ਹਨੀਪ੍ਰੀਤ ਨੇ ਅਦਿੱਤਿਆ ਅਤੇ ਪਵਨ ਇੰਸਾ ਦੇ ਟਿਕਾਣਿਆਂ ਦਾ ਕੀਤਾ ਖੁਲਾਸਾ
Published : Oct 6, 2017, 4:57 pm IST
Updated : Oct 6, 2017, 11:27 am IST
SHARE ARTICLE

ਬਲਾਤਕਾਰ ਦੇ ਦੋਸ਼ ਤਹਿਤ ਜੇਲ੍ਹ ਵਿੱਚ ਸਜਾ ਕੱਟ ਰਹੇ ਸੌਦਾ ਸਾਧ ਦੀ ਸਭ ਤੋਂ ਵੱਡੀ ਰਾਜਦਾਰ ਹਨੀਪ੍ਰੀਤ ਨੇ ਵੱਡਾ ਖੁਲਾਸਾ ਕੀਤਾ ਹੈ। ਹਰਿਆਣਾ ਪੁਲਿਸ ਵੱਲੋਂ ਗ੍ਰਿਫਤਾਰ ਕੀਤੀ ਗਈ ਹਨੀਪ੍ਰੀਤ ਨੇ ਅਦਿੱਤਿਆ ਇੰਸਾ ਅਤੇ ਪਵਨ ਇੰਸਾ ਦੇ ਟਿਕਾਣਿਆਂ ਬਾਰੇ ਪੁਲਿਸ ਨੂੰ ਸਭ ਕੁਝ ਦੱਸ ਦਿੱਤਾ ਹੈ। ਹੁਣ ਪੁਲਿਸ ਨੂੰ ਇਹ ਰਾਜ ਪਤਾ ਲੱਗਣ ਉਤੇ ਮੋਸਟ ਵਾਂਟਡ ਅਦਿੱਤਿਆ ਇੰਸਾ ਅਤੇ ਪਵਨ ਇੰਸਾ ਦੀ ਕਿਸੇ ਵੇਲੇ ਵੀ ਗ੍ਰਿਫਤਾਰੀ ਹੋ ਸਕਦੀ ਹੈ।

ਹਨੀਪ੍ਰੀਤ ਨੇ ਅਦਿੱਤਿਆ ਇੰਸਾ, ਪਵਨ ਇੰਸਾ ਦੇ ਉਤਰ ਪ੍ਰਦੇਸ਼, ਹਿਮਾਚਲ ਪ੍ਰਦੇਸ਼ ਅਤੇ ਪੰਜਾਬ ਦੇ ਟਿਕਾਣਿਆਂ ਬਾਰੇ ਪੁਲਿਸ ਨੂੰ ਸਾਰੀ ਜਾਣਕਾਰੀ ਦੇ ਦਿੱਤੀ ਹੈ। ਹਨੀਪ੍ਰੀਤ ਵੱਲੋਂ ਖੁਲਾਸਾ ਕੀਤੇ ਜਾਣ ਤੋਂ ਬਾਅਦ ਉਤਰ ਪ੍ਰਦੇਸ਼ ਦੇ ਬਰਨਵਾ, ਹਿਮਾਚਲ ਪ੍ਰਦੇਸ਼ ਦੇ ਚੰਬਾ ਤੇ ਚਚੀਆ ਨਗਰੀ, ਰਾਜਸਥਾਨ ਦੇ ਕੋਟਾ ਅਤੇ ਪੰਜਾਬ ਦੇ ਸ਼੍ਰੀ ਮੁਕਤਸਰ ਸਾਹਿਬ ਵਿੱਚ ਇਨਾਂ ਦੇ ਟਿਕਾਣਿਆਂ ਉਤੇ ਹਰਿਆਣਾ ਪੁਲਿਸ ਨੇ ਛਾਪੇ ਮਾਰਨੇ ਸ਼ੁਰੂ ਕਰ ਦਿੱਤੇ ਹਨ। 


ਇਹ ਛਾਪੇ ਹਰਿਆਣ ਪੁਲਿਸ ਦੀਆਂ ਸਪੈਸ਼ਲ ਜਾਂਚ ਟੀਮਾਂ ਵੱਲੋਂ ਮਾਰੇ ਜਾ ਰਹੇ ਹਨ।ਇਸ ਤੋਂ ਇਲਾਵਾ ਹਨੀਪ੍ਰੀਤ ਦੇ ਨਾਲ ਗ੍ਰਿਫਤਾਰ ਕੀਤੀ ਗਈ ਸੁਖਦੀਪ ਕੌਰ ਨੇ ਵੀ ਕਈ ਖੁਲਾਸੇ ਕੀਤੇ ਹਨ। ਜਾਣਕਾਰੀ ਮੁਤਾਬਿਕ ਹਨੀਪ੍ਰੀਤ ਵੱਲੋਂ ਇਸਤੇਮਾਲ ਕੀਤੇ ਗਏ ਫੋਨ ਬਾਰੇ ਪੁਲਿਸ ਨੂੰ ਜਾਣਕਾਰੀ ਦਿੱਤੀ। 

ਜਿਸਤੋਂ ਬਾਅਦ ਪੁਲਿਸ ਨੇ ਸੁਖਦੀਪ ਕੌਰ ਦੀ ਨਿਸ਼ਾਨਦੇਹੀ ਉਤੇ ਤਰਨਤਾਰਨ ਦੇ ਨੇੜੇ ਇੱਕ ਪਿੰਡ ਵਿੱਚੋਂ ਹਨੀਪ੍ਰੀਤ ਵੱਲੋਂ ਇਸਤੇਮਾਲ ਕੀਤੇ ਗਏ ਫੋਨ ਦੀ ਬਰਾਮਦਗੀ ਕੀਤੀ ਜਾਵੇਗੀ।ਇਸ ਤੋਂ ਇਲਾਵਾ ਇੱਕ ਹੋਰ ਵੱਡਾ ਖੁਲਾਸਾ ਹੋਇਆ ਹੈ। ਜਾਣਕਾਰੀ ਮੁਤਾਬਿਕ ਪੰਚਕੂਲਾ ਹਿੰਸਾ ਦੇ ਮੋਸਟ ਵਾਂਟਡ ਮਹਿੰਦਰ ਇੰਸਾ ਨੂੰ ਸੁਖਦੀਪ ਕੌਰ ਨੇ ਸ਼ਰਣ ਦਿੱਤੀ ਹੋਈ ਸੀ। 


ਉਸਨੂੰ ਰਾਜਸਥਾਨ ਦੇ ਬੀਕਾਨੇਰ ਨੇੜੇ ਇੱਕ ਢਾਣੀ ਵਿੱਚ ਆਪਣੇ ਟਿਕਾਣੇ ਉਤੇ ਛੁਪਾਇਆ ਹੋਇਆ ਸੀ। ਸੁਖਦੀਪ ਕੌਰ ਦੀ ਨਿਸ਼ਾਨਦੇਹੀ ਉਤੇ ਮਹਿੰਦਰ ਇੰਸਾ ਦੀ ਵੀ ਜਲਦ ਗ੍ਰਿਫਤਾਰੀ ਹੋ ਸਕਦੀ ਹੈ। ਇਸ ਤੋਂ ਸਭ ਤੋਂ ਇਲਾਵਾ ਹਨੀਪ੍ਰੀਤ ਦੇ ਨਿਜੀ ਸਕੱਤਰ ਰਾਕੇਸ਼ ਅਰੋੜਾ ਉਤੇ ਵੀ ਦੇਸ਼ਧ੍ਰੋਹ ਦਾ ਮਾਮਲਾ ਦਰਜ ਕੀਤਾ ਗਿਆ ਹੈ। 

ਹਨੀਪ੍ਰੀਤ, ਰਾਕੇਸ਼ ਕੁਮਾਰ ਅਰੋੜ, ਸੁਰਿੰਦਰ ਧੀਮਾਨ, ਚਮਕੌਰ ਸਿੰਘ, ਦਾਨ ਸਿੰਘ, ਗੋਵਿੰਦ ਰਾਮ, ਪ੍ਰਦੀਪ ਗੋਇਲ ਅਤੇ ਖਰੈਤੀ ਲਾਲ ਉਤੇ IPC ਦੀ ਧਾਰਾ 121, 121-ਏ, 216, 145, 150, 151, 152, 153 ਅਤੇ 120-ਬੀ ਦੇ ਤਹਿਤ ਮਾਮਲਾ ਦਰਜ ਹੈ। ਦੱਸ ਦਈਏ ਕਿ ਹਨੀਪ੍ਰੀਤ ਅਤੇ ਸੁਖਦੀਪ ਕੌਰ ਨੂੰ ਅਦਾਲਤ ਨੇ 6 ਦਿਨ ਦੇ ਪੁਲਿਸ ਰਿਮਾਂਡ ‘ਤੇ ਭੇਜਿਆ ਹੋਇਆ ਹੈ ਅਤੇ ਪੁਲਿਸ ਇਨਾਂ ਕੋਲੋਂ ਲਗਾਤਾਰ ਪੁੱਛਗਿੱਛ ਕਰ ਰਹੀ ਹੈ।



Location: India, Haryana

SHARE ARTICLE
Advertisement

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM
Advertisement