ ਪਹਿਲੋਂ ਹੀ ਗੁਰਮਤਿ ਤੋਂ ਉਲਟ ਰਾਹ ਅਖਤਿਆਰ ਕਰ ਚੁਕੀ ਹੈ। ਜਵਾਹਰ ਲਾਲ ਨਹਿਰੂ ਯੂਨੀਵਰਸਟੀ ਦੇ ਦਰਸ਼ਨ ਮਹਿਕਮੇ ਦੇ ਸਾਬਕਾ ਪ੍ਰੋਫ਼ੈਸਰ ਸਤਯਪਾਲ ਗੌਤਮ ਨੇ 19 ਵੀਂ ਤੇ 20 ਵੀਂ ਸਦੀ ਦੀਆਂ ਸਿੱਖ ਵੰਗਾਰਾਂ ਦੀ ਪੜਚੋਲ ਕਰਦਿਆਂ ਕਿਹਾ ਕਿ ਜੇ 21 ਵੀਂ ਸਦੀ ਦੀਆਂ ਵੰਗਾਰਾਂ ਨਾਲ ਸਿਝਣਾ ਹੈ ਤਾਂ ਸਿੱਖਾਂ ਨੂੰ ਅਪਣੀਆਂ ਗਿਆਨ ਪ੍ਰੰਪਰਾਵਾਂ ਤੇ ਸਮਾਜ ਵਿਗਿਆਨਾਂ ਨੂੰ ਸਮਝ ਕੇ ਰਣਨੀਤੀ ਉਲੀਕਣੀ ਪਵੇਗੀ। ਭਾਈ ਚਾਨਣ ਸਿੰਘ ਦੇ ਪਰਵਾਰ ਵਲੋਂ ਸ਼ਾਮਲ ਹੋਏ ਡਾ. ਅਮਰਜੀਤ ਸਿੰਘ ਨੇ ਸਦਨ ਦੇ ਇਸ ਉਪਰਾਲੇ ਦੀ ਤਾਰੀਫ ਕੀਤੀ। ਇਸ ਮੌਕੇ ਡਾ. ਰਘਬੀਰ ਸਿੰਘ, ਪੁਡੂਚੇਰੀ ਦੇ ਸਾਬਕਾ ਰਾਜਪਾਲ ਇਕਬਾਲ ਸਿੰਘ, ਸਾਬਕਾ ਰਾਜ ਸਭਾ ਮੈਂਬਰ ਤਰਲੋਚਨ ਸਿੰਘ, ਪ੍ਰੋ. ਭਗਵਾਨ ਜੋਸ਼, ਡਾ.ਵਨੀਤਾ, ਡਾ. ਅਮਨਪ੍ਰੀਤ ਸਿੰਘ ਗਿੱਲ, ਡਾ. ਗੁਰਦੀਪ ਕੌਰ ਸਣੇ ਖੋਜ ਵਿਦਿਆਰਥੀ ਵੀ ਸ਼ਾਮਲ ਹੋਏ।

Location: India, Haryana

SHARE ARTICLE
Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement