ਅਧਿਆਪਕ ਹਰਮੋਹਨ ਕੌਰ ਨੂੰ ਦਿਤੀ ਅੰਤਮ ਵਿਦਾਇਗੀ
Published : Sep 23, 2017, 9:49 pm IST
Updated : Sep 23, 2017, 4:19 pm IST
SHARE ARTICLE


ਨਵੀਂ ਦਿੱਲੀ, 23 ਸਤੰਬਰ (ਅਮਨਦੀਪ ਸਿੰਘ):  ਅਧਿਆਪਕਾ ਹਰਮੋਹਨ ਕੌਰ ਦਾ ਅੱਜ ਦੁਪਹਿਰ ਇਥੋਂ ਦੇ ਤਿਲਕ ਵਿਹਾਰ ਦੇ ਸ਼ਮਸ਼ਾਨਘਾਟ ਵਿਖੇ ਸਸਕਾਰ ਕਰ ਦਿਤਾ ਗਿਆ। 63 ਸਾਲਾ ਬੀਬੀ ਹਰਮੋਹਨ ਕੌਰ ਪਿਛਲੇ ਇਕ ਸਾਲ ਤੋਂ ਕੈਂਸਰ ਦੀ ਬਿਮਾਰੀ ਨਾਲ ਜੂਝ ਰਹੇ ਸਨ ਤੇ ਪਿਛਲੇ ਡੇਢ ਕੁ ਮਹੀਨੇ ਤੋਂ ਇਥੋਂ ਦੇ ਪਸ਼ਚਿਮ ਵਿਹਾਰ ਦੇ ਐਕਸ਼ਨ ਕੈਂਸਰ ਹਸਪਤਾਲ ਵਿਖੇ ਜ਼ੇਰੇ ਇਲਾਜ ਸਨ।

   ਵੀਰਵਾਰ ਰਾਤ ਤੋਂ ਉਨ੍ਹਾਂ ਦੀ ਹਾਲਤ ਨਾਜ਼ੁਕ ਬਣੀ ਹੋਈ ਸੀ। ਬੀਤੀ ਬਾਅਦ ਦੁਪਹਿਰ 4 ਵੱਜੇ ਦੇ ਕਰੀਬ ਉਹ ਵਿਛੋੜਾ ਦੇ ਗਏ। ਉਹ ਨਿਸ਼ਕਾਮ ਸਿੱਖ ਵੈਲਫੇਅਰ ਕੌਂਸਲ ਜਥੇਬੰਦੀ, ਤਿਲਕ ਵਿਹਾਰ ਦੇ ਮੋਢੀ ਮੈਂਬਰ ਤੇ ਸਿੱਖ ਮਿਸ਼ਨਰੀ ਕਾਲਜ, ਲੁਧਿਆਣਾ ਦੇ ਪੁਰਾਣੇ ਮੈਂਬਰ ਸ.ਕੁਲਬੀਰ ਸਿੰਘ ਦੀ ਜੀਵਨ ਸਾਥਣ ਸਨ। ਪਿਛੇ ਪਰਵਾਰ ਵਿਚ ਨੂੰਹ-ਪੁੱਤਰ ਤੇ ਧੀ ਜਵਾਈ ਹਨ। ਮਿੱਠ ਬੋਲੜੇ ਸੁਭਾਅ ਤੇ ਧਾਰਮਕ ਵਿਚਾਰਾਂ ਦੇ ਧਾਰਨੀ ਅਧਿਆਪਕਾ ਹਰਮੋਹਨ ਕੌਰ ਪਿਛਲੇ ਤਿੰਨ ਦਹਾਕਿਆਂ ਤੋਂ ਬੱਚਿਆਂ ਨੂੰ ਪੰਜਾਬੀ ਪੜ੍ਹਾਉਂਦੇ ਆ ਰਹੇ ਸਨ।

   ਅੱਜ ਨੇੜਲੇ ਪਰਵਾਰਕ ਜੀਆਂ ਸਣੇ ਨਿਸ਼ਕਾਮ ਸਿੱਖ ਕੌਂਸਿਲ ਦੇ ਪ੍ਰਧਾਨ ਸ.ਹਰਭਜਨ ਸਿੰਘ ਸਾਹਨੀ, ਸਿੱਖ ਮਿਸ਼ਨਰੀ ਕਾਲਜ ਦੇ ਨੁਮਾਇੰਦੇ ਸ.ਕੁਲਵੰਤ ਸਿੰਘ, ਗੁਰਮਤਿ ਮਿਸ਼ਨਰੀ ਕਾਲਜ ਦੇ ਨੁਮਾਇੰਦੇ ਬਜ਼ੁਰਗ ਅਮਰੀਕ ਸ਼ਾਹ ਸਿੰਘ, ਦਿੱਲੀ ਗੁਰਦਵਾਰਾ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਦੇ ਸਾਬਕਾ ਚੇਅਰਮੈਨ ਭਾਈ ਤਰਸੇਮ ਸਿੰਘ ਤੇ ਹੋਰਨਾਂ ਸੱਜਣਾਂ ਨੇ ਮ੍ਰਿਤਕ ਪ੍ਰਾਣੀ ਨੂੰ ਅੰਤਮ ਵਿਦਾਇਗੀ ਦਿਤੀ।ਮਰਹੂਮ ਦੀ ਅੰਤਮ ਅਰਦਾਸ ਇਥੋਂ ਦੇ ਗੁਰਦਵਾਰਾ ਡੇਰਾ ਸੰਤ ਪੁਰਾ, ਨੇੜੇ ਥਾਣਾ ਤਿਲਕ ਨਗਰ, ਵਿਖੇ 27 ਸਤੰਬਰ ਦਿਨ ਬੁੱਧਵਾਰ ਨੂੰ ਬਾਅਦ ਦੁਪਹਿਰ 3 ਤੋਂ 4 ਵੱਜੇ ਤੱਕ ਹੋਵੇਗੀ।

Location: India, Haryana

SHARE ARTICLE
Advertisement

ਬੀਬੀ ਦਲੇਰ ਕੌਰ ਖ਼ਾਲਸਾ ਦੇ ਘਰ ਪਹੁੰਚ ਗਈ 13-13 ਜਥੇਬੰਦੀ, ਆਖ਼ਿਰ ਕੌਣ ਸੀ ਧਾਰਮਿਕ ਸਮਾਗਮ 'ਚ ਬੋਲਣ ਵਾਲਾ ਸ਼ਖ਼ਸ ?

24 Dec 2025 2:53 PM

Parmish Verma ਦੇ ਚੱਲਦੇ LIVE Show 'ਚ ਹੰਗਾਮਾ, ਦਰਸ਼ਕਾਂ ਨੇ ਤੋੜੇ ਬੈਰੀਕੇਡ, ਸਟੇਜ ਨੇੜੇ ਪਹੁੰਚੀ ਭਾਰੀ ਫੋਰਸ, ਰੱਦ ਕਰਨਾ ਪਿਆ ਸ਼ੋਅ

24 Dec 2025 2:52 PM

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM
Advertisement