ਹੱਡਾਰੋੜੀ ਚੁਕਵਾਉਣ ਸਬੰਧੀ ਡੀਸੀ ਨੂੰ ਮਿਲੇ ਵਾਰਡ ਵਾਸੀ
Published : Sep 13, 2017, 11:16 pm IST
Updated : Sep 13, 2017, 5:46 pm IST
SHARE ARTICLE


ਸਿਰਸਾ, 13 ਸਤੰਬਰ (ਕਰਨੈਲ ਸਿੰਘ, ਸ.ਸ.ਬੇਦੀ): ਨਗਰਪਾਲਿਕਾ ਦੀ ਹਦੂਦ ਦੇ ਅੰਦਰ ਬਣੀ ਹੱਡਾਂ ਰੋੜੀ ਨੂੰ ਹਟਵਾਉਣ ਵਾਸਤੇ ਸ਼ਹਿਰ ਦੇ ਵਾਰਡ ਨੰਬਰ 24 ਵਾਸੀਆਂ ਨੇ ਅੱਜ ਇੱਥੇ ਇਕ ਮੰਗ ਪੱਤਰ ਮਾਨਯੋਗ ਡਿਪਟੀ ਕਮਿਸ਼ਨਰ ਨੂੰ ਸੌਂਪਿਆ। ਵਾਰਡਵਾਸੀਆਂ ਦਾ ਕਹਿਣਾ ਹੈ ਕਿ ਇਹ ਹੱਡਾਂ ਰੋੜੀ ਬਿਲਕੁੱਲ ਉਨ੍ਹਾਂ ਦੇ ਘਰਾਂ ਦੇ ਨਾਲ ਬਣੀ ਹੋਈ ਹੈ ਅਤੇ ਇਸ ਕਾਰਨ ਉਨ੍ਹਾਂ ਨੂੰ ਬਹੁਤ ਸਾਰੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਜਿਵੇਂ ਕਿਮਰੇ ਹੋਏ ਡੰਗਰਾਂ ਦੀ ਬਦਬੂ, ਮਰੇ ਹੋਏ ਡੰਗਰਾਂ ਨੂੰ ਖਾਣ ਵਾਲੇ ਖੂੰਖਾਰ ਕੁੱਤਿਆਂ ਦਾ ਖੌਫ ਅਤੇ ਇਲਾਕੇ ਵਿਚ ਭਿਅੰਕਰ ਬਿਮਾਰੀ ਫੈਲਣ ਦਾ ਡਰ ਆਦਿ।

   ਮੰਗ ਪੱਤਰ ਵਿਚ ਵਾਰਡ ਵਾਸੀਆਂ ਨੇ ਮਾਨਯੋਗ ਡਿਪਟੀ ਕਮਿਸ਼ਨਰ ਨੂੰ ਬੇਨਤੀ ਕੀਤੀ ਹੈ ਕਿ ਪਿਛਲੇ ਲੰਮੇ ਅਰਸੇ ਤੋਂ ਤੋਂ ਉਹ ਲੋਕ ਇਸ ਹੱਡਾਂ ਰੋੜੀ ਨੂੰ ਇੱਥੋ ਹਟਵਾਉਣ ਵਾਸਤੇ ਮੰਗ ਕਰਦੇ ਆ ਰਹੇ ਹਨ ਪਰ ਪਰ ਮਰੇ ਡੰਗਰਾਂ ਦਾ ਠੇਕੇਦਾਰ ਇਕ ਅਸਰ ਰਸੂਖ ਵਾਲਾ ਬੰਦਾ ਹੋਣ ਕਰਕੇ ਪ੍ਰਸ਼ਾਸਨ ਵੱਲੋਂ ਉਨ੍ਹਾਂ ਦੀ ਕੋਈ ਸੁਣਵਾਈ ਨਹੀਂ ਕੀਤੀ ਜਾ ਰਹੀ। ਵਾਰਡ ਵਾਸੀਆਂ ਨੇ ਕਿਹਾ ਕਿ ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਕਨੂੰਨਣ ਤੌਰ 'ਤੇ ਨਗਰ ਪਰਿਸ਼ਦ ਦੀ ਹਦੂਦ ਵਿੱਚ ਹੱਡਾਰੋਡੀ ਸਥਾਪਤ ਨਹੀਂ ਕੀਤੀ ਜਾ ਸਕਦੀ ਪਰ ਇੱਥੇ ਸਾਰੇ ਕਨੰਨ ਛਿੱਕੇ ਟੰਗ ਕੇ ਸਿਰਫ ਸੀਨਾਜ਼ੋਰੀ ਨਾਲ ਹੱਡਾਂ ਰੋੜੀ ਨੂੰ ਇਸ ਥਾਂ 'ਤੇ ਚਲਾਇਆ ਜਾ ਰਿਹਾ ਹੈ। ਵਾਰਡ ਨਿਵਾਸੀਆਂ ਨੇ ਦਸਿਆ ਕਿ ਵਾਰਡ ਨੰਬਰ 24 ਵਿਚ ਪ੍ਰਾਚੀਨ ਹਨੁਮਾਨ ਮੰਦਰ, ਖਾਟੂ ਸ਼ਿਆਮ ਮੰਦਰ,  ਤਾਰਾ ਬਾਬਾ ਕੁਟਿਆ ਦੇ ਇਲਾਵਾ ਏਵੀ ਇੰਟਰਨੈਸ਼ਨਲ ਸਕੂਲ, ਲਾਲਾ ਜਗਨਨਾਥ ਜੈਨ  ਸਕੂਲ, ਵਿਵੇਕਾਨੰਦ ਸਕੂਲ ਵਰਗੀਆਂ ਸੰਸਥਾਵਾਂ ਚੱਲ ਰਹੀਆਂ ਹਨ ਅਤੇ ਹਜ਼ਾਰਾਂ ਦੀ ਸੰਖਿਆ ਵਿਚ ਬੱਚੇ ਸਿਖਿਆ ਲੈ ਰਹੇ ਹਨ।

  ਉਨ੍ਹਾਂ ਨੇ ਮਾਨਯੋਗ ਡੀਸੀ ਕੋਲੋਂ ਮੰਗ ਕੀਤੀ ਕਿ ਉਹਆਪ ਇਸ ਮਾਮਲੇ ਵਿਚ ਦਖਲ ਦੇ ਕੇ ਇਸ ਸਮੱਸਿਆ ਨੂੰ ਸੁਲਝਾਉਣ। ਤਾਂਕਿ ਇਲਾਕਾ ਨਿਵਾਸੀ ਇਸ ਮੁਸ਼ਕਲ ਤੋਂ ਨਿਜਾਤ ਪਾ ਸੱਕਣ। ਇਸ ਮੌਕੇ ਉੱਤੇ ਨੰਦਲਾਲ ਵਰਮਾ,  ਰਮੇਸ਼ ਕੁਮਾਰ ਆਦਿ ਹਾਜ਼ਰ ਸਨ।
ਗੁਰਮੇਜ ਸਿੰਘ, ਗੁਰਦੀਪ ਸਿੰਘ, ਕੁਲਦੀਪ ਸਿੰਘ, ਦੀਪਕ ਕੁਮਾਰ, ਸਤੀਸ਼ ਕੁਮਾਰ, ਵਿਨੋਦ ਕੁਮਾਰ,  ਬਲਦੇਵ ਸਿੰਘ, ਜਗਤ ਕੱਕੜ, ਮਦਨ ਲਾਲ, ਮੋਹੈ, ਸਾਰਾ ਬਾਗੜੀ, ਕੇਵਲ ਕੰਬੋਜ, ਨਿਰੇਸ਼ ਕੰਬੋਜ ਸਹਿਤ ਕਾਫ਼ੀ ਗਿਣਤੀ ਵਿਚ ਵਾਰਡ ਨੰਬਰ 24 ਦੇ ਲੋਕ ਮੌਜੂਦ ਸਨ।

Location: India, Haryana

SHARE ARTICLE
Advertisement

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM
Advertisement