ਗੁਰਜੀਤ ਕੌਰ ਬਾਠ ਸਥਾਈ ਕਮੇਟੀ ਦੀ ਉਪ ਚੇਅਰਮੈਨ ਬਣੀ
Published : Sep 3, 2017, 10:06 pm IST
Updated : Sep 3, 2017, 4:36 pm IST
SHARE ARTICLE

ਨਵੀਂ ਦਿੱਲੀ, 3 ਸਤੰਬਰ (ਸੁਖਰਾਜ ਸਿੰਘ): ਪੂਰਵੀ ਦਿੱਲੀ ਨਗਰ ਨਿਗਮ ਦੀ ਸਥਾਈ ਕਮੇਟੀ ਦੇ ਗਠਨ ਦੀ ਪ੍ਰਕ੍ਰਿਆ ਸੰਪੂਰਨ ਹੋਣ ਉਪਰੰਤ ਕਮੇਟੀ ਦੀ ਪਹਿਲੀ ਬੈਠਕ 'ਚ ਪ੍ਰਵੇਸ਼ ਸ਼ਰਮਾ ਨੂੰ ਚੇਅਰਮੈਨ ਅਤੇ ਗੁਰਜੀਤ ਕੌਰ ਬਾਠ ਨੂੰ ਡਿਪਟੀ ਚੇਅਰਮੈਨ ਚੁਣਿਆ ਗਿਆ। ਦਿੱਲੀ ਨਗਰ ਨਿਗਮ ਦੀ ਚੋਣਾਂ ਹੋਏ ਨੂੰ ਲਗਭਗ ਚਾਰ ਮਹੀਨੇ ਤੋਂ ਵੱਧ ਦਾ ਸਮਾਂ ਹੋ ਚੁੱਕਿਆ ਸੀ ਤੇ ਵਧੇਰੇ ਸਮੇਂ ਬਾਅਦ ਕਈ ਅਹਿਮ ਕਮੇਟੀਆਂ ਦਾ ਗਠਨ ਕੀਤਾ ਗਿਆ ਹੈ। ਸਥਾਈ ਕਮੇਟੀ ਨਾ ਹੋਣ ਕਰ ਕੇ ਹੁਣ ਤੱਕ ਨਗਰ ਨਿਗਮ ਦਾ ਕੰਮਕਾਜ ਕਾਫੀ ਪ੍ਰਭਾਵਿਤ ਹੋ ਰਿਹਾ ਸੀ ਕਿਉਂਕਿ ਨਿਗਮ ਨਾਲ ਜੁੜੇ ਸਾਰੇ ਮਾਲੀ ਹੱਕ ਸਥਾਈ ਕਮੇਟੀ ਦੇ ਕੋਲ ਹੀ ਹਨ। ਨਿਗਮ ਦੇ ਕਮਿਸ਼ਨਰ ਤੇ ਸਕੱਤਰ ਦੀ ਮੌਜੂਦਗੀ ਵਿੱਚ ਚੋਣ ਅਧਿਕਾਰੀ ਸੰਤੋਸ਼ਪਾਲ ਨੇ ਸਥਾਈ ਕਮੇਟੀ ਦੀ ਚੋਣ ਦੀ ਪ੍ਰਕ੍ਰਿਆ ਪੂਰੀ ਕੀਤੀ।ਕੌਂਸਲਰ ਪ੍ਰਵੇਸ਼ ਸ਼ਰਮਾ ਨੂੰ ਬਿਨ੍ਹਾਂ ਵਿਰੋਧ ਦੇ ਚੇਅਰਮੈਨ ਐਲਾਨਿਆ ਗਿਆ ਤੇ ਉਸ ਉਪਰੰਤ ਭਜਨਪੁਰਾ ਵਾਰਡ ਨੰ. 44-ਈ ਦੀ ਕੌਂਸਲਰ ਸਰਦਾਰਨੀ ਗੁਰਜੀਤ ਕੌਰ ਬਾਠ ਨੂੰ ਚੋਣ ਅਧਿਕਾਰੀ ਨੇ ਬਿਨਾਂ ਵਿਰੋਧ ਦੇ ਡਿਪਟੀ ਚੇਅਰਮੈਨ ਦਾ ਐਲਾਨ ਕਰਦੇ ਹੋਏ ਉਨ੍ਹਾਂ ਨੂੰ ਅਹੁਦੇ ਤੇ ਬਿਠਾਇਆ।
ਇਸ ਮੌਕੇ ਬੀਬੀ ਬਾਠ ਨੇ ਕਿਹਾ ਕਿ ਉਨ੍ਹਾਂ ਦੀ ਪਹਿਕਦਮੀ ਇਲਾਕੇ ਵਿੱਚੋਂ ਡੇਂਗੂ ਅਤੇ ਚਿਕਨਗੁਨੀਆਂ ਵਰਗੀਆਂ ਬਿਮਾਰੀਆਂ ਦੀ ਰੋਕਥਾਮ ਲਈ ਜੰਗੀ ਪੱਧਰ ਤੇ ਕਾਰਜ ਕਰਨਗੇ ਤੇ ਇਲਾਕੇ ਦੇ ਲੋਕਾਂ ਨੂੰ ਆਪਣੇ ਆਲੇ-ਦੁਆਲੇ ਦੀ ਸਫ਼ਾਈ ਲਈ ਵੱਧ ਤੋਂ ਵੱਧ ਜਾਗਰੂਕ ਕਰਨ ਦਾ ਉਪਰਾਲਾ ਕਰਨਗੇ। ਇਸ ਸਥਾਈ ਕਮੇਟੀ ਵਿੱਚ 8 ਮੈਂਬਰਾਂ ਵਿੱਚੋਂ 7 ਮੈਂਬਰ ਭਾਜਪਾ ਦੇ ਹਨ। ਇਸ ਮੌਕੇ ਭਾਰਤੀ ਜਨਤਾ ਪਾਰਟੀ ਦਿੱਲੀ ਪ੍ਰਦੇਸ਼ ਦੇ ਮੀਤ ਪ੍ਰਧਾਨ ਤੇ ਦਿੱਲੀ ਕਮੇਟੀ ਮੈਂਬਰ ਕੁਲਵੰਤ ਸਿੰਘ ਬਾਠ, ਇਲਾਕੇ ਦੀਆਂ ਸਿੰਘ ਸਭਾਵਾਂ ਦੇ ਸਮੂਹ ਅਹੁਦੇਦਾਰ, ਪਤਵੰਤੇ ਸੱਜਣਾਂ ਵਲੋਂ ਗੁਰਜੀਤ ਕੌਰ ਬਾਠ ਨੂੰ ਫੁੱਲਾਂ ਦੇ ਗੁਲਦਸਤੇ ਤੇ ਮੂੰਹ ਮਿੱਠਾ ਕਰਾਕੇ ਵਧਾਈ ਦਿਤੀ ਗਈ।
ਸਾਬਕਾ ਮੇਅਰ ਰਾਮਨਰਾਇਣ ਦੂਬੇ, ਹਰਸ਼ ਮਲਹੋਤਰਾ, ਮੀਨਾਕਸ਼ੀ, ਮਹਿਕ ਸਿੰਘ, ਜਿਤੇਂਦਰ ਚੌਧਰੀ, ਵਿਧਾਇਕ ਓਮ ਪ੍ਰਕਾਸ਼ ਸ਼ਰਮਾ ਸਮੇਤ ਭਾਜਪਾ ਦੇ ਕਈ ਨੇਤਾ ਵੀ ਹਾਜ਼ਰ ਸਨ।

Location: India, Haryana

SHARE ARTICLE
Advertisement

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM

ਚੰਡੀਗੜ੍ਹ 'ਚ ਲੱਗੇ ਗੁਲਾਬ ਮੇਲੇ 'ਚ ਲੱਗੀਆਂ ਰੌਣਕਾਂ, ਹਿਮਾਚਲ ਦੇ ਸੱਭਿਆਚਾਰਕ ਨਾਚ ਦਾ ਲੋਕਾਂ ਨੇ ਲਿਆ ਲੁਤਫ਼,

22 Feb 2026 1:37 PM

ਕੰਜ਼ਿਊਮਰ ਕੋਰਟਾਂ 'ਚ ਬੇਹੱਦ ਜ਼ਿਆਦਾ ਖ਼ਾਲੀ ਅਸਾਮੀਆਂ ! ਸਟਾਫ਼ ਦੀ ਕਮੀ ਤੇ ਲੋੜੀਂਦਾ ਸਹੂਲਤਾਂ ਦੀ ਘਾਟ ਨੂੰ ਲੈ ਕੇ ਵਕ.

21 Feb 2026 3:02 PM
Advertisement