ਜੇਲ੍ਹ 'ਚ ਸੌਦਾ ਸਾਧ, ਸਾਧੂਆਂ ਨੂੰ ਨਾਪੁੰਸਕ ਬਣਾਉਣ ਦੇ ਮਾਮਲੇ 'ਚ CBI ਨੇ ਕੀਤੀ ਪੁੱਛਗਿਛ
Published : Oct 11, 2017, 11:03 am IST
Updated : Oct 11, 2017, 5:33 am IST
SHARE ARTICLE

ਰੇਪ ਕੇਸ ਮਾਮਲੇ ਵਿੱਚ 20 ਸਾਲ ਦੀ ਸਜ਼ਾ ਕੱਟ ਰਹੇ ਸੌਦਾ ਸਾਧ ਤੋਂ ਮੰਗਲਵਾਰ ਨੂੰ ਸੀਬੀਆਈ ਨੇ 3 ਘੰਟੇ ਤੱਕ ਪੁੱਛਗਿਛ ਕੀਤੀ। ਸੀਬੀਆਈ ਨੇ ਸੌਦਾ ਸਾਧ ਤੋਂ ਹੱਤਿਆ ਅਤੇ ਸਾਧੂਆ ਨੂੰ ਨਾਪੁੰਸ਼ਕ ਬਣਾਉਣ ਦੇ ਇਲਜ਼ਾਮ 'ਚ ਪੁੱਛਗਿਛ ਕੀਤੀ। ਸੀਬੀਆਈ ਦੀ ਟੀਮ ਬੇਹੱਦ ਹੀ ਗੁਪਤ ਤਰੀਕੇ ਨਾਲ ਜੇਲ੍ਹ ਵਿੱਚ ਪਹੁੰਚੀ ਸੀ। 

 ਸੂਤਰਾਂ ਦੇ ਅਨੁਸਾਰ ਸੀਬੀਆਈ ਦੀ ਟੀਮ ਸਵੇਰੇ 10.50 ਵਜੇ ਸੁਨਾਰੀਆ ਜੇਲ੍ਹ ਪਹੁੰਚੀ। 3 ਘੰਟੇ ਤੱਕ ਚੱਲੀ ਪੁੱਛਗਿਛ ਦੇ ਦੌਰਾਨ ਜੇਲ੍ਹ ਵਿੱਚ ਕਿਸੇ ਨੂੰ ਵੀ ਅੰਦਰ ਜਾਣ ਦੀ ਆਗਿਆ ਨਹੀਂ ਸੀ। ਰਾਮ ਰਹੀਮ ਨੇ ਸੀਬੀਆਈ ਕੋਰਟ ਦੇ ਫੈਸਲੇ ਨੂੰ ਪੰਜਾਬ - ਹਰਿਆਣਾ ਹਾਈਕੋਰਟ ਵਿੱਚ ਚੁਣੋਤੀ ਦਿੱਤੀ ਹੈ। 


ਸੌਦਾ ਸਾਧ ਦੇ ਵਕੀਲ ਐੱਸਕੇ ਗਰਗ ਦਾ ਕਹਿਣਾ ਹੈ ਕਿ ਡੇਰੇ ਦੀ ਸਾਰੀ ਸੰਪੱਤੀਆਂ ਸੀਲ ਹੋਣ ਦੀ ਵਜ੍ਹਾ ਨਾਲ ਬਾਬਾ 30 ਲੱਖ ਦਾ ਜੁਰਮਾਨਾ ਨਹੀਂ ਦੇ ਸਕਦਾ ਹੈ। ਸੌਦਾ ਸਾਧ ਨੂੰ ਜੁਰਮਾਨਾ ਜਮਾਂ ਕਰਨ ਲਈ ਦੋ ਮਹੀਨੇ ਦਾ ਵਕਤ ਦਿੱਤਾ ਗਿਆ ਹੈ, ਪਰ ਇਸਤੋਂ ਪਹਿਲਾਂ ਹੀ ਕੋਰਟ ਨੇ ਸੌਦਾ ਸਾਧ ਦੀ ਮੰਗ ਸਵੀਕਾਰ ਕਰ ਲਈ ਹੈ।

ਨਹੀਂ ਕਰਵਾਇਆ ਗਿਆ ਪੋਟੇਂਸੀ ਟੈਸਟ

ਸੌਦਾ ਸਾਧ ਦਾ ਕਹਿਣਾ ਹੈ ਕਿ ਉਸਦੇ ਖਿਲਾਫ ਦਰਜ ਰੇਪ ਦੇ ਸਾਰੇ ਮਾਮਲੇ ਫਰਜੀ ਹਨ, 1990 ਦੇ ਬਾਅਦ ਉਹ ਨਾਪੁੰਸ਼ਕ ਹੋ ਗਿਆ ਸੀ। ਉਸਦਾ ਸੈਕਸੁਅਲ ਪੋਟੇਂਸੀ ਟੈਸਟ ਨਹੀਂ ਕਰਵਾਇਆ ਗਿਆ। ਉਹ ਸਰੀਰਕ ਸੰਬੰਧ ਨਹੀਂ ਬਣਾ ਸਕਦਾ। ਇਸਦੇ ਨਾਲ ਹੀ ਉਸਨੇ ਗੁੰਮਨਾਮ ਪੱਤਰ ਲਿਖਣ ਵਾਲੀ ਸਾਧਵੀ ਨੂੰ ਸਾਹਮਣੇ ਆਉਣ ਦੀ ਮੰਗ ਕੀਤੀ ਹੈ।

ਪੀੜਿਤਾਂ ਦਾ ਕੀਤਾ ਗਿਆ ਸਰੀਰਕ ਅਤੇ ਮਾਨਸਿਕ ਸ਼ੋਸ਼ਣ

ਸੀਬੀਆਈ ਕੋਰਟ ਨੇ ਕਿਹਾ ਸੀ ਕਿ ਜੋ ਲੜਕੀਆਂ ਉਹਨੂੰ ਭਗਵਾਨ ਦੀ ਤਰ੍ਹਾਂ ਪੂਜਦੀਆਂ ਸਨ , ਉਸਨੇ ਉਨ੍ਹਾਂ ਦੇ ਨਾਲ ਘਿਨੌਨੀ ਹਰਕਤ ਕੀਤੀ ਹੈ। ਪੀੜਿਤਾਂ ਦਾ ਸਰੀਰਕ ਅਤੇ ਮਾਨਸਿਕ ਸ਼ੋਸ਼ਣ ਕੀਤਾ ਹੈ। ਪੀੜਿਤਾ ਸੌਦਾ ਸਾਧ ਦੇ ਡੇਰੇ ਵਿੱਚ ਰਹਿੰਦੀ ਸੀ। ਉਥੇ ਹੀ ਉਨ੍ਹਾਂ ਦੇ ਨਾਲ ਇਹ ਸਭ ਕੀਤਾ ਗਿਆ ਹੈ। ਇਹ ਮਾਮਲਾ ਕਸਟੋਡੀਅਲ ਰੇਪ ਤੋਂ ਘੱਟ ਨਹੀਂ ਹੈ। 


ਸੀਬੀਆਈ ਕੋਰਟ ਦੇ ਜੱਜ ਜਗਦੀਪ ਸਿੰਘ ਨੇ ਆਪਣੇ ਫੈਸਲੇ ਵਿੱਚ ਗੁਰਮੀਤ ਉੱਤੇ ਲੱਗੇ ਆਰੋਪਾਂ ਨੂੰ ਬੇਹਦ ਗੰਭੀਰ ਮੰਨਦੇ ਹੋਏ ਕਿਹਾ ਸੀ ਕਿ ਉਹ ਤਰਸ ਦਾ ਹੱਕਦਾਰ ਨਹੀਂ ਹੈ। ਕੋਰਟ ਦਾ ਮੰਨਣਾ ਸੀ, ਦੋਸ਼ੀ ਨੇ ਆਪਣੇ ਆਪ ਨੂੰ ਭਗਵਾਨ ਦੇ ਰੂਪ ਵਿੱਚ ਪੇਸ਼ ਕੀਤਾ ਅਤੇ ਆਪਣੀ ਤਾਕਤ ਦਾ ਦੁਰਪਯੋਗ ਕਰਦੇ ਹੋਏ ਮਾਸੂਮ ਲੜਕੀਆਂ ਦੇ ਨਾਲ ਰੇਪ ਕੀਤਾ। ਇਹ ਮਾਮਲਾ ਰੇਅਰੇਸਟ ਆਫ ਦੀ ਰੇਅਰ ਕੇਸ ਦੀ ਸ਼੍ਰੇਣੀ ਵਿੱਚ ਆਉਂਦਾ ਹੈ।

Location: India, Haryana

SHARE ARTICLE
Advertisement

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM
Advertisement