ਕਿਸਾਨਾਂ ਦਾ ਪਿਛਲੇ 46 ਸਾਲਾਂ ਦਾ ਹਿਸਾਬ ਦੇਵੇ ਕੇਂਦਰ ਸਰਕਾਰ: ਜਗਦੀਸ਼ ਝੀਂਡਾ
Published : Sep 22, 2017, 10:14 pm IST
Updated : Sep 22, 2017, 4:44 pm IST
SHARE ARTICLE

ਯਮੁਨਾਨਗਰ, 22 ਸਤੰਬਰ (ਹਰਪ੍ਰੀਤ ਸਿੰਘ): ਜਨਤਾ ਅਕਾਲੀ ਦਲ ਨੇ ਰਾਸ਼ਟਰੀ ਪ੍ਰਧਾਨ ਜਗਦੀਸ਼ ਸਿੰਘ ਝੀਂਡਾ ਦੀ ਅਗਵਾਈ ਵਿਚ ਪਿਛਲੀਆਂ ਸਰਕਾਰਾਂ ਤੋਂ ਕਿਸਾਨਾਂ ਦੇ 46 ਸਾਲਾਂ ਦਾ ਹਿਸਾਬ ਮੰਗਣ ਲਈ ਸੁਬੇ ਦੇ ਵੱਖੋ ਵੱਖ ਜਿਲ੍ਹਿਆਂ ਵਿਚ ਪ੍ਰਦਰਸ਼ਨ ਕਰ ਡਿਪਟੀ ਕਮਿਸ਼ਨਰ ਦੀ ਮਾਰਫ਼ਤ ਰਾਸ਼ਟਰਪਤੀ ਦੇ ਨਾਂ ਮੰਗ ਪੱਤਰ ਸੌਂਪੇ ਜਾ ਰਹੇ ਹਨ।
ਯਮੁਨਾਨਗਰ ਵਿਖੇ ਮੰਗ ਪੱਤਰ ਸੌਂਪਣ ਸਬੰਧੀ ਜਾਣਕਾਰੀ ਦਿੰਦੇ ਪ੍ਰਧਾਨ ਜਗਦੀਸ਼ ਸਿੰਘ ਝੀਂਡਾ ਨੇ ਕਿਹਾ ਕਿ ਕਿਸਾਨ ਜਿਸ ਨੂੰ ਕਿ ਅੰਨਦਾਤਾ ਕਿਹਾ ਜਾਂਦਾ ਹੈ ਅਤੇ ਦੇਸ਼ ਭਰ ਦੇ ਲੋਕਾਂ ਦੀ ਪਾਲਨਾ ਕਰਨ ਲਈ ਕਰੜੀ ਘਾਲਣਾ ਕਰ ਖੇਤੀ ਰਾਹੀ ਅਨਾਜ ਪੈਦਾ ਕਰਦਾ ਹੈ। ਸਰਕਾਰ ਦੀਆਂ ਗ਼ਲਤ ਨੀਤੀਆਂ ਕਾਰਣ ਅੱਜ ਕਰਜੇ ਹੇਠ ਦਬਿਆ ਪਿਆ ਹੈ ਅਤੇ ਫਾਹਾ ਲੈਣ ਲਈ ਮਜਬੂਰ ਹੈ।
ਖੇਤੀ ਵਿਚ ਵਰਤੋਂ ਆਉਣ ਵਾਲੀਆਂ ਵਸਤੁਆਂ ਤੇਲ, ਖਾਦਾਂ, ਟ੍ਰੈਕਟਰ, ਲਕੜ, ਬੀਜ ਅਤੇ ਹੋਰ ਸੰਦਾਂ ਤੋਂ ਇਲਾਵਾ ਇਟਾਂ, ਰੇਤ, ਸੀਮੇਂਟ, ਸਰੀਆਂ, ਬਜਰੀ, ਕਪੜਾ, ਪੜਾਈ, ਇਲਾਜ, ਬਿਜਲੀ ਆਦਿ ਦੀਆਂ ਕੀਮਤਾਂ ਫ਼ਸਲਾਂ ਦੇ ਮੁਕਾਬਲੇ 50 ਗੁਣਾਂ ਤੋਂ 160 ਗੁਣਾਂ ਤੱਕ ਵੱਧੇ ਹਨ। ਇਸ ਫ਼ਰਕ ਕਰ ਕੇ ਕਿਸਾਨਾਂ ਤੇ ਕਰਜਾ ਚੱੜ ਗਿਆ ਅਤੇ ਕਿਸਾਨ ਅੰਨਦਾਤਾ ਤੋਂ ਭਿਖਾਰੀ ਬਣ ਗਿਆ ਹੈ।   ਰਾਸ਼ਟਰਪਤੀ ਦੇ ਨਾਂ ਦਿਤੇ ਮੰਗਪਤਰ ਵਿੱਚ ਉਹਨਾਂ ਮੰਗ ਕੀਤੀ ਕਿ ਕੇਂਦਰ ਸਰਕਾਰ ਪਿਛਲੇ 46 ਸਾਲਾਂ ਦਾ ਹਿਸਾਬ ਕਿਸਾਨਾ ਨੂੰ ਦੇਵੇ। ਕਿਸਾਨਾਂ ਨੂੰ ਕਿਸੇ ਵੀ ਤਰਾਂ ਦੀਆਂ ਰਿਆਇਤਾਂ ਦੀ ਲੋੜ ਨਹੀ ਉਸ ਵਲੋਂ ਮੇਹਨਤ ਨਾਲ ਤਿਆਰ ਕੀਤੀ ਜਾਂਦੀ ਜਿਣਸਾਂ ਦਾ ਮੁੱਲ ਰਾਸ਼ਟਰ ਪਧੱਰ ਦੀ ਮੰਡੀ ਮੁਤਾਬਿਕ ਦੀਤਾ ਜਾਵੇ।
ਇਸ ਮੌਕੇ ਸੀਨੀਅਰ ਮੀਤ ਪ੍ਰਧਾਨ ਦਲਜੀਤ ਸਿੰਘ ਬਾਜਵਾ, ਜੱਥੇਦਾਰ ਮਨਮੋਹਨ ਸਿੰਘ ਬਲੋਲੀ, ਜਿਲਾ ਪ੍ਰਧਾਨ ਸੁਖਵਿੰਦਰ ਸਿੰਘ ਮੰਡੇਬਰ, ਜਗਤਾਰ ਸਿੰਘ, ਤਾਰਾ ਸਿੰਘ, ਪਰਮਜੀਤ ਸਿੰਘ, ਜਰਨੈਲ ਸਿੰਘ, ਕੁਲਵੰਤ ਸਿੰਘ, ਸਤ ਪ੍ਰਕਾਸ਼, ਮਨਜੀਤ ਸਿੰਘ ਤੋਂ ਇਲਾਵਾ ਅਨੇਕ ਪਤਵੰਤੇ ਸੱਜਣ ਤੇ ਭਾਰੀ ਗਿਣਤੀ ਵਿਚ ਕਿਸਾਨ ਮੌਜੂਦ ਸਨ।

Location: India, Haryana

SHARE ARTICLE
Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement