ਹੜ੍ਹ ਨਾਲ ਪ੍ਰਭਾਵਤ ਫ਼ਸਲ ਦਾ 100 ਫ਼ੀ ਸਦੀ ਮੁਆਵਜ਼ਾ ਮਿਲੇਗਾ : ਬੇਦੀ
Published : Sep 5, 2017, 11:00 pm IST
Updated : Sep 5, 2017, 5:30 pm IST
SHARE ARTICLE

ਸ਼ਾਹਬਾਦ ਮਾਰਕੰਡਾ, 5 ਸਤੰਬਰ (ਅਵਤਾਰ ਸਿੰਘ) : ਸ਼ਾਹਬਾਦ ਦੇ ਵਿਧਾਇਕ ਅਤੇ ਹਰਿਆਣਾ ਦੇ   ਸਾਮਾਜਕ ਨਿਆਂ ਅਤੇ ਅਧਿਕਾਰਿਤਾ ਰਾਜਮੰਤਰੀ ਕ੍ਰਿਸ਼ਣ ਕੁਮਾਰ ਬੇਦੀ ਨੇ ਕਿਹਾ ਕਿ ਜਿਨ੍ਹਾਂ ਕਿਸਾਨਾਂ ਦੀ ਫ਼ਸਲ ਨੂੰ ਹੜ੍ਹ ਨਾਲ ਨੁਕਸਾਨ ਹੋਇਆ ਹੈ, ਉਨ੍ਹਾਂ ਦੀ ਗਿਰਦਾਵਰੀ ਕਰਨ ਮਗਰੋਂ ਰੀਪੋਰਟ ਦੇ ਆਧਾਰ ਉੱਤੇ 100 ਫ਼ੀ ਸਦੀ ਮੁਆਵਜ਼ਾ ਸਰਕਾਰ ਵਲੋਂ ਦਿਤਾ ਜਾਵੇਗਾ।  ਕਿਸੇ ਵੀ ਕਿਸਾਨ ਦੀ ਦਿਨ- ਰਾਤ ਦੀ ਮਿਹਨਤ ਨੂੰ ਜਾਇਆ ਨਹੀਂ ਜਾਣ ਦਿਤਾ ਜਾਵੇਗਾ।
ਰਾਜਮੰਤਰੀ  ਸ਼ਾਹਬਾਦ ਤਹਿਸੀਲ ਦੇ ਪਿੰਡ ਮੁਗਲਮਾਜਰਾ, ਕਠੁਵਾ, ਝਰੌਲੀ ਖੁਰਦ ਅਤੇ ਤੰਗੌਰ ਆਦਿ ਪਿੰਡ ਵਿਚ ਹੜ੍ਹ ਦੇ ਪਾਣੀ ਵਿਚ ਡੁੱਬੀ ਫ਼ਸਲਾਂ ਦਾ ਮੁਆਇਨਾ ਕਰਨ ਮਗਰੋਂ ਅਧਿਕਾਰੀਆਂ ਨੂੰ ਜਰੁਰੀ ਦਿਸ਼ਾ-ਨਿਰਦੇਸ਼ ਦੇ ਰਹੇ ਸਨ। ਇਸ ਤੋਂ ਪਹਿਲਾਂ ਉਨ੍ਹਾਂ ਪਿੰਡ ਮੁਗਲਮਾਜਰਾ, ਕਠੁਵਾ, ਝਰੌਲੀ ਖੁਰਦ ਅਤੇ ਤੰਗੌਰ ਆਦਿ ਪਿੰਡਾਂ ਵਿਚ ਮਾਰਕੰਡਾ ਨਦੀ ਵਿਚ ਆਏ ਜ਼ਿਆਦਾ ਪਾਣੀ ਕਾਰਨ ਹੜ੍ਹ ਵਿਚ ਡੁੱਬੀ ਫ਼ਸਲ ਦਾ ਖੇਤਾਂ ਵਿਚ ਜਾ ਕੇ ਜਾਂਚ ਕੀਤੀ।  ੁਉਨ੍ਹਾਂ ਕਿਹਾ ਕਿ ਮੌਜੂਦਾ ਪ੍ਰਦੇਸ਼ ਸਰਕਾਰ ਕਿਸਾਨਾਂ ਦੀ ਸੱਚੀ ਹਿਤੈਸ਼ੀ ਸਰਕਾਰ ਹੈ।  ਇਸ ਲਈ ਸਰਕਾਰ ਵਲੋਂ ਹਰ ਕਿਸਾਨ ਨੂੰ ਉਸ ਦੀ ਫ਼ਸਲ ਦੇ ਖ਼ਰਾਬ ਹੋਣ ਉੱਤੇ ਉਚਿਤ ਮੁਆਵਜ਼ਾ ਪ੍ਰਦਾਨ ਕੀਤਾ ਜਾਵੇਗਾ। ਉਨ੍ਹਾਂ ਸ਼ਾਹਬਾਦ ਦੇ ਐਸ.ਡੀ.ਐਮ. ਸਤਬੀਰ ਕੁੰਡੂ ਨੂੰ ਨਿਰਦੇਸ਼ ਦਿਤੇ ਕਿ ਉਹ ਛੇਤੀ ਤੋਂ ਛੇਤੀ ਪ੍ਰਭਾਵਤ ਫ਼ਸਲਾਂ ਦੀ ਗਿਰਦਾਵਰੀ ਕਰਵਾ ਕੇ ਰੀਪੋਰਟ ਸਰਕਾਰ ਨੂੰ ਪੇਸ਼ ਕਰੇ ਤਾਕਿ ਕਿਸਾਨਾਂ ਨੂੰ ਉਚਿਤ ਮੁਆਵਜ਼ਾ ਦਿਵਾਇਆ ਜਾ ਸਕੇ ।
ਇਸ ਮੌਕੇ ਐਸ.ਡੀ.ਐਮ ਸਤਬੀਰ ਕੁੰਡੂ,  ਤਹਿਸੀਲਦਾਰ ਤਰੁਣ ਸਹੋਤਾ, ਬੀਡੀਪੀਓ ਸੰਦੀਪ ਭਾਰਦਵਾਜ,  ਐਕਸੀਐਨ ਪੀ.ਡਬਲਿਊ.ਡੀ ਐਸ.ਪੀ. ਸਰੋਹਾ, ਐਕਸੀਐਨ ਸਿੰਚਾਈ ਵਿਭਾਗ ਰਾਜੇਸ਼ ਚੌਪੜਾ, ਐਸ.ਡੀ.ਓ. ਵਿਨੋਦ ਕੁਮਾਰ,  ਬਲਾਕ ਕਮੇਟੀ ਦੇ ਚੇਅਰਮੈਨ ਗੋਪਾਲ ਰਾਣਾ,  ਕਰਣਰਾਜ ਤੂਰ, ਮੁਲਖ ਰਾਜ ਗੁੰਬਰ, ਅਰੁਣ ਕੰਸਲ, ਤੇਵੰਰ ਖ਼ਾਨ, ਜਗਦੀਪ ਸਾਂਗਵਾਨ,  ਰੁਪਚੰਦ ਬਸੰਤਪੁਰ, ਸਰਪੰਚ ਨੇਤਰਪਾਲ,  ਸਰਪੰਚ ਰਿੰਕੂ ਝਰੌਲੀ, ਸਰਪੰਚ ਰਣਜੀਤ ਸਿੰਘ,  ਸਰਪੰਚ ਦੇਵੇਂਦਰ ਸੰਧੂ, ਸਰਪੰਚ ਕ੍ਰਿਸ਼ਨ ਸਿੰਘ ਲੁਖੀ, ਸਰਪੰਚ ਬਖਸ਼ੀਸ਼ ਸਿੰਘ ਨਲਵੀ ਆਦਿ ਮੌਜੂਦ ਸਨ ।
ਪਿੰਡਾ ਦਾ ਦੌਰਾ ਕਰਨ ਤੋ ਪਹਿਲਾਂ ਸ੍ਰੀ ਬੇਦੀ ਨੇ ਸ਼ਾਹਬਾਦ ਵਿਖੇ 3.60 ਕਰੋੜ ਦੀਆਂ ਵਿਕਾਸ ਯੋਜਨਾਵਾਂ ਦਾ ਨੀਂਹ ਪੱਥਰ ਰਖਿਆ ਅਤੇ ਲੱਖਾਂ ਰੁਪਏ ਦੀ ਲਾਗਤ ਨਾਲ ਬਣੀਆਂ ਗਲੀਆਂ ਤੇ ਲਾਇਬਰੇਰੀ ਲੋਕਾਂ ਨੂੰ ਸਮਰਪਿਤ ਕੀਤੀ। ਸ਼੍ਰੀ ਬੇਦੀ ਨੇ ਇਤਿਹਾਸਕ ਗੁਰਦੁਆਰਾ ਮੰਜੀ ਸਾਹਿਬ ਨੂੰ ਜਾਣ ਵਾਲੀ ਸੜਕ ਦਾ ਨੀਂਹ ਪਥੱਰ ਰਖਿਆ, ਜਿਸਦੇ ਨਿਰਮਾਣ 'ਤੇ 20 ਲੱਖ ਰੁਪਏ ਖ਼ਰਚ ਆਉਣਗੇ।

Location: India, Haryana

SHARE ARTICLE
Advertisement

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM
Advertisement