ਭਾਜਪਾ ਤੇ ਕਾਂਗਰਸ ਦੇ ਬੇਪਛਾਣ ਫ਼ੰਡਾਂ ਬਾਰੇ ਚੋਣ ਕਮਿਸ਼ਨ ਚੁੱਪ ਕਿਉਂ: 'ਆਪ'
Published : Sep 7, 2017, 10:12 pm IST
Updated : Sep 7, 2017, 4:42 pm IST
SHARE ARTICLE

ਨਵੀਂ ਦਿੱਲੀ, 7 ਸਤੰਬਰ (ਅਮਨਦੀਪ ਸਿੰਘ): ਐਸੋਸੀਏਸ਼ਨ ਫਾਰ ਡੈਮੋਕ੍ਰੇਟਿਕ ਰੀਫਾਰਮਸ (ਏਡੀਆਰ) ਦੀ ਰੀਪੋਰਟ ਵਿਚ ਇਹ ਖੁਲਾਸਾ ਹੋਣ ਕਿ ਸਾਲ 2015-16 'ਚ  ਅਣਪਛਾਤੇ ਸ੍ਰੋਤਾਂ ਤੋਂ ਭਾਜਪਾ ਨੂੰ 450.56 ਕਰੋੜ ਰੁਪਏ ਤੇ ਕਾਂਗਰਸ ਨੂੰ 168 ਕਰੋੜ ਰੁਪਏ ਦਾ ਫ਼ੰਡ ਮਿਲਿਆ ਹੈ,  ਪਿਛੋਂ ਆਮ ਆਦਮੀ ਪਾਰਟੀ ਨੇ ਭਾਜਪਾ ਤੇ ਕਾਂਗਰਸ 'ਤੇ ਨਿਸ਼ਾਨਾ ਲਾਉਂਦਿਆਂ ਚੋਣ ਕਮਿਸ਼ਨ ਤੋਂ ਪੁਛਿਆ ਹੈ ਕਿ ਕੀ ਉਨ੍ਹਾਂ ਦੋਹਾਂ ਪਾਰਟੀਆਂ ਵਿਰੁਧ ਕੀ ਕਾਰਵਾਈ ਕੀਤੀ ਹੈ।
ਆਮ ਆਦਮੀ ਪਾਰਟੀ ਦੇ ਕੌਮੀ ਬੁਲਾਰੇ ਸੰਜੇ ਸਿੰਘ ਨੇ ਅੱਜ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਹੈ ਕਿ ਏਡੀਆਰ ਦੀ ਰੀਪੋਰਟ ਵਿਚ ਭਾਜਪਾ ਤੇ ਕਾਂਗਰਸ ਨੂੰ ਸਾਲ 2015-16 ਵਿਚ ਕੁਲ 647 ਕਰੋੜ ਰੁਪਏ ਦਾ ਫੰਡ ਅਣਪਛਾਤੇ ਸ੍ਰੋਤਾਂ ਤੋਂ ਮਿਲਣ ਦਾ ਖੁਲਾਸਾ ਹੋਇਆ ਹੈ, ਜੋ ਕਿ ਭਾਜਪਾ ਦੀ 2015-16 ਦੀ ਕੁਲ ਆਮਦਨ ਦਾ ਤਕਰਬਨ 80.5 ਫ਼ੀ ਸਦੀ ਹੈ ਅਤੇ ਕਾਂਗਰਸ ਨੂੰ ਮਿਲੇ 168 ਕਰੋੜ ਰੁਪਏ ਉਸਦੀ ਆਮਦਨ ਦਾ 26 ਫ਼ੀ ਸਦੀ ਹੈ, ਮਤਲਬ ਕਿ ਦੋਹਾਂ ਪਾਰਟੀਆਂ ਨੂੰ ਕਰੋੜਾਂ ਦੀ ਮੌਟੀ ਰਕਮ ਕਿਥੋਂ ਮਿਲੀ ਹੈ, ਇਸ ਦਾ ਦੋਹਾਂ ਨੂੰ ਹੀ ਨਹੀਂ ਪਤਾ। ਸੰਜੇ ਸਿੰਘ ਨੇ ਕਿਹਾ ਕਿ ਜਦ ਆਮ ਆਦਮੀ ਪਾਰਟੀ ਨੂੰ ਬਕਾਇਦਾ ਚੈੱਕ ਰਾਹੀਂ 2 ਕਰੋੜ ਰੁਪਏ ਦਾ ਫ਼ੰਡ ਮਿਲਿਆ ਸੀ, ਤੇ ਫ਼ੰਡ ਦੇਣ ਵਾਲਾ ਸ੍ਰੋਤ ਵੀ ਸਾਹਮਣੇ ਸੀ,  ਬਾਵਜੂਦ ਇਸਦੇ ਭਾਜਪਾ ਤੇ ਕਾਂਗਰਸ ਨੇ ਚੋਣ ਕਮਿਸ਼ਨ ਕੋਲ ਆਮ ਆਦਮੀ ਪਾਰਟੀ ਦੀ ਮਾਨਤਾ ਰੱਦ ਕਰਵਾਉਣ ਲਈ ਪਹੁੰਚ ਕੀਤੀ ਸੀ, ਪਰ ਹੁਣ ਦੋਵੇਂ ਪਾਰਟੀਆਂ ਕਿਉਂ ਚੁੱਪ ਹਨ।  ਉਨ੍ਹਾਂ ਚੋਣ ਕਮਿਸ਼ਨ ਤੋਂ ਪੁਛਿਆ ਕਿ ਕੀ ਕਮਿਸ਼ਨ ਨੇ ਇਨਕਮ ਟੈਕਸ ਮਹਿਕਮੇ ਤੋਂ ਦੋਹਾਂ ਪਾਰਟੀਆਂ ਦੇ ਬੇਪਛਾਣ ਫੰਡਾਂ ਦੀ ਪੜਤਾਲ ਕਰਵਾਈ ਹੈ ਜਾਂ ਨਹੀਂ।  ਭਾਜਪਾ ਤੇ ਕਾਂਗਰਸ 'ਤੇ ਹੁਣ ਤੱਕ ਕੋਈ ਕਾਰਵਾਈ ਕਿਉਂ ਨਹੀਂ ਕੀਤੀ ਗਈ।
ਜਦੋਂ 2014 ਵਿਚ ਹਾਈਕੋਰਟ ਨੇ ਭਾਜਪਾ ਤੇ ਕਾਂਗਰਸ ਨੂੰ ਗੈਰ-ਕਾਨੂੰਨੀ ਢੰਗ ਨਾਲ ਵਿਦੇਸ਼ ਤੋਂ ਫੰਡ ਲੈਣ ਦਾ ਦੋਸ਼ੀ ਮੰਨਿਆ ਸੀ, ਫਿਰ ਸੁਪਰੀਮ ਕੋਰਟ ਦੀਆਂ ਹਦਾਇਤਾਂ 'ਤੇ ਦੋਹਾਂ ਪਾਰਟੀਆਂ ਵਿਰੁਧ ਕੀ ਕਾਰਵਾਈ ਕੀਤੀ ਗਈ? ਕੀ ਚੋਣ ਕਮਿਸ਼ਨ ਨੇ ਇਨਕਮ ਟੈਕਸ ਐਕਟ 13 ਏ ਅਧੀਨ ਦੋਹਾਂ ਪਾਰਟੀਆਂ ਨੂੰ ਕਰੋੜਾਂ ਦੀ ਵੱਡੀ ਰਕਮ ਲੈਣ ਲਈ ਕੋਈ ਛੋਟ ਦਿਤੀ ਹੋਈ ਹੈ ? ਆਪ ਆਗੂ ਨੇ ਕਿਹਾ ਕਿ ਇਸ ਮਸਲੇ ਬਾਰੇ ਉਨ੍ਹਾਂ ਚੋਣ ਕਮਿਸ਼ਨ ਕੋਲ ਸਮਾਂ ਮੰਗਿਆ ਹੈ।

Location: India, Haryana

SHARE ARTICLE
Advertisement

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM

Rana balachauria Father Interview : Rana balachauria ਦੇ ਕਾਤਲ ਦੇ Encounter ਮਗਰੋਂ ਖੁੱਲ੍ਹ ਕੇ ਬੋਲੇ ਪਿਤਾ

19 Dec 2025 3:11 PM

Balachauria ਦੇ ਅਸਲ ਕਾਤਲ ਪੁਲਿਸ ਦੀ ਗ੍ਰਿਫ਼ਤ ਤੋਂ ਦੂਰ,ਕਾਤਲਾਂ ਦੀ ਮਦਦ ਕਰਨ ਵਾਲ਼ਾ ਢੇਰ, ਰੂਸ ਤੱਕ ਜੁੜੇ ਤਾਰ

18 Dec 2025 3:13 PM
Advertisement