ਗੁਹਲਾ ਚੀਕਾ, 13 ਸਤੰਬਰ 
(ਸੁਖਵੰਤ ਸਿੰਘ): ਅੱਜ ਐਸਡੀਐਮ ਗੁਹਲਾ ਸੁਰੇਂਦਰ ਪਾਲ ਨੇ ਕਈ ਪ੍ਰਾਇਵੇਟ ਸਕੂਲਾਂ ਦੀਆਂ 
ਬਸਾਂ ਦੇ ਚਲਾਣ ਕਟੇ। ਕਿਉਂਕਿ ਉਨ੍ਹਾਂ ਨੂੰ ਬੱਸ ਵਿਚ ਕੋਈ ਨਾ ਕੋਈ ਕਮੀ ਮਿਲੀ। ਬਸਾਂ 
ਵਿਚ ਨਾ ਤਾਂ ਅੱਗ ਬੁਝਾਉਣ ਵਾਲੇ ਯੰਤਰ ਸਨ ਤੇ ਨਾ ਹੀ ਡਰਾਈਵਰ ਬੈਲਟ ਲਗੀ ਹੋਈ ਸੀ। 
ਐਸਡੀਐਮ ਸਾਹਿਬ ਨੇ ਦਸਿਆ ਕਿ ਕਈ ਡਰਾਈਵਰਾਂ ਕੋਲ ਤਾਂ ਲਾਈਸੰਸ ਦੀ ਥਾਂ ਲਾਈਸੰਸ ਦੀ ਫ਼ੋਟੋ
 ਕਾਪੀ ਹੀ ਨਿਕਲੀ ਤੇ ਨਾ ਹੀ ਡਰਾਈਵਰ ਵਰਦੀ ਵਿਚ ਦਿਸੇ। ਉਨ੍ਹਾਂ ਕਿਹਾ ਪ੍ਰਾਇਵੇਟ 
ਸਕੂਲਾਂ ਵਾਲਿਆਂ ਨਾਲ ਜਿਨ੍ਹਾਂ ਵਿਚ ਕਮੀਆਂ ਪਾਇਆ ਜਾਣਗੀਆਂ, ਉਨ੍ਹਾਂ ਸਕੂਲਾਂ ਨਾਲ ਸਖ਼ਤੀ
 ਨਾਲ ਨਿਬੜਿਆ ਜਾਵੇਗਾ। ਉਨ੍ਹਾਂ ਕਿਹਾ ਕਿ ਸਰਕਾਰ ਦੇ ਆਦੇਸ਼ਾਂ ਦਾ ਪਾਲਨ ਕੀਤਾ ਜਾਵੇਗਾ। 
ਇਹ ਕੁਝ ਗੁੜਗਾਉ ਸਕੂਲ ਵਿਚ ਕਤਲ ਹੋਏ ਪ੍ਰਦਿਯੁਮਨ ਦੀ ਹਤਿਆ ਹੋਣ ਮਗਰੋਂ ਹੀ ਸਰਕਾਰ ਦੀਆਂ
 ਅੱਖਾਂ ਖੁਲ੍ਹੀਆਂ ਹਨ।
                    
                