ਬੱਚਿਆਂ ਨੂੰ ਭਾਰਤੀ ਕਲਾ ਤੇ ਸੰਸਕ੍ਰਿਤੀ ਨਾਲ ਜੋੜਣ ਲਈ ਨਾਚ ਮੁਕਾਬਲੇ ਕਰਵਾਏ
Published : Sep 5, 2017, 10:59 pm IST
Updated : Sep 5, 2017, 5:29 pm IST
SHARE ARTICLE

ਨਵੀਂ ਦਿੱਲੀ, 5 ਸਤੰਬਰ (ਸੁਖਰਾਜ ਸਿੰਘ): ਤਰੁਣ ਮਿੱਤਰ ਪ੍ਰੀਸ਼ਦ ਦਿੱਲੀ ਵਲੋਂ ਸ੍ਰੀ ਪਾਰਸ਼ਵਨਾਥ ਦਿਗੰਬਰ ਜੈਨ ਮੰਦਰ, ਜਵਾਹਰ ਪਾਰਕ, ਲਕਸ਼ਮੀ ਨਗਰ, ਦਿੱਲੀ ਵਿਖੇ ਬੱਚਿਆਂ ਨੂੰ ਭਾਰਤੀ ਕਲਾ ਤੇ ਸੰਸਕ੍ਰਿਤੀ ਨਾਲ ਜੋੜਣ ਲਈ ਬਾਲ ਕਲਾਕਾਰ ਨਿਰਤ ਮੁਕਾਬਲਾ ਕਰਵਾਇਆ ਗਿਆ, ਜਿਸ ਵਿਚ ਪ੍ਰੀਸ਼ਦ ਦੇ ਪ੍ਰਧਾਨ ਅਸ਼ੋਕ ਜੈਨ ਅਤੇ ਸ਼ਰਧਾ ਸਦਨ, ਹਸਤਿਨਾਪੁਰ ਦੇ ਸੰਯੋਜਕ ਸੁਭਾਸ਼ ਜੈਨ ਵਿਸ਼ੇਸ਼ ਤੌਰ ਤੇ ਮੌਜੂਦ ਸਨ। ਸਵਿਤਾ ਜੈਨ, ਰਾਧਾ ਤੇ ਲਵਲੀ ਨੇ ਜੱਜਾਂ ਵਲੋਂ ਹਾਜ਼ਰੀ ਭਰੀ। ਪ੍ਰੋਗਰਾਮ ਕੋਆਰਡੀਨੇਟਰ ਦੀ ਭੂਮਿਕਾ ਊਸ਼ਾ ਜੈਨ ਨੇ ਅਤੇ ਮੰਚ ਸੰਚਾਲਕ ਦੀ ਜਿੰਮੇਵਾਰੀ ਅਤਿਵੀਰ ਰਾਜਿੰਦਰ ਪ੍ਰਸਾਦ ਜੈਨ ਨੇ ਨਿਭਾਈ।
ਇਸ ਮੁਕਾਬਲੇ ਵਿਚ ਵੱਖ-ਵੱਖ ਉਮਰ ਵਰਗ ਦੇ 21 ਬੱਚਿਆਂ ਨੇ ਅਪਣੀ ਅਨੂਠੀ ਕਲਾ ਦੇ ਪ੍ਰਦਰਸ਼ਨ ਰਾਹੀਂ ਮੌਜੂਦ ਕਲਾ ਪ੍ਰੇਮੀਆਂ ਦਾ ਮਨ ਮੋਹ ਲਿਆ। ਕਲਾ ਪ੍ਰਦਰਸ਼ਨ ਉਪਰੰਤ ਜੱਜਾਂ ਵਲੋਂ ਅਲੀਸ਼ਾ ਤੇ ਆਸੀ ਨੂੰ ਪਹਿਲੀ ਪੁਜੀਸ਼ਨ ਲਈ, ਪਰੀ ਤੇ ਭਵਯਾ ਨੂੰ ਦੂਜੀ ਪੁਜੀਸ਼ਨ ਲਈ ਅਤੇ ਸਤੁਤੀ ਤੇ ਨਮਿਤਾ ਜੈਨ ਨੂੰ ਤੀਜੀ ਪੁਜੀਸ਼ਨ ਲਈ ਜੇਤੂ ਐਲਾਨਿਆ ਗਿਆ। ਜੇਤੂ ਬੱਚਿਆਂ ਨੂੰ ਸੁਭਾਸ਼ ਜੈਨ ਸਨਮਾਨਤ ਕੀਤਾ।
ਮਿਥਲੇਸ਼ ਤੇ ਅੰਜਲੀ ਜੈਨ ਦੇ ਨਿਰਦੇਸ਼ਨ 'ਚ ਸੰਪੰਨ ਹੋਏ ਮੁਕਾਬਲੇ ਵਿਚ ਮੰਦਰ ਦੇ ਪ੍ਰਧਾਨ ਨੇਮ ਚੰਦ ਜੈਨ, ਪ੍ਰਵੀਨ ਜੈਨ, ਤਰੁਣ ਮਿੱਤਰ ਪਰਿਸ਼ਦ ਦੇ ਸੰਗਠਨ ਸਕੱਤਰ ਰਾਕੇਸ਼ ਜੈਨ, ਆਲੋਕ ਜੈਨ ਤੇ ਹੋਰ ਪਤਵੰਤੇ ਮੌਜੂਦ ਸਨ।

Location: India, Haryana

SHARE ARTICLE
Advertisement

ਪੁਲਿਸ ਕਤਲਕਾਂਡ ‘ਚ ਮਾਸਟਰਮਾਈਂਡ ਰਣਜੀਤ ਸਿੰਘ ਦੇ ਐਨਕਾਊਂਟਰ ‘ਤੇ ਪਰਿਵਾਰ ਨੇ ਚੁੱਕੇ ਸਵਾਲ

26 Feb 2026 1:38 PM

2027 ਵਿਧਾਨ ਸਭਾ ਚੋਣਾਂ ਲਈ ਸਾਰੀਆਂ ਪਾਰਟੀਆਂ ਪੱਬਾਂ ਭਾਰ, 14 ਮਾਰਚ ਨੂੰ ਮੋਗਾ 'ਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ...

26 Feb 2026 1:37 PM

'ਭਾਜਪਾ ਵੱਲੋਂ ਮੋਗਾ 'ਚ 14 ਮਾਰਚ ਨੂੰ ਕੀਤੀ ਜਾਵੇਗੀ ਬਦਲਾਅ ਰੈਲੀ'

26 Feb 2026 1:36 PM

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM
Advertisement