ਜਨਤਾ ਅਕਾਲੀ ਦਲ ਵਲੋਂ ਕਿਸਾਨਾਂ ਦੀਆਂ ਸਮੱਸਿਆਵਾਂ ਸਬੰਧੀ ਡੀ.ਸੀ. ਨੂੰ ਮੰਗ ਪੱਤਰ
Published : Sep 21, 2017, 10:10 pm IST
Updated : Sep 21, 2017, 4:40 pm IST
SHARE ARTICLE

ਕਰਨਾਲ, 21 ਸਤੰਬਰ (ਪਲਵਿੰਦਰ ਸਿੰਘ ਸੱਗੂ): ਅੱਜ ਕਰਨਾਲ ਜਨਤਾ ਅਕਾਲੀ ਦਲ ਨੇ ਕਿਸਾਨਾਂ ਦੀਆਂ ਸਮੱਸਿਆਵਾਂ ਸਬੰਧੀ ਦੇਸ਼ ਦੇ ਰਾਸ਼ਟਰਪਤੀ ਦੇ ਨਾਮ ਕਰਨਾਲ ਡੀ.ਸੀ. ਨੂੰ ਇਕ ਮੰਗ ਪੱਤਰ ਦਿਤਾ। ਇਸ ਮੌਕੇ 'ਤੇ ਜਨਤਾ ਅਕਾਲੀ ਦਲ ਦੇ ਪ੍ਰਧਾਨ ਜਗਦੀਸ਼ ਸਿੰਘ ਝੀਡਾਂ ਨੇ ਕਿਹਾ ਕਿ ਪਿਛਲੇ 46 ਸਾਲਾਂ ਦਾ ਕਿਸਾਨਾਂ ਨੂੰ ਭਾਰਤ ਸਰਕਾਰ ਹਿਸਾਬ ਦੇਵੇ।
ਜਿਨ੍ਹਾਂ ਕਿਸਾਨਾਂ ਨੂੰ ਭਾਰਤ ਦਾ ਅੰਨਦਾਤਾ ਕਿਹਾ ਜਾਂਦਾ ਹੈ ਅਤੇ ਪੂਰੇ ਦੇਸ਼ ਨੂੰ ਕਿਸਾਨ ਪਾਲਦਾ ਹੈ, ਉਹ ਕਿਸਾਨ ਅੱਜ ਕਰਜ਼ੇ ਤੋਂ ਤੰਗ ਆ ਕੇ ਆਤਮ ਹਤਿਆ ਕਰਨ ਨੂੰ ਮਜਬੂਰ ਹੋ ਗਿਆ ਹੈ, ਇਸ ਦੀ ਜ਼ਿਮੇਵਾਰ ਕੇਂਦਰ ਸਰਕਾਰ ਹੈ। ਉਨ੍ਹਾਂ ਨੇ ਕਿਹਾ ਕਿ 1965 ਵਿਚ ਦੇਸ ਵਿਚ ਅਨਾਜ ਦਾ ਅਕਾਲ ਪੈ ਗਿਆ ਸੀ ਅਤੇ ਉਸ ਸਮੇਂ ਦੇਸ਼ ਦੇ ਲੋਕਾਂ ਦਾ ਪੇਟ ਭਰਨ ਲਈ ਅਨਾਜ ਬਾਹਰਲੇ ਮੁਲਕ ਤੋਂ ਮੰਗਵਾਉਣਾ ਪਿਆ ਸੀ, ਉਸ ਸਮੇਂ ਸਰਕਾਰ ਭਾਰਤ ਸਰਕਾਰ ਨੇ ਨੀਤੀ ਬਣਾ ਕੇ ਕਿਸਾਨਾਂ ਨੂੰ ਜ਼ਿਆਦਾ ਅਨਾਜ਼ ਪੈਦਾ ਕਰਨ ਲਈ ਰਸਾਇਣਿਕ ਖਾਦ ਅਤੇ ਦਵਾਈਆਂ ਪਾਉਣ ਲਈ ਕਿਹਾ ਸੀ  ਅਤੇ ਕਿਸਾਨਾ ਦੀਆਂ ਫ਼ਸਲਾਂ ਦਾ ਸਰਕਾਰੀ ਰੇਟ ਤਹਿ ਕਰਨ ਲਈ ਪ੍ਰਸਤਾਵ ਪਾਸ ਕੀਤਾ ਸੀ ਕਿ ਜਿਵੇ-ਜਿਵੇ ਕਿਸਾਨ ਰਸਾਇਣਿਕ ਖਾਦ ਅਤੇ ਦਵਾਈਆਂ ਦੀ ਵਰਤੋਂ ਕਰਨ ਲਗ ਜਾਣਗੇ ਤਾਂ ਇਨ੍ਹਾਂ ਦੀ ਕੀਮਤ ਵਿਚ ਜਿਵੇਂ ਵਾਹਦਾ ਹੋਵੇਗਾ ਤਾਂ ਫ਼ਸਲਾਂ ਦੇ ਰੇਟ ਵੀ ਉਸ ਹਿਸਾਬ ਨਾਲ ਵਧਾਏ ਜਾਣਗੇ ਪਰ ਭਾਰਤ ਸਰਕਾਰ ਨੇ ਇਕ ਸਾਜ਼ਿਸ਼ ਦੇ ਤਹਿਤ ਫ਼ਸਲਾਂ ਦੇ ਰੇਟ ਮਹਿੰਗਾਈ ਦਰ ਨਾਲ ਨਾ ਜੋੜ ਕੇ ਬਿਨਾ ਕਿਸੇ ਫ਼ਾਰਮੁਲੇ ਦੇ ਫ਼ਸਲਾਂ ਦੇ ਰੇਟ ਘੱਟ ਕਰਨੇ ਸ਼ੁਰੂ ਕਰ ਦਿਤੇ, ਜਿਸ ਕਾਰਨ ਕਿਸਾਨਾਂ 'ਤੇ ਕਰਜ਼ ਵਧ ਗਿਆ ਅਤੇ ਅੱਜ ਕਿਸਾਨ ਖ਼ੁਦਕੁਸ਼ੀ ਕਰਨ ਨੂੰ ਮਜਬੁਰ ਹੋ ਗਿਆ ਹੈ।  ਉਨ੍ਹਾਂ ਨੇ ਮੰਗ ਕੀਤੀ ਕਿ ਜਿਸ ਤਰ੍ਹਾਂ ਮਹਿੰਗਾਈ ਦਰ ਵਿਚ ਵਾਧਾ ਹੋਇਆ ਹੈ, ਸਰਕਾਰ ਵਿਚ ਉਸ ਦਰ ਦੇ ਹਿਸਾਬ ਨਾਲ ਕਿਸਾਨਾਂ ਦੀਆਂ ਫ਼ਸਲਾਂ ਦੇ ਪਿਛਲੇ 46 ਸਾਲਾਂ ਦਾ ਹਿਸਾਬ ਕਰ ਕੇ ਵਾਅਦੇ ਦੇ ਮੁਤਾਬਕ ਫ਼ਸਲਾਂ ਦੇ ਮੁਲ ਵਧਾ ਕੇ ਕਿਸਾਨਾਂ ਦੇ ਜੋ ਬਕਾਇਆ ਰਕਮ ਦੇਵੇ। ਇਸ ਮੋਕੇ ਤੇ ਪਾਰਟੀ ਪ੍ਰਧਾਨ ਜਗਦੀਸ ਸਿੰਘ ਝੀਡਾਂ, ਹਰਪ੍ਰੀਤ ਨਰੁਲਾ, ਸੂਬਾ ਪ੍ਰਧਾਨ ਅੰਗ੍ਰੇਜ ਸਿੰਘ ਗੁਜਰਾਕਿਆ ਆਦਿ ਹਾਜ਼ਰ ਸਨ।
ਜਿਲਾ ਪ੍ਰਧਾਨ ਅਮੀਰ ਸਿੰਘ ਮੰਲੀ, ਹਰਭਜਨ ਸਿੰਘ ਸਰਾਂ, ਅਗ੍ਰੇਜ ਸਿੰਘ ਪੰਨੂੰ, ਅਮਨਦੀਪ ਸਿੰਘ ਅਤੇ ਹੋਰ ਨੇਤਾ ਹਾਜਰ ਸੰਨ।

Location: India, Haryana

SHARE ARTICLE
Advertisement

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM
Advertisement