ਇਨੈਲੋ ਵਿਧਾਇਕਾਂ ਨੇ ਬੰਨ੍ਹੀ ਮੂੰਹ 'ਤੇ ਪੱਟੀ
Published : Oct 25, 2017, 11:21 pm IST
Updated : Oct 25, 2017, 5:54 pm IST
SHARE ARTICLE

ਚੰਡੀਗੜ੍ਹ, 25 ਅਕਤੂਬਰ (ਨੀਲ ਭਲਿੰਦਰ ਸਿੰਘ): ਹਰਿਆਣਾ ਵਿਧਾਨ ਸਭਾ ਦਾ ਸਰਦ ਰੁੱਤ ਦਾ ਸੈਸ਼ਨ ਅੱਜ ਅਣਮਿਥੇ ਸਮੇਂ ਲਈ ਮੁਲਤਵੀ ਕਰ ਦਿਤਾ ਗਿਆ ਹੈ। ਸੈਸ਼ਨ ਦੇ ਅੱਜ ਆਖ਼ਰੀ ਅਤੇ ਤੀਸਰੇ ਦਿਨ ਵਿਰੋਧੀ ਧਿਰ ਇੰਡੀਅਨ ਨੈਸ਼ਨਲ ਲੋਕ ਦਲ (ਇਨੈਲੋ) ਵਿਧਾਇਕਾਂ ਨੇ ਅੱਜ ਸਦਨ 'ਚ ਆਉਣ ਲਗਿਆ ਜਿਥੇ ਸੰਕੇਤਕ ਤੌਰ ਉਤੇ ਮੂੰਹ 'ਤੇ 'ਬੋਲਣਾ ਮਨ੍ਹਾਂ ਹੈ' ਲਿਖੀ ਪੱਟੀ ਬੰਨ੍ਹੀ, ਉਥੇ ਹੀ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਸਰਕਾਰ ਦੇ ਤੈਅ ਏਜੰਡੇ ਤਹਿਤ ਅੱਜ ਸਦਨ 'ਚ ਕਈ ਵੱਡੇ ਐਲਾਨ ਕੀਤੇ। ਸਰਕਾਰ ਨੇ ਕਿਸਾਨਾਂ ਨੂੰ ਰਾਹਤ ਪ੍ਰਦਾਨ ਕਰਦੇ ਹੋਏ ਗੰਨੇ ਦੇ ਮਿਲਣ ਵਾਲੇ ਭਾਅ 'ਚ 10 ਰੁਪਏ ਫ਼ੀ ਕੁਇੰਟਲ ਵਾਧਾ ਕਰਨ ਅਤੇ ਕਣਕ ਦੀ ਬਿਜਾਈ ਲਈ 15 ਨਵੰਬਰ ਤਕ ਬਿਜਲੀ ਸਪਲਾਈ ਅੱਠ ਦੀ ਬਜਾਏ 10 ਘੰਟੇ ਦੇਣ ਦਾ ਐਲਾਨ ਕੀਤਾ ਹੈ। ਦੂਜੇ ਪਾਸੇ ਇਨ੍ਹਾਂ ਤਿੰਨ ਦਿਨਾ ਦੌਰਾਨ ਵਿਰੋਧੀ ਖੇਮੇ ਨੇ ਰੱਜਵਾਂ ਹੰਗਾਮਾ ਕੀਤਾ।  ਵਿਧਾਨ ਸਭਾ ਸੈਸ਼ਨ ਦੇ ਪਹਿਲੇ ਦੋਵੇਂ ਦਿਨ ਜਿਥੇ ਸਦਨ ਅੰਦਰ ਦਾਦੂਪੁਰ ਨਲਵੀ ਮੁੱਦਾ ਗੂੰਜਦਾ ਰਿਹਾ, ਉਥੇ ਹੀ ਅੱਜ ਅੰਤਿਮ ਦਿਨ ਇਨੈਲੋ ਆਗੂ ਮੂੰਹ ਉੱਤੇ ਪੱਟੀ ਬੰਨ੍ਹ ਕੇ ਸਦਨ 'ਚ ਪੁੱਜੇ। ਵਿਧਾਨ ਸਭਾ ਵਿਚ ਸਪੀਕਰ ਨਾਲ ਇਨੈਲੋ ਵਿਧਾਇਕ ਦਲ  ਦੇ ਨੇਤਾ ਅਭੈ  ਚੌਟਾਲਾ ਦੀ ਤਿੱਖੀ ਨੋਕ ਝੋਕ ਮਗਰੋਂ ਉਨ੍ਹਾਂ ਅਜਿਹਾ ਕੀਤਾ। ਹਾਲਾਂਕਿ ਕਾਂਗਰਸ ਵੀ ਇਸ ਮੁੱਦੇ ਉਤੇ ਇਨੈਲੋ ਦਾ ਸਮਰਥਨ ਕਰਦੀ ਨਜ਼ਰ ਆਈ ਪਰ ਬਾਅਦ ਵਿਚ ਮੁੱਖ ਮੰਤਰੀ ਦੀ ਅਪੀਲ ਉਤੇ ਇਨੈਲੋ ਆਗੂਆਂ ਨੇ ਪੱਟੀਆਂ ਲਾਹ ਦਿਤੀਆਂ।   


ਹਰਿਆਣਾ ਵਿਧਾਨ ਸਭਾ ਵਿਚ ਕਈ ਬਿਲ ਬਹੁਮਤ ਨਾਲ ਪਾਸ ਹਰਿਆਣਾ ਵਿਧਾਨ ਸਭਾ ਸੈਸ਼ਨ ਦੇ ਵਿਚਕਾਰਲੇ ਦਿਨ ਕਈ ਬਿਲ ਬਹੁਮਤ ਨਾਲ ਪਾਸ ਕੀਤੇ ਗਏ। ਸਥਾਨਕ ਸਰਕਾਰਾਂ ਸਬੰਧੀ ਬਿਲ ਪਾਸ ਹੋਇਆ ਜਿਸ ਤਹਿਤ ਸਰਕਾਰ ਨੇ ਸ਼ਹਿਰੀ ਖੇਤਰਾਂ ਵਿਚ ਰਹਿਣ ਵਾਲੇ ਖਪਤਕਾਰਾਂ ਦੇ ਬਿਜਲੀ ਬਿਲ ਵਿਚ 2 ਫ਼ੀ ਸਦੀ ਮਿਊਂਸਪਲ ਟੈਕਸ ਦਾ ਵਾਧਾ ਕੀਤਾ ਹੈ। ਪਹਿਲਾਂ ਇਹ ਦਰ 5 ਪੈਸੇ ਪ੍ਰਤੀ ਯੂਨਿਟ ਵਸੂਲੀ ਜਾ ਰਹੀ ਸੀ ਜੋ ਹੁਣ ਪੂਰੇ ਬਿਲ 'ਤੇ 2 ਫ਼ੀ ਸਦੀ ਵਸੂਲੀ ਜਾਵੇਗੀ। ਇਸੇ ਤਰ੍ਹਾਂ ਹਰਿਆਣਾ ਨਗਰ ਪਾਲਿਕਾ ਖੇਤਰਾਂ ਵਿਚ “ਊਣੀਆਂ ਨਾਗਰਿਕ ਸੁੱਖ ਸਹੂਲਤਾਂ ਅਤੇ ਬੁਨਿਆਦੀ ਢਾਂਚੇ  ਦਾ ਪ੍ਰਬੰਧ (ਵਿਸ਼ੇਸ਼ ਨਿਰਦੇਸ਼) ਸੋਧ ਬਿਲ, 2017'' ਅਤੇ “ਹਰਿਆਣਾ ਨਗਰਪਾਲਿਕਾ ਖੇਤਰਾਂ ਵਿਚ ਉਣੀਆਂ ਨਾਗਰਿਕ ਸੁੱਖ ਸਹੂਲਤਾਂ ਅਤੇ ਬੁਨਿਆਦੀ ਢਾਂਚੇ  ਦਾ ਪ੍ਰਬੰਧ (ਵਿਸ਼ੇਸ਼ ਨਿਰਦੇਸ਼) ਐਕਟ 2016'' ਨੂੰ ਅੱਗੇ ਸੋਧਣ ਲਈ ਬਿਲ ਪਾਸ ਕੀਤਾ ਗਿਆ। ਇਸੇ ਤਰ੍ਹਾਂ ਇਕ ਹੋਰ “ਹਰਿਆਣਾ ਨਗਰ ਨਿਗਮ (ਦੂਸਰਾ ਸੰਸ਼ੋਧਨ) ਬਿਲ, 2017'' ਹਰਿਆਣਾ ਨਗਰ ਨਿਗਮ ਐਕਟ, 1994 ਨੂੰ ਅੱਗੇ ਸੋਧਣ ਲਈ ਕੀਤਾ ਪਾਸ ਕੀਤਾ  ਗਿਆ । ਭਾਰਤੀ ਸਟੈਂਪ (ਹਰਿਆਣਾ ਦੂਸਰਾ ਸੰਸ਼ੋਧਨ)  ਬਿਲ,  2017 ਭਾਰਤੀ ਸਟੈਂਪ   ਐਕਟ 1899, ਹਰਿਆਣਾ ਰਾਜਾਰਥ ਨੂੰ ਅੱਗੇ ਸੋਧਣ ਲਈ ਵੀ ਬਿਲ ਪਾਸ ਕੀਤਾ ਗਿਆ।

Location: India, Haryana

SHARE ARTICLE
Advertisement

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM
Advertisement