ਗੁਰੂ ਗੋਬਿੰਦ ਸਿੰਘ ਕਾਲਜ ਦੀਆਂ 4 ਸੀਟਾਂ 'ਤੇ 'ਸੋਈ' ਦਾ ਕਬਜ਼ਾ
Published : Sep 8, 2017, 10:20 pm IST
Updated : Sep 8, 2017, 4:50 pm IST
SHARE ARTICLE



ਨਵੀਂ ਦਿੱਲੀ, 8 ਸਤੰਬਰ (ਸੁਖਰਾਜ ਸਿੰਘ): ਸ਼੍ਰੋਮਣੀ ਅਕਾਲੀ ਦਲ ਦੀ ਵਿਦਿਆਰਥੀ ਸ਼ਾਖਾ 'ਸੋਈ' ਵਲੋਂ ਖ਼ਾਲਸਾ ਕਾਲਜਾਂ ਦੀ ਸਟੂਡੈਂਟ ਯੂਨੀਅਨ ਦੀ ਚੋਣ ਲੜ ਰਹੇ ਉਮੀਦਵਾਰਾਂ ਨੇ ਅੱਜ ਸ਼੍ਰੋਮਣੀ ਅਕਾਲੀ ਦਲ (ਬਾਦਲ) ਦਿੱਲੀ ਪ੍ਰਦੇਸ਼ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨਾਲ ਮੁਲਾਕਾਤ ਕੀਤੀ।ਪਾਰਟੀ ਦਫ਼ਤਰ ਵਿਖੇ ਪੁੱਜੇ ਵਿਦਿਆਰਥੀ ਆਗੂਆਂ ਨੂੰ ਨਿਧੜਕ ਹੋ ਕੇ ਚੋਣ ਲੜਨ ਦੀ ਪ੍ਰੇਰਨਾ ਕਰਦਿਆਂ ਹੋਇਆਂ ਉਨ੍ਹਾਂ ਨੇ ਗੁਰੂ ਗੋਬਿੰਦ ਸਿੰਘ ਕਾਲਜ ਦੀ ਵਿਦਿਆਰਥੀ ਯੂਨੀਅਨ 'ਚ ਬਿਨ੍ਹਾਂ ਵਿਰੋਧ ਜਿੱਤੇ 4 ਉਮੀਦਵਾਰਾਂ ਨੂੰ ਸਨਮਾਨਤ ਵੀ ਕੀਤਾ। ਜਿਸ ਵਿਚ ਪ੍ਰਧਾਨਗੀ ਅਹੁਦੇ ਲਈ ਹਰਨਾਮ ਕੌਰ, ਮੀਤ ਪ੍ਰਧਾਨ ਰਵਨੀਤ ਸਿੰਘ, ਸੀ.ਸੀ. ਮਨਦੀਪ ਸਿੰਘ ਅਤੇ ਸੀ.ਸੀ. ਰਮਨੀਕ ਸਿੰਘ ਸ਼ਾਮਲ ਸਨ।

   ਇਸ ਮੌਕੇ ਮਨਜੀਤ ਸਿੰਘ ਜੀ.ਕੇ. ਨੇ ਗੁਰੂ ਨਾਨਕ ਦੇਵ ਕਾਲਜ, ਸ੍ਰੀ ਗੁਰੂ ਤੇਗ਼ ਬਹਾਦਰ ਕਾਲਜ ਅਤੇ ਗੁਰੂ ਗੋਬਿੰਦ ਸਿੰਘ ਕਾਲਜ 'ਚ ਚੋਣ ਲੜ ਰਹੇ ਉਮੀਦਵਾਰਾਂ ਨੂੰ ਜਿੱਤ ਵਾਸਤੇ ਅਗਾਹੂ ਵਧਾਈ ਵੀ ਦਿਤੀ। ਸ. ਜੀ.ਕੇ. ਨੇ ਕਿਹਾ ਕਿ ਬਤੌਰ ਵਿਦਿਆਰਥੀ ਆਗੂ ਤੁਸੀਂ ਦੇਸ਼ ਦੀ ਅਗਵਾਈ ਕਰ ਰਹੇ ਹੋ ਕੱਲ ਤੁਹਾਡੇ ਵਿਚੋਂ ਹੀ ਨਿਕਲ ਕੇ ਕੋਈ ਆਗੂ ਸਾਡੇ ਵਾਲੇ ਅਹੁਦਿਆਂ 'ਤੇ ਵੀ ਬੈਠੇਗਾ, ਇਸ ਲਈ ਤੁਹਾਡੇ ਚੰਗੇ ਭਵਿੱਖ ਦੀ ਕਾਮਨਾ ਕਰਦਾ ਹੋਇਆ ਮੈਂ ਸ਼੍ਰੋਮਣੀ ਅਕਾਲੀ ਦਲ ਦਾ ਝੰਡਾ ਬੁਲੰਦ ਹੋਣ ਦੀ ਆਸ਼ ਪ੍ਰਗਟਾਉਂਦਾ ਹਾਂ। ਇਸ ਮੌਕੇ ਸੋਈ ਦੇ ਸੂਬਾ ਪ੍ਰਧਾਨ ਗਗਨ ਸਿੰਘ ਛਿਆਸੀ, ਜਨਰਲ ਸਕੱਤਰ ਗੁਰਦੇਵ ਸਿੰਘ ਰਿਆਤ ਅਤੇ ਆਗੂ ਅਵਨੀਤ ਸਿੰਘ ਰਾਇਸਨ, ਇੰਦਰਜੋਤ ਸਿੰਘ ਆਨੰਦ, ਅਭਿਸ਼ੇਕ ਸ਼ਰਮਾ, ਜਸਮੀਤ ਸਿੰਘ ਗਿੱਲ ਆਦਿ ਮੌਜੂਦ ਸਨ।

Location: India, Haryana

SHARE ARTICLE
Advertisement

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM
Advertisement