ਦਿੱਲੀ ਯੂਨੀਵਰਸਟੀ ਦੇ ਖ਼ਾਲਸਾ ਕਾਲਜਾਂ 'ਚ 'ਸੋਈ' ਦਾ ਮੁੜ ਦਬਦਬਾ ਕਾਇਮ
Published : Sep 12, 2017, 10:22 pm IST
Updated : Sep 12, 2017, 5:15 pm IST
SHARE ARTICLE



ਨਵੀਂ ਦਿੱਲੀ, 12 ਸਤੰਬਰ (ਸੁਖਰਾਜ ਸਿੰਘ): ਸ਼੍ਰੋਮਣੀ ਅਕਾਲੀ ਦਲ ਦੀ ਵਿਦਿਆਰਥੀ ਵਿੰਗ 'ਸੋਈ' ਦਾ ਦਬਦਬਾ ਦਿੱਲੀ ਯੂਨੀਵਰਸਟੀ ਦੇ ਖ਼ਾਲਸਾ ਕਾਲਜਾਂ ਦੀ ਸਟੂਡੈਂਟਸ ਯੂਨੀਅਨ 'ਚ ਇਸ ਵਰ੍ਹੇ ਫਿਰ ਬਰਕਰਾਰ ਰਿਹਾ ਹੈ।

ਸੋਈ ਦੇ ਆਗੂਆਂ ਨੇ ਗੁਰੂ ਗੋਬਿੰਦ ਸਿੰਘ ਕਾਲਜ ਦੀਆਂ ਸਾਰੀਆਂ 6 ਚੋਂ 6 ਸੀਟਾਂ 'ਤੇ ਜਿੱਤ ਪ੍ਰਾਪਤ ਕਰ ਕੇ ਜਿਥੇ ਹੂੰਝਾਂ ਫੇਰੂ ਜਿੱਤ ਪ੍ਰਾਪਤ ਕੀਤੀ ਹੈ, ਉਥੇ ਨਾਲ ਹੀ ਸ੍ਰੀ ਗੁਰੂ ਨਾਨਕ ਦੇਵ ਕਾਲਜ 'ਚ 4 ਅਤੇ ਸ੍ਰੀ ਗੁਰੂ ਤੇਗ਼ ਬਹਾਦਰ ਕਾਲਜ 'ਚ 2 ਸੀਟਾਂ 'ਤੇ ਸੋਈ ਦੇ ਉਮੀਦਵਾਰ ਜੇਤੂ ਹੋਏ ਹਨ। ਜੇਤੂ ਆਗੂਆਂ ਨੇ ਪਾਰਟੀ ਦਫ਼ਤਰ 'ਚ ਜਿੱਤ ਉਪਰੰਤ ਅਪਣੀ ਖ਼ੁਸ਼ੀ ਦਲ ਦਿੱਲੀ ਪ੍ਰਦੇਸ਼ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ., ਦਲ ਦਿੱਲੀ ਪ੍ਰਦੇਸ਼ ਯੂਥ ਵਿੰਗ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ, ਸੋਈ ਦੇ ਸੂਬਾ ਪ੍ਰਭਾਰੀ ਹਰਮੀਤ ਸਿੰਘ ਕਾਲਕਾ, ਸੀਨੀਅਰ ਅਕਾਲੀ ਆਗੂ ਤੇ ਕੌਂਸਲਰ ਪਰਮਜੀਤ ਸਿੰਘ ਰਾਣਾ, ਦਿੱਲੀ ਕਮੇਟੀ ਮੈਂਬਰ ਵਿਕਰਮ ਸਿੰਘ ਰੋਹਿਣੀ, ਉਂਕਾਰ ਸਿੰਘ ਰਾਜਾ ਤੇ ਸੋਈ ਦੇ ਸੂਬਾ ਪ੍ਰਧਾਨ ਗਗਨ ਸਿੰਘ ਛਿਆਸੀ ਨਾਲ ਸਾਂਝੀ ਕੀਤੀ। ਜੇਤੂ ਆਗੂ ਦੀ ਸੂਚੀ ਗੁਰੂ ਗੋਬਿੰਦ ਸਿੰਘ ਕਾਲਜ ਦੀ ਪ੍ਰਧਾਨ ਬੀਬਾ ਹਰਨਾਮ ਕੌਰ, ਮੀਤ ਪ੍ਰਧਾਨ ਰਬਮੀਤ ਸਿੰਘ, ਜਨਰਲ ਸਕੱਤਰ ਮਨਦੀਪ ਨਾਗਪਾਲ, ਜੁਆਇੰਟ ਸਕੱਤਰ ਦਿਵਜੋਤ ਸਿੰਘ ਸਰਨਾ, ਸੀ.ਸੀ. ਮਨਦੀਪ ਸਿੰਘ ਤੇ ਸੀ.ਸੀ. ਰਮਨੀਕ ਸਿੰਘ, ਸ੍ਰੀ ਗੁਰੂ ਨਾਨਕ ਦੇਵ ਕਾਲਜ ਪ੍ਰਧਾਨ ਰਾਜਵਰਧਨ ਸਿੰਘ, ਮੀਤ ਪ੍ਰਧਾਨ ਵਿਸ਼ਾਲ ਚੌਹਾਨ, ਜੁਆਇੰਟ ਸਕੱਤਰ ਰੋਹਨ ਵਿੱਜ, ਸੀ.ਸੀ. ਸਿਮਰਨ ਖਰਬੰਦਾ ਤੇ ਸ੍ਰੀ ਗੁਰੂ ਤੇਗ਼ ਬਹਾਦਰ ਖ਼ਾਲਸਾ ਕਾਲਜ ਦੀ ਮੀਤ ਪ੍ਰਧਾਨ ਕੁਲਵਿੰਦਰ ਕੌਰ ਤੇ ਸਕੱਤਰ ਅਨਮੋਲ ਗੌਰ ਸ਼ਾਮਲ ਹਨ।

ਉਕਤ ਆਗੂਆਂ ਵਲੋਂ ਜੇਤੂ ਆਗੂਆਂ ਨੂੰ ਫੁੱਲਾਂ ਦੇ ਹਾਰ ਪਾ ਕੇ ਸਨਮਾਨਤ ਕੀਤਾ ਗਿਆ।ਇਸ ਮੌਕੇ ਸ. ਜੀ.ਕੇ. ਨੇ ਵਿਦਿਆਰਥੀ ਆਗੂਆਂ ਨੂੰ ਜਿੱਤ ਦੀ ਵਧਾਈ ਦਿੰਦੇ ਹੋਏ ਜਿੱਤ ਨੂੰ ਪਾਰਟੀ ਦੇ ਕੌਮੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀਆਂ ਨੀਤੀਆਂ ਦੀ ਜਿੱਤ ਕਰਾਰ ਦਿੱਤਾ। ਲਗਾਤਾਰ ਚੰਗਾ ਪ੍ਰਦਰਸ਼ਨ ਕਰ ਰਹੀ ਸੋਈ ਦੀ ਟੀਮ ਦੀ ਤਾਰੀਫ਼ ਕਰਦੇ ਹੋਏ ਉਨ੍ਹਾਂ ਨੇ ਅਗਲੇ ਵਰ੍ਹੇ ਡੂਸੂ ਚੋਣਾਂ ਲੜਨ ਲਈ ਵਿਦਿਆਰਥੀ ਆਗੂਆਂ ਨੂੰ ਤਿਆਰੀ ਕਰਨ ਦੀ ਹਿਦਾਇਤ ਦਿਤੀ।

ਸ. ਸਿਰਸਾ ਨੇ ਕਿਹਾ ਕਿ ਨੌਜਵਾਨ ਆਗੂਆਂ ਨੇ ਜੀ-ਤੋੜ ਮਿਹਨਤ ਕਰਕੇ ਇਹ ਜਿੱਤ ਪ੍ਰਾਪਤ ਕੀਤੀ ਹੈ ਇਸ ਜਿੱਤ ਨਾਲ ਪਾਰਟੀ ਦਾ ਆਧਾਰ ਮਜਬੂਤ ਹੋਣ ਦੇ ਨਾਲ ਹੀ ਭਵਿੱਖ ਦੀ ਰਾਹ ਵੀ ਆਸਾਨ ਹੋ ਜਾਂਦੀ ਹੈ।

Location: India, Haryana

SHARE ARTICLE
Advertisement

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM
Advertisement