ਖ਼ਬਰਾਂ |

ਤਾਜ਼ਾ |

ਹਰਿਆਣਾ ਸਰਕਾਰ ਦਾ 1.15 ਲੱਖ ਕਰੋੜੀ 'ਮਨੋਹਰ' ਬਜਟ ਪੇਸ਼
Published : Mar 9, 2018, 11:22 pm IST
Updated : Mar 9, 2018, 5:52 pm IST
SHARE ARTICLE

ਚੰਡੀਗੜ੍ਹ, 9 ਮਾਰਚ (ਨੀਲ ਭਲਿੰਦਰ ਸਿੰਘ) : ਹਰਿਆਣਾ ਦੀ ਭਾਰਤੀ ਜਨਤਾ ਪਾਰਟੀ ਸਰਕਾਰ ਨੇ ਅੱਜ ਆਪਣਾ ਚੌਥਾ ਬਜਟ ਪੇਸ਼ ਕੀਤਾ ਹੈ. ਜਿਸ ਤਹਿਤ ਹੋਰਨਾਂ ਵਿਤੀ ਐਲਾਨਾਂ ਤੋਂ ਇਲਾਵਾ ਗੁਆਂਢੀ ਸੂਬੇ ਪੰਜਾਬ ਨਾਲ ਕਰੀਬ ਚਾਰ ਦਹਾਕਿਆਂ ਤੋਂ ਅੰਤਰਰਾਜੀ ਰੇੜਕੇ ਦੀ ਜੜ ਬਣੀ ਹੋਈ ਸਤਲੁਜ-ਯਮੁਨਾ ਲਿੰਕ (ਐਸਵਾਈਐਲ) ਨਹਿਰ ਲਈ ਇਸ ਵਾਰ ਵੀ 100 ਕਰੋੜ ਰੁਪੈ ਦੀ ਬਜਟ ਵਿਵਸਥਾ ਕੀਤੀ ਗਈ ਹੈ।
ਦਸਣਯੋਗ ਹੈ ਕਿ ਜਾਤੀ ਅਧਾਰਤ ਰਾਖਵਾਂਕਰਨ, ਖਾਪ ਪੰਚਾਇਤਾਂ ਤੇ ਅਣਖ ਖ਼ਾਤਰ ਹਤਿਆਵਾਂ ਤੇ ਡੇਰਾ ਹਿੰਸਾ ਤੋਂ ਕਿਤੇ ਪਹਿਲਾਂ ਤੋਂ ਐਸਵਾਈਐਲ-ਨਹਿਰ ਨਾ ਸਿਰਫ ਹਰਿਆਣਾ ਦੀ ਰਾਜਨੀਤੀ ਦਾ ਅਹਿਮ ਮੁੱਦਾ ਬਣੀ ਹੋਈ ਹੈ ਸਗੋਂ ਪੰਜਾਬ ਅਤੇ ਹਰਿਆਣਾ ਦੇ ਆਪਸੀ ਸਬੰਧਾਂ ਚ ਹੁਣ ਤੱਕ ਦੀ ਸਭ ਤੋਂ ਵੱਡੀ ਤਰੇੜ ਸਾਬਿਤ ਹੁੰਦੀ ਆ ਰਹੀ ਹੈ। ਸੂਬੇ ਦੀ ਖੱਟੜ ਸਰਕਾਰ ਨੇ ਨਹਿਰ ਦੇ ਨਿਰਮਾਣ ਲਈ ਬਜਟ ਰਾਸ਼ੀ ਬਾਰੇ  ਤਵੱਜੋਂ ਦੁਹਰਾਉਂਦੇ ਹੋਏ ਜਿਥੇ ਇਕ ਪਾਸੇ ਵਿਰੋਧੀ ਖੇਮੇ ਖ਼ਾਸਕਰ ਇੰਡੀਅਨ ਨੈਸ਼ਨਲ ਲੋਕਦਲ (ਇਨੈਲੋ) ਵਲੋਂ ਐਸਵਾਈਐਲ ਮੁਦੇ ਉਤੇ ਜੇਲ੍ਹ ਭਰੋ ਅੰਦੋਲਨ ਦੀ 'ਚਿਤਾਵਨੀ' ਦਾ ਤੋੜ ਲੱਭਣ ਦੀ ਕੋਸ਼ਿਸ ਕੀਤੀ ਹੈ ਉਥੇ ਹੀ ਅਗਾਮੀ ਵਿਧਾਨ ਸਭਾ ਚੋਣਾਂ ਤੋਂ 



ਪਹਿਲਾਂ-ਪਹਿਲਾਂ ਨਹਿਰ ਵਿਵਾਦ ਹੱਲ ਹੋਣ ਦੀ ਉਮੀਦ ਤਹਿਤ ਵਿਤੀ ਪੱਖੋਂ ਤਿਆਰ-ਬਰ-ਤਿਆਰ ਹੋਣ ਦਾ ਪ੍ਰਭਾਵ ਵੀ ਦਿੱਤਾ ਹੈ।
ਦੂਜੇ ਪਾਸੇ ਵਿੱਤ ਮੰਤਰੀ ਕੈਪਟਨ ਅਭਿਮਨਿਊ ਸਿੰਘ ਨੇ ਅੱਜ ਅਪਣੇ ਸੰਬੋਧਨ ਦੌਰਾਨ ਸ਼ੇਅਰੋ-ਸ਼ਾਇਰੀ ਵੀ ਖੂਬ ਕੀਤੀ। ਉਹ ਪਿਛਲੀਆਂ ਸਰਕਾਰ ਖਾਸਕਰ ਸਦਨ 'ਚ ਮੌਜੂਦ ਦੋਵਾਂ ਵਿਰੋਧੀ ਪਾਰਟੀਆਂ ਦਾ ਸਿੱਧਾ ਨਾਮ ਲਏ ਬਗ਼ੈਰ ਬੋਲੇ, 'ਕੁਛ ਤੋ ਫੂਲ ਖਿਲਾਏ ਹਮਨੇ ਕੁਛ ਔਰ ਖਿਲਾਨੇ ਹੈਂ ਪਰ ਮੁਸ਼ਕਿਲ ਯਿਹ ਹੈ ਕਿ ਬਾਗ ਮੇਂ ਕੁਛ ਕਾਂਟੇ ਪੁਰਾਨੇ ਹੈਂ।' ਵਿਤ ਮੰਤਰੀ ਨੇ ਕਿਹਾ ਕਿ ਕੁਲ ਬਜਟ 1.15 ਲੱਖ ਕਰੋੜ ਰੁਪਏ ਦਾ ਹੈ ਅਤੇ ਇਸ ਵਿਚ 44,911.16 ਕਰੋੜ ਰੁਪਏ ਦੀ ਰਾਸ਼ੀ ਉਨ੍ਹਾਂ ਯੋਜਨਾਵਾਂ ਲਈ ਹੈ, ਜਿਨ੍ਹਾਂ ਤੋਂ ਸੂਬੇ ਅੰਦਰ ਕਿਆਸੇ ਸਮੇ ਦੌਰਾਨ 15 ਜਾਰੀ ਵਿਕਾਸ ਟੀਚਿਆਂ ਨੂੰ ਹਾਸਲ ਕਰਨ ਵਿਚ ਮਦਦ ਮਿਲੇਗੀ।ਸੂਬੇ ਦੇ ਲਗਭਗ ਹਰ ਖੂੰਜੇ ਵਿਚ ਹਰ ਵਿਦਿਆਰਥੀ ਤਕ ਉੱਚ ਸਿੱਖਿਆ ਦੀ ਪਹੁੰਚ ਯਕੀਨੀ ਬਣਾਉਣ ਲਈ ਸਾਲ 2017-18 ਵਿਚ ਅਲੇਵਾ, ਹਥੀਨ ਅਤੇ ਬਰੋਟਾ ਵਿਚ ਤਿੰਨ ਨਵੀਆਂ ਸਰਕਾਰੀ ਯੂਨੀਵਰਸਟੀਆਂ ਸ਼ੁਰੂ ਕੀਤੀਆਂ ਗਈਆਂ ਹਨ ਅਤੇ ਸਰਕਾਰ ਨੇ ਸੋਨੀਪਤ, ਸ਼ਹਜਾਦਪੁਰ, ਉਕਲਾਨਾ, ਉਗਾਲਨ, ਗੁਲਹਾ ਚੀਕਾ, ਮਾਨੇਸਰ, ਜੁੰਡਲਾ, ਕੁਰੁਕਸ਼ੇਤਰ, ਉਂਹਾਨੀ, ਛਿਲਰੋ, ਕਾਲਾਂਵਾਲੀ,  ਰਾਨੀਆਂ, ਮੋਹਨਾ, ਬਿਲਾਸਪੁਰ, ਰਾਦੌਰ, ਬਡੋਲੀ, ਰਾਏਪੁਰ ਰਾਣੀ, ਮੰਡਕੋਲਾ,  ਨਾਚੌਲੀ, ਲੋਹਾਰੂ, ਤਰਾਵੜੀ, ਰਿਠੋਜ, ਉਖੇੜੀ ਚੋਪਟਾ, ਡਾਟਾ, ਕੁਲਾਨਾ,  ਹਰਿਆ ਮੰਡੀ, ਚਮੂ ਕਲਾਂ, ਬੱਲਬਗੜ੍ਹ ਅਤੇ ਸੈਕਟਰ-52, ਗੁਰੁਗਰਾਮ ਵਿਚ 29 ਸਰਕਾਰੀ ਯੂਨੀਵਰਸਟੀਆਂ ਖੋਲ੍ਹਣ ਦਾ ਵੀ ਫ਼ੈਸਲਾ ਲਿਆ ਹੈ। ਇਨ੍ਹਾਂ ਯੂਨੀਵਰਸਟੀਆਂ ਦਾ ਉਸਾਰੀ ਕਾਰਜ ਸ਼ੁਰੂ ਹੋ ਚੁੱਕਾ ਹੈ।

Location: India, Haryana

SHARE ARTICLE
Advertisement

DM ਗਗਨਦੀਪ ਰੰਧਾਵਾ ਦੇ ਪਰਿਵਾਰਿਕ ਮੈਂਬਰਾਂ ਦੀ ਪੁਲਿਸ ਨਾਲ ਤਿੱਖੀ ਬਹਿਸ

22 Mar 2026 2:53 PM

'DM ਗਗਨ ਰੰਧਾਵਾ ਦੀ ਘਰ ਬੁਲਾ ਕੇ ਕੀਤੀ ਸੀ ਕੁੱਟਮਾਰ, ਇਹ ਘਟਨਾ ਉਨ੍ਹਾਂ ਦੇ ਦਿਲ 'ਤੇ ਲੱਗ ਗਈ'

21 Mar 2026 4:40 PM

ਚਰਨਪ੍ਰੀਤ ਸਿੰਘ ਦਾ ਹੋਇਆ ਅੰਤਮ ਸਸਕਾਰ, ਭੁੱਬਾਂ ਮਾਰ ਰੋਏ ਪਰਿਵਾਰਕ ਮੈਂਬਰ

21 Mar 2026 4:39 PM

ਨਸ਼ੇ ਦੀ ਖੇਪ ਨਾਲ਼ ਫੜੇ ਕਥਿਤ ਸਰਪੰਚ ਮਾਮਲੇ 'ਤੇ ਤਲਬੀਰ ਗਿੱਲ ਨੇ ਘੇਰੇ ਅਕਾਲੀ

20 Mar 2026 3:01 PM

ਜਲੰਧਰ 'ਚ ਜ਼ਬਰਦਸਤ ਹੰਗਾਮਾ, ਪੁਲਿਸ ਤੇ ਪਰਿਵਾਰ ਵਿਚਾਲੇ ਝੜਪ, CCTV ਆਈ ਸਾਹਮਣੇ

20 Mar 2026 3:00 PM
Advertisement