ਅੰਡਰ ਬ੍ਰਿਜ ਜਲਦੀ ਪੂਰਾ ਕਰਨ ਸਬੰਧੀ ਐਡੀਐਮ ਨੂੰ ਮੰਗ ਪੱਤਰ
Published : Sep 14, 2017, 9:58 pm IST
Updated : Sep 14, 2017, 4:28 pm IST
SHARE ARTICLE



ਏਲਨਾਬਾਦ, 14 ਸਤੰਬਰ (ਪਰਦੀਪ ਧੁੰਨਾ ਚੂਹੜਚੱਕ): ਸ਼ਹਿਰ ਦੇ ਨੌਹਰ ਰੋਡ ਤੇ 45 ਦਿਨਾਂ ਤੋਂ ਚੱਲ ਰਿਹਾ ਅੰਡਰ ਬ੍ਰਿਜ ਦਾ ਕੰਮ ਹੋਲੀ ਚੱਲਣ ਕਾਰਨ ਆਸੇ-ਪਾਸੇ ਦੇ ਪਿੰਡਾਂ ਤੋਂ ਆਉਣ ਵਾਲੇ ਲੋਕਾਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਦਾ ਹੈ। ਵਾਰ-ਵਾਰ ਪਿੰਡਾਂ ਅਤੇ ਸ਼ਹਿਰ ਦੇ ਲੋਕਾਂ ਵਲੋਂ ਮੰਗ ਕੀਤੇ ਜਾਣ ਦੇ ਬਾਅਦ ਵੀ ਕੰਮ ਵਿਚ ਤੇਜ਼ੀ ਨਹੀ ਲਿਆਦੀ ਗਈ।
  ਵੀਰਵਾਰ ਨੂੰ ਗੁੱਸੇ ਵਿਚ ਆਏ ਲੋਕਾਂ ਨੇ ਸਰਕਾਰ ਖਿਲਾਫ਼ ਜ਼ੋਰਦਾਰ ਪ੍ਰਦਰਸ਼ਨ ਅਤੇ ਨਾਹਰੇਬਾਜ਼ੀ ਕਰਦੇ ਹੋਏ ਐਸਡੀਐਮ ਨੂੰ ਇਕ ਮੰਗ ਪੱਤਰ ਦਿੱਤਾ ਪ੍ਰਦਰਸ਼ਨ ਕਰ ਰਹੇ ਸੰਜੇ ਸ਼ਰਮਾ, ਨਿਤਿਨ ਸੋਮਾਨੀ, ਰਾਮ ਨਿਵਾਸ, ਰਾਜਿੰਦਰ, ਸ਼ੀਸ਼ਪਾਲ, ਆਤਮਾ ਰਾਮ, ਪ੍ਰਦੀਪ ਸਿੰਘ, ਰਾਜ ਕੁਮਾਰ, ਜਗਦੀਸ਼, ਕਾਲੂ ਰਾਮ ਆਦਿ ਨੇ ਮੰਗ ਪੱਤਰ ਵਿਚ ਲਿਖਿਆ ਹੈ ਕਿ ਨੌਹਰ ਰੋਡ 'ਤੇ ਬਣਨ ਵਾਲੇ ਰੇਲਵੇ ਅੰਡਰ ਬ੍ਰਿਜ ਦਾ ਕੰਮ 45 ਦਿਨ ਪਹਿਲਾ ਸ਼ੁਰੂ ਹੋਇਆ ਸੀ।

ਸ਼ਹਿਰ ਦੀ ਜਿਆਦਾ ਚੱਲਣ ਵਾਲੀ ਸੜਕ ਬੰਦ ਹੋਣ ਦੇ ਕਾਰਨ ਆਸ-ਪਾਸ ਤੋ ਆਉਣ ਵਾਲੇ ਪਿੰਡਾਂ ਦੇ ਲੋਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਦਾ ਹੈ  ਕਿਉਕਿ ਇਸ ਤੋ ਬਿਨਾਂ ਇਨ੍ਹ੍ਹਾਂ ਪਿੰਡਾਂ ਨੂੰ ਜਾਣ ਲਈ ਹੋਰ ਕੋਈ ਰਸਤਾ ਨਹੀ ਹੈ। ਅੰਡਰ ਬ੍ਰਿਜ ਦੇ ਕੰਮ ਵਿਚ ਬਹੁਤ ਟਾਈਮ ਲਗਾਇਆ ਜਾ ਰਿਹਾ ਹੈ। ਇਸ ਰੋਡ 'ਤੇ ਜਨਤਾ ਕਾਲਜ(ਕੁੜੀਆ) ਦਾ ਵੀ ਇਸ ਰੋਡ ਤੇ ਹੋਣ ਕਰਕੇ ਪੜਾਈ ਤੇ ਬਹੁਤ ਬੁਰਾ ਅਸਰ ਪੈ ਰਿਹਾ ਹੈ ਇਸ ਰੋਡ ਤੇ ਹੀ ਸ਼ਹਿਰ ਦੀਆਂ ਕਈ ਫੈਕਟਰੀਆਂ ਨਰਮਾ, ਕਪਾਹ, ਖਲ, ਦਾਲਾਂ ਆਦਿ ਦੀਆਂ ਹਨ ਰੋਡ ਬੰਦ ਹੋਣ ਕਰ ਕੇ ਕਿਸਾਨਾਂ ਨੂੰ ਵੀ ਭਾਰੀ ਨੁਕਸਾਨ ਹੋ ਰਿਹਾ ਹੈ। ਅੰਡਰ ਬ੍ਰਿਜ ਦਾ ਕੰਮ ਹੋਲੀ ਚੱਲਣ ਕਾਰਨ ਇੱਥੋ ਦੀ ਫ਼ਾਇਰ ਬ੍ਰਿਗੇਡ, ਐਬੂਲੈਂਸ ਦਾ ਲੰਘਣਾ ਵੀ ਮੁਸ਼ਕਲ ਹੈ। ਇਕੱਠੇ ਹੋਏ ਲੋਕਾਂ ਨੇ ਪ੍ਰਸ਼ਾਸ਼ਨ ਤੋ ਮੰਗ ਕੀਤੀ ਹੈ ਕਿ ਅੰਡਰ ਬ੍ਰਿਜ ਦਾ ਚੱਲ ਰਿਹਾ ਕੰਮ ਜਲਦੀ ਤੋ ਜਲਦੀ ਪੂਰਾ ਕੀਤਾ ਜਾਵੇ ।

Location: India, Haryana

SHARE ARTICLE
Advertisement

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM
Advertisement