ਨੇਪਾਲ ਨਹੀਂ, 38 ਦਿਨ ਇੱਥੇ ਲੁਕੀ ਸੀ ਹਨੀਪ੍ਰੀਤ
Published : Oct 5, 2017, 10:44 am IST
Updated : Oct 5, 2017, 5:14 am IST
SHARE ARTICLE

ਪੁਲਿਸ ਪੁੱਛਗਿਛ ਵਿੱਚ ਹਨੀਪ੍ਰੀਤ ਨੇ ਦਾਅਵਾ ਕੀਤਾ ਕਿ ਉਹ ਕਦੇ ਨੇਪਾਲ ਨਹੀਂ ਗਈ ਅਤੇ ਪੰਜਾਬ ਦੇ ਬਠਿੰਡਾ ਵਿੱਚ ਇੱਕ ਡੇਰਾ ਸਮੱਰਥਕ ਦੇ ਘਰ ਲੁਕੀ ਹੋਈ ਸੀ। ਹਰਿਆਣਾ ਪੁਲਿਸ ਸ਼ੁਰੁਆਤੀ ਪੁੱਛਗਿਛ ਵਿੱਚ ਉਨ੍ਹਾਂ ਨੂੰ ਇਸ ਤੋਂ ਜ਼ਿਆਦਾ ਕੁਝ ਨਹੀਂ ਉਗਲਵਾ ਪਾਈ ਹੈ। ਉਨ੍ਹਾਂ ਦੇ ਬਠਿੰਡਾ ਵਿੱਚ ਛਿਪੇ ਹੋਣ ਦੀ ਜਾਣਕਾਰੀ ਪੁਲਿਸ ਦੇ ਹੱਥੇ ਚੜ੍ਹੀ ਸੁਖਦੀਪ ਨਾਮਕ ਮਹਿਲਾ ਕੋਲੋਂ ਮਿਲੀ। ਸੁਖਦੀਪ ਵੀ ਡੇਰਾ ਸਾਥੀ ਹੈ ਅਤੇ ਉਨ੍ਹਾਂ ਦਾ ਪਰਿਵਾਰ ਡੇਰੇ ਵਿੱਚ ਰਹਿੰਦਾ ਹੈ। 

ਬਠਿੰਡਾ ਵਿੱਚ ਉਨ੍ਹਾਂ ਦੀ ਜ਼ਮੀਨ ਅਤੇ ਘਰ ਹੈ। ਹਨੀਪ੍ਰੀਤ 2 ਸਤੰਬਰ ਤੋਂ ਬਾਅਦ ਤੋਂ ਉੱਥੇ ਰਹਿ ਰਹੀ ਸੀ। ਪੁਲਿਸ ਨੂੰ ਹਨੀਪ੍ਰੀਤ ਦਾ ਅਦਾਲਤ ਨੇ 6 ਦਿਨਾਂ ਦਾ ਪੁਲਿਸ ਰਿਮਾਂਡ ਦਿੱਤਾ ਹੈ। ਗਰਿਲਿੰਗ ਦੇ ਪਹਿਲੇ ਸੈਸ਼ਨ ਦੌਰਾਨ, ਹਨੀਪ੍ਰੀਤ ਨੇ ਮੰਨਿਆ ਕਿ ਜਦੋਂ ਪੰਜਾਬ ਸਮੇਤ ਵੱਖ-ਵੱਖ ਰਾਜਾਂ ਤੋਂ ਲੁੱਕ ਆਊਟ ਨੋਟਿਸ ਜਾਰੀ ਕਰਨ ਤੋਂ ਬਾਅਦ ਹਰਿਆਣਾ ਪੁਲਿਸ ਉਸ ਦੀ ਭਾਲ ਕਰ ਰਹੀ ਸੀ ਤਾਂ ਉਸ ਨੇ ਬਠਿੰਡਾ ਜ਼ਿਲ੍ਹੇ ਵਿੱਚ ਆਪਣੇ ਆਪ ਨੂੰ ਲੁਕੋ ਕੇ ਰੱਖਿਆ ਸੀ। 


ਉਸ ਨੂੰ ਸੁਖਦੀਪ ਕੌਰ ਨਾਂ ਦੀ ਲੜਕੀ ਨੇ ਘੱਟੋ-ਘੱਟ ਚਾਰ ਹਫ਼ਤਿਆਂ ਲਈ ਗ੍ਰਿਫਤਾਰੀਆਂ ਤੋਂ ਬਚਣ ਵਿਚ ਸਹਾਇਤਾ ਕੀਤੀ। ਮੰਗਲਵਾਰ ਨੂੰ ਦੇਰ ਸ਼ਾਮ ਪੰਚਕੂਲਾ ਪੁਲਿਸ ਵੱਲੋਂ ਗ੍ਰਿਫਤਾਰ ਕੀਤੀ ਗਈ ਹਨੀਪ੍ਰੀਤ ਦਾ ਖੁਲਾਸਾ ਪੰਜਾਬ ਪੁਲਿਸ ਦੇ ਤੌਖਲੇ ਦੇ ਰੂਪ ਵਿਚ ਆਇਆ ਹੈ। ਇਸ ਤੇ ਸੂਬੇ ਦੇ ਖੂਫੀਆ ਵਿੰਗ ਦੀ ਕਾਰਜਪ੍ਰਣਾਲੀ ‘ਤੇ ਵੱਡਾ ਸਵਾਲ ਖੜ੍ਹਾ ਕੀਤਾ ਹੈ। 

ਗੁਰਮੀਤ ਰਾਮ ਰਹੀਮ ਦੀ ਗ੍ਰਿਫਤਾਰੀ ਦੇ ਬਾਅਦ 25 ਅਗਸਤ ਨੂੰ ਰਾਜ ਦੇ ਵੱਖ-ਵੱਖ ਹਿੱਸਿਆਂ ਵਿੱਚ ਹੋਈ ਹਿੰਸਾ ਨੂੰ ਲੈ ਕੇ ਪੰਜਾਬ ਪੁਲਿਸ ਨੇ ਸਾਰੇ ਸ਼ੱਕੀ ਲੋਕਾਂ ਤੋਂ ਪੁੱਛ ਗਿੱਛ ਕੀਤੀ ਸੀ ਅਤੇ ਸੱਤ ਗ੍ਰਿਫਤਾਰੀਆਂ ਵੀ ਕੀਤੀਆਂ ਸਨ। ਵੱਖੋ-ਵੱਖਰੇ ਸਥਾਨਾਂ ‘ਤੇ, ਕਈ ਡੇਰਿਆਂ ਦੇ ਕਰਮਚਾਰੀਆਂ ਤੋਂ ਵੀ ਪੁੱਛ ਗਿੱਛ ਕੀਤੀ ਗਈ ਸੀ। ਕਾਰਵਾਈ ਦੌਰਾਨ, ਹਿੰਸਾ ਦੇ ਘੱਟੋ ਘੱਟ 30 ਕੇਸ ਪੰਜਾਬ ਪੁਲਿਸ ਵੱਲੋਂ ਬਠਿੰਡਾ ਜ਼ੋਨ ਵਿੱਚ ਰਜਿਸਟਰ ਕੀਤੇ ਗਏ ਸਨ, ਜਿਸ ਵਿਚ ਕਈ ਦਰਜਨ ਦੰਗਾ ਕਾਰੀਆਂ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਸੀ। 


ਹਾਲਾਂਕਿ, ਪੁਲਿਸ ਹਨੀਪ੍ਰੀਤ ਤੱਕ ਪਹੁੰਚਣ ਵਿੱਚ ਅਸਫਲ ਰਹੀ, ਜੋ ਕਿ ਬਠਿੰਡਾ ਦੇ ਇੱਕ ਪਿੰਡ ਵਿੱਚ ਗੁਪਤ ਰੂਪ ਵਿੱਚ ਛੁਪੀ ਹੋਈ ਸੀ।ਦਿਲਚਸਪ ਗੱਲ ਇਹ ਹੈ ਕਿ ਸਾਬਕਾ ਕਾਂਗਰਸੀ ਮੰਤਰੀ ਹਰਮਿੰਦਰ ਸਿੰਘ ਜੱਸੀ ਦਾ ਨਾਮ ਇਸ ਕੇਸ ਨਾਲ ਜੁੜ ਰਿਹਾ ਹੈ, ਜਿਸ ਦੀ ਧੀ ਗੁਰਮੀਤ ਰਾਮ ਰਹੀਮ ਦੇ ਪੁੱਤਰ ਨਾਲ ਵਿਆਹੀ ਹੋਈ ਹੈ। ਹਰਮਿੰਦਰ ਸਿੰਘ ਜੱਸੀ ‘ਤੇ ਹੁਨੀਪ੍ਰੀਤ ਨੂੰ ਛੁਪਾਉਣ ਲਈ ਆਪਣੀ ਸੁਰੱਖਿਆ ਦੀ ਦੁਰਵਰਤੋਂ ਦਾ ਦੋਸ਼ ਲਗਾਇਆ ਗਿਆ ਹੈ। 

ਇੱਕ ਟਿਪ ‘ਤੇ ਚੱਲਦੇ ਹੋਏ, ਜਦ ਹਰਿਆਣਾ ਪੁਲਿਸ ਨੇ 21 ਸਤੰਬਰ ਨੂੰ ਰਾਜਸਥਾਨ ਪੁਲਿਸ ਦੇ ਨਾਲ ਮਿਲ ਕੇ ਗੁਰੂਸਰ ਮੋਡਿਆ ਵਿੱਚ ਰੇਡ ਕੀਤੀ ਤਾਂ ਇਸ ਦੌਰਾਨ ਹਰਮਿੰਦਰ ਸਿੰਘ ਜੱਸੀ ਦੀ ਸਕਿਉਰਿਟੀ ਉਥੇ ਮੌਜੂਦ ਸੀ। ਹੁਣ ਜਦ ਹਨੀਪ੍ਰੀਤ ਨੇ ਵੀ ਕਬੂਲ ਕੀਤਾ ਹੈ ਕਿ ਉਹ ਬਠਿੰਡਾ ਵਿਚ ਛੁਪੀ ਹੋਈ ਸੀ, ਬਠਿੰਡਾ ਪੁਲਿਸ ਦੀ ਇੱਕ ਟੀਮ ਨੇ ਵੀਰਵਾਰ ਨੂੰ ਉਸ ਦੇ ਸੰਭਵ ਟਿਕਾਣੇ ਸੁਖਦੀਪ ਦੇ ਸਹੁਰੇ ਘਰ ‘ਬੱਲੂਆਆਣਾ ਦੇ ਪਿੰਡ ਦਾ ਦੌਰਾ ਕੀਤਾ ਸੀ, ਪਰ ਹਨੀਪ੍ਰੀਤ ਦਾ ਕੋਈ ਸਬੂਤ ਨਹੀਂ ਮਿਲਿਆ ਸੀ। 


ਜਾਣਕਾਰੀ ਅਨੁਸਾਰ ਬਠਿੰਡਾ ਜ਼ੋਨ ਦੇ ਆਈ.ਜੀ.ਪੀ ਮੁਖਵਿੰਦਰ ਸਿੰਘ ਛੀਨਾ ਨੇ ਕਿਹਾ ਕੇ “ਹਨੀਪ੍ਰੀਤ ਦਾ ਸਾਡੇ ਕੋਲ ਕੋਈ ਕੇਸ ਰਜਿਸਟਰ ਨਹੀਂ ਸੀ, ਇਸ ਲਈ ਉਹ ਇਸ ਸਥਿਤੀ ਬਾਰੇ ਕੁੱਝ ਜਾਦਾ ਨਹੀਂ ਕਰ ਸਕਦੇ ਸੀ। ਇਸਤੋਂ ਇਲਾਵਾ, ਟਿਪ ਦੇ ਬਗੈਰ ਕਿਸੇ ਵੀ ਵਿਅਕਤੀ ਨੂੰ ਲੱਭਣਾ ਨਾ ਮੁਮਕਿਨ ਹੈ। ਹਨੀਪ੍ਰੀਤ ਦੇ ਮਾਮਲੇ ਵਿੱਚ, ਸਾਡੇ ਕੋਲ ਕੋਈ ਅਜਿਹੀ ਸੂਚਨਾ ਨਹੀਂ ਸੀ ਇਸ ਲਈ ਡੇਰੇ ਦੇ ਹਰ ਅਨੁਯਾਈ ਦੀ ਤਲਾਸ਼ੀ ਲੈਣ ਸਾਡੇ ਲਈ ਕਾਨੂੰਨੀ ਤੌਰ ਤੇ ਸੰਭਵ ਨਹੀਂ ਸੀ।”ਅਸੀਂ ਬੱਲੂਆਣਾ ਪਿੰਡ ਵਿਖੇ ਸੁਖਦੀਪ ਕੌਰ ਦੇ ਘਰ ਛਾਪਾ ਮਾਰਿਆ ਸੀ ਪਰ ਸਾਨੂ ਉਸ ਵੇਲੇ ਹਨੀਪ੍ਰੀਤ ਦਾ ਕੋਈ ਸਬੂਤ ਉਥੇ ਨਹੀਂ ਮਿਲਿਆ ਸੀ। 

ਇਸ ਮਾਮਲੇ ‘ਚ ਪੰਜਾਬ ਪੁਲਿਸ ਦਾ ਇਕ ਅਫਸਰ ਹਰਮਿੰਦਰ ਸਿੰਘ ਦਾ ਬਚਾਅ ਕਰਦਾ ਨਜ਼ਰ ਆਇਆ ਤੇ ਉਸ ਅਨੁਸਾਰ ਹਰਮਿੰਦਰ ਸਿੰਘ ਸਿਰਫ ਰਾਮ ਰਹੀਮ ਦਾ ਰਿਸ਼ਤੇਦਾਰ ਹੋਣ ਕਾਰਨ ਹੀ ਉਸਦਾ ਨਾਮ ਇਸ ਕੇਸ ਨਾਲ ਜੋੜਨਾ ਠੀਕ ਨਹੀਂ। 25 ਅਗਸਤ ਨੂੰ ਡੇਰਾ ਪ੍ਰੇਮੀਆ ਨੇ ਪਿੰਡ ਬੱਲੂਆਣਾ ਦੇ ਰੇਲਵੇ ਸਟੇਸ਼ਨ ਨੂੰ ਅੱਗ ਲਾ ਦਿੱਤੀ ਸੀ। ਜਿਸ ਨਾਲ ਹਨੀਪ੍ਰੀਤ ਦੀ ਸਹਾਇਕ ਸੁਖਦੀਪ ਦਾ ਸਬੰਧ ਹੈ। 


ਸੁਖਦੀਪ ਦੇ ਪਤੀ ਇਕਬਾਲ ਸਿੰਘ ਗੁਰਮੀਤ ਰਾਮ ਰਹੀਮ ਦੀ ਕੋਰ ਟੀਮ ਵਿਚ ਸਨ, ਪੰਚਕੂਲਾ ਪੁਲਿਸ ਨੇ ਡੇਰਾ ਦੀ ਫਾਇਰ ਬ੍ਰਿਗੇਡ ਨੂੰ ਜ਼ਬਤ ਕੀਤਾ ਜਿਸ ਵਿਚ ਵਿਸਫੋਟਕ ਰਸਾਇਣ ਸ਼ਾਮਲ ਹਨ। ਸੁਖਦੀਪ ਦੇ ਸਹੁਰੇ ਪਰਿਵਾਰ ਨੇ ਦੋ ਏਕੜ ਜ਼ਮੀਨ ਡੇਰੇ ਨੂੰ ਦਾਨ ਕਰ ਦਿੱਤੀ ਸੀ, ਜੋ ਬੱਲੂਆਣਾ ਪਿੰਡ ਵਿੱਚ ਬੱਸ ਸਟੈਂਡ ਦੇ ਨੇੜੇ ਸਥਿਤ ਸੀ। ਪਿੰਡ ਦੇ ਸੂਤਰਾਂ ਨੇ ਖੁਲਾਸਾ ਕੀਤਾ ਕਿ ਸੁਖਦੀਪ ਦਾ ਪਰਿਵਾਰ ਸਿਰਸਾ ਵਿਚ ਡੇਰਾ ਦੇ ਹੈਡਕੁਆਟਰ ਵਿਚ ਰਹਿੰਦਾ ਸੀ ਪਰ ਪਿਛਲੇ ਕੁਝ ਦਿਨਾਂ ਤੋਂ ਉਸ ਦੇ ਘਰ ਵਿਚ ਹਲਚਲ ਚਲ ਰਹੀ ਸੀ।




Location: India, Haryana

SHARE ARTICLE
Advertisement

Amritpal Singh Mehron : MP Sarabjit Singh Khalsa visits Amritpal Mehron's father, Kamal Kaur Muder

18 Jun 2025 11:24 AM

Ludhiana Election 'ਚ ਕਿਸ ਦੀ ਅੰਦਰਖਾਤੇ ਹੋਈ ਸੈਟਿੰਗ? ਕੌਣ ਖੁਦ ਹਾਰ ਕੇ ਚਾਹੁੰਦਾ ਦੂਜੇ ਨੂੰ ਜਿਤਾਉਣਾ?

18 Jun 2025 11:25 AM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 17/06/2025

17 Jun 2025 8:40 PM

Ludhiana Elections 'ਚ ਕਿਸ ਦੀ ਅੰਦਰਖਾਤੇ ਹੋਈ ਸੈਟਿੰਗ? ਕੌਣ ਖੁਦ ਹਾਰ ਕੇ ਚਾਹੁੰਦਾ ਦੂਜੇ ਨੂੰ ਜਿਤਾਉਣਾ?

17 Jun 2025 8:36 PM

Kamal Kaur Bhabhi Murder Case : Amritpal Mehron murdered Kamal Kaur | Punjab SSP Big Disclosures

16 Jun 2025 3:03 PM
Advertisement