ਦਿੱਲੀ ਕਮੇਟੀ ਨੇ ਨਸ਼ਾ ਵਿਰੋਧੀ ਜਾਗਰੂਕਤਾ ਮਾਰਚ ਕਢਿਆ
Published : Sep 29, 2017, 11:39 pm IST
Updated : Sep 30, 2017, 5:49 am IST
SHARE ARTICLE



ਨਵੀਂ ਦਿੱਲੀ, 29 ਸਤੰਬਰ (ਸੁਖਰਾਜ ਸਿੰਘ): ਦਿੱਲੀ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਵਲੋਂ ਮੋਤੀ ਨਗਰ ਵਿਖੇ ਦੁਸ਼ਟ ਦਮਨ ਸੇਵਕ ਜਥੇ ਦੇ ਸਹਿਯੋਗ ਨਾਲ ਨਸ਼ਾ ਵਿਰੋਧੀ ਜਾਗਰੂਕਤਾ ਮਾਰਚ ਕੱਢਿਆ ਗਿਆ। ਮਾਰਚ ਦੀ ਅਗਵਾਈ ਦਿੱਲੀ ਕਮੇਟੀ ਦੇ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਨੇ ਕੀਤੀ। ਸ਼ੁਦਰਸ਼ਨ ਪਾਰਕ ਪੁਲ ਤੋਂ ਸ਼ੁਰੂ ਹੋ ਕੇ ਇਲਾਕੇ ਦੇ ਮੁਖ ਮਾਰਗਾਂ ਤੋਂ ਹੁੰਦਾ ਹੋਇਆ ਮਾਰਚ ਫਨ ਸ਼ਿਨੇਮਾ ਮੋਤੀ ਨਗਰ ਵਿਖੇ ਸਮਾਪਤ ਹੋਇਆ।

   ਮਾਰਚ ਦੌਰਾਨ ਵਿਖਾਵਾਕਾਰੀਆਂ ਨੇ ਹੱਥ 'ਚ ਨਾਅਰੇ ਲਿਖੀਆਂ ਹੋਈਆਂ ਤਖ਼ਤੀਆਂ ਫੜੀਆ ਹੋਇਆ ਸਨ। ਜਿਨ੍ਹਾਂ 'ਤੇ ''ਸ਼ਰਾਬ, ਸਿਗਰਟ ਤੇ ਹੁੱਕਾ, ਇਨ੍ਹਾਂ ਨੂੰ ਮਾਰੋ ਮੁੱਕਾ'' ਵਰਗੇ ਨਾਅਰੇ ਲਿਖੇ ਹੋਏ ਸਨ। ਇਸ ਮੌਕੇ ਧਰਮ ਪ੍ਰਚਾਰ ਕਮੇਟੀ ਦੇ ਚੇਅਰਮੈਨ ਕੁਲਮੋਹਨ ਸਿੰਘ, ਕਾਨੂੰਨੀ ਵਿਭਾਗ ਦੇ ਚੇਅਰਮੈਨ ਜਸਵਿੰਦਰ ਸਿੰਘ ਜੌਲੀ, ਕਮੇਟੀ ਦੇ ਬੁਲਾਰੇ ਪਰਮਿੰਦਰ ਪਾਲ ਸਿੰਘ ਤੇ ਅਕਾਲੀ ਆਗੂ ਬੀਬੀ ਅਵਨੀਤ ਕੌਰ ਭਾਟੀਆ ਨੇ ਸੰਗਤ ਨੂੰ ਸੰਬੋਧਨ ਵੀ ਕੀਤਾ। ਸ. ਸਿਰਸਾ ਨੇ ਕਿਹਾ ਕਿ ਦਿੱਲੀ ਕਮੇਟੀ ਨਸ਼ਿਆਂ ਦੇ ਖਿਲਾਫ਼ ਜੰਗੀ ਪੱਧਰ 'ਤੇ ਲੜਾਈ ਲੜ ਰਹੀ ਹੈ। ਖਾਸ ਕਰਕੇ ਹੁੱਕਾ ਬਾਰ ਬੰਦ ਕਰਾਉਣ ਦੀ ਉਨ੍ਹਾਂ ਵਲੋਂ ਆਰੰਭੀ ਗਈ ਮੁਹਿੰਮ ਦਾ ਜਿਕਰ ਕਰਦੇ ਹੋਏ ਸਿਰਸਾ ਨੇ ਨੌਜਵਾਨਾਂ ਨੂੰ ਨਸ਼ੇ ਛੱਡਣ ਦੀ ਅਪੀਲ ਕੀਤੀ। ਉਨ੍ਹਾਂ ਨੇ ਦਿੱਲੀ ਕਮੇਟੀ ਵਲੋਂ ਇਸ ਮਸਲੇ 'ਤੇ ਲੜੀ ਜਾ ਰਹੀ ਕਾਨੂੰਨੀ ਲੜਾਈ ਦਾ ਵੀ ਜਿਕਰ ਕੀਤਾ।

ਕੁਲਮੋਹਨ ਸਿੰਘ ਨੇ ਕਿਹਾ ਕਿ ਗੁਰਬਾਣੀ ਸਾਨੂੰ ਗੁਰੂ ਦੀ ਬੰਦਗੀ ਦਾ ਨਸ਼ਾ ਕਰਨ ਦੀ ਪ੍ਰੇਰਣਾ ਕਰਦੀ ਹੈ। ਉਨ੍ਹਾਂ ਨੇ ਨੌਜਵਾਨਾਂ ਨੂੰ ਨਸ਼ੇ ਤਿਆਗ ਕੇ ਗੁਰੂ ਦੇ ਲੜ ਲੱਗਣ ਦੀ ਵੀ ਅਪੀਲ ਕੀਤੀ। ਸ. ਜੌਲੀ ਨੇ ਕਿਹਾ ਕਿ ਗੁਰਪ੍ਰੀਤ ਸਿੰਘ ਦੇ ਕਤਲ ਨੂੰ ਦਿੱਲੀ ਪੁਲਿਸ ਨੇ ਰੋਡਰੇਜ ਦੱਸਣ ਦੀ ਗੁਸਤਾਖ਼ੀ ਕੀਤੀ ਸੀ ਪਰ ਜਾਗਰੂਕ ਦਿੱਲੀ ਕਮੇਟੀ ਨੇ ਇਸ ਮਸਲੇ 'ਤੇ ਪੁਲਿਸ ਦੀ ਕਾਰਵਾਈ ਦਾ ਨਾ ਕੇਵਲ ਵਿਰੋਧ ਕੀਤਾ ਸਗੋਂ ਆਰੋਪੀ ਦੇ ਖਿਲਾਫ਼ ਧਾਰਾ 302, 307 ਅਤੇ 295ਏ ਦੇ ਤਹਿਤ ਨਵੀਂ ਐਫ.ਆਈ.ਆਰ. ਵੀ ਦਰਜ਼ ਕਰਵਾਈ। ਜਿਸ ਕਰਕੇ ਆਰੋਪੀ ਹੁਣ ਜੇਲ੍ਹ 'ਚ ਹੈ। ਪਰਮਿੰਦਰ ਪਾਲ ਸਿੰਘ ਨੇ ਕਿਹਾ ਕਿ ਨਸ਼ੇ ਦੇ ਭਰਮ ਜਾਲ 'ਚੋਂ ਨੋਜਵਾਨਾਂ ਨੂੰ ਬਾਹਰ ਕੱਢਣ ਤੇ ਗੁਰਪ੍ਰੀਤ ਦੇ ਪਰਵਾਰ ਨੂੰ ਇਨਸਾਫ਼ ਦਿਵਾਉਣ ਵਾਸਤੇ ਅਜਿਹੇ ਜਾਗਰੂਕਤਾ ਮਾਰਚ ਦਿੱਲੀ ਦੀ ਹਰ ਕਾਲੌਨੀ 'ਚ ਕੱਢੇ ਜਾਣੇ ਚਾਹੀਦੇ ਹਨ।

ਅਵਨੀਤ ਕੌਰ ਭਾਟੀਆ ਨੇ ਦਿੱਲੀ ਕਮੇਟੀ ਵਲੋਂ ਇਸ ਮਸਲੇ 'ਤੇ ਚੁੱਕੀ ਜਾ ਰਹੀ ਆਵਾਜ ਨੂੰ ਪੰਥ ਦੀ ਆਵਾਜ ਦੱਸਿਆ। ਜਥੇ ਦੇ ਮੁਖ ਸੇਵਾਦਾਰ ਰਵਿੰਦਰ ਸਿੰਘ ਬਿੱਟੂ ਨੇ ਆਈ ਹੋਈ ਸਾਰੀ ਸੰਗਤ ਦਾ ਧਨਵਾਦ ਕੀਤਾ।

Location: India, Haryana

SHARE ARTICLE
Advertisement

'Panth's party was displaced by the Badals, now it has become a party of Mian-Biv'

27 May 2024 3:42 PM

ਅਕਾਲੀਆਂ ਨੂੰ ਵੋਟ ਪਾਉਣ ਦਾ ਕੋਈ ਫ਼ਾਇਦਾ ਨਹੀਂ, ਪੰਜਾਬ ਦਾ ਭਲਾ ਸਿਰਫ਼ ਭਾਜਪਾ ਕਰ ਸਕਦੀ : Arvind Khanna

27 May 2024 3:19 PM

MLA Baljinder Kaur ਦਾ ਸੱਭ ਤੋਂ ਵੱਡਾ ਦਾਅਵਾ - 'Arvind Kejriwal ਜ਼ਰੂਰ ਬਣਨਗੇ ਦੇਸ਼ ਦੇ ਪ੍ਰਧਾਨ ਮੰਤਰੀ'

27 May 2024 3:04 PM

ਮਨੁੱਖੀ ਅਧਿਕਾਰ ਕਾਰਕੁੰਨ ਪ੍ਰਭਲੋਚ ਸਿੰਘ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸ਼ਬਦ ਸਣੇ ਜੈ ਸ਼ਬਦ ਦਾ ਸਮਝਾਇਆ ਮਤਲਬ

27 May 2024 2:57 PM

'ਕਾਗ਼ਜ਼ੀ ਮੁੱਖ ਮੰਤਰੀ ਬਣਾਉਣ ਦੀ ਸ਼ੁਰੂਆਤ ਭਾਜਪਾ ਨੇ ਹੀ ਕੀਤੀ ਸੀ'

25 May 2024 2:17 PM
Advertisement