ਪੰਚਕੂਲਾ ਹਿੰਸਾ : ਮਹਿੰਦਰ ਇੰਸਾ ਗ੍ਰਿਫਤਾਰ, ਸਾਹਮਣੇ ਆ ਸਕਦੇ ਨੇ ਸੌਦਾ ਸਾਧ ਦੇ ਕਈ ਰਾਜ
Published : Jan 8, 2018, 3:07 pm IST
Updated : Jan 8, 2018, 9:37 am IST
SHARE ARTICLE

ਜਾਂਚ ਦੇ ਦੌਰਾਨ ਪੰਚਕੂਲਾ ਹਿੰਸਾਮਾਮਲੇ ਵਿੱਚ ਐਸਆਈਟੀ ਨੂੰ ਵੱਡੀ ਕਾਮਯਾਬੀ ਮਿਲੀ ਹੈ। ਐਤਵਾਰ ਨੂੰ ਹਿੰਸਾ ਭੜਕਾਉਣ ਵਿੱਚ ਆਰੋਪੀ ਡਾਕਟਰ ਮਹਿੰਦਰ ਇੰਸਾ ਨੂੰ ਐਸਆਈਟੀ ਨੇ ਗ੍ਰਿਫਤਾਰ ਕਰ ਲਿਆ ਹੈ। ਸਾਧਵੀ ਯੋਨ ਸ਼ੋਸ਼ਣ ਮਾਮਲੇ ਵਿੱਚ ਰੋਹਤਕ ਦੀ ਸੁਨਾਰੀਆ ਜੇਲ੍ਹ ਵਿੱਚ ਸਜ਼ਾ ਕੱਟ ਰਹੇ ਸੌਦਾ ਸਾਧ ਦਾ ਇੱਕ ਹੋਰ ਕਰੀਬੀ ਆਦਿਤਿਆ ਇੰਸਾ ਹੁਣ ਤੱਕ ਫਰਾਰ ਚੱਲ ਰਿਹਾ ਹੈ। 

ਉਸ ਉੱਤੇ ਦੋ ਲੱਖ ਰੁਪਏ ਦਾ ਇਨਾਮ ਵੀ ਘੋਸ਼ਿਤ ਕੀਤਾ ਗਿਆ ਹੈ। ਪੁਲਿਸ ਉਸਦੀ ਤਲਾਸ਼ ਵਿੱਚ ਜੁਟੀ ਹੈ। ਤੁਹਾਨੂੰ ਦੱਸ ਦਈਏ ਕਿ ਸੌਦਾ ਸਾਧ ਦੇ ਕਰੀਬੀ ਮਹਿੰਦਰ ਇੰਸਾ ਉੱਤੇ 25 ਅਗਸਤ 2017 ਨੂੰ ਪੰਚਕੂਲਾ ਵਿੱਚ ਦੰਗੇ ਭੜਕਾਉਣ ਦਾ ਇਲਜ਼ਾਮ ਹੈ। ਉਸ ਤੋਂ ਸੀਬੀਆਈ ਇੱਕ ਵਾਰ ਸਾਧੂਆ ਨੂੰ ਨਿਪੁੰਸਕ ਬਣਾਉਣ ਦੇ ਮਾਮਲੇ ਵਿੱਚ ਵੀ ਪੁੱਛਗਿਛ ਕਰ ਚੁੱਕੀ ਹੈ। 


ਹੁਣ ਉਸਦੇ ਫੜੇ ਜਾਣ ਉੱਤੇ ਸੌਦਾ ਸਾਧ ਦੇ ਕਈ ਰਾਜ ਸਾਹਮਣੇ ਆ ਸਕਦੇ ਹਨ। ਹਰਿਆਣਾ ਪੁਲਿਸ ਇਸ ਸਮੇਂ ਸੌਦਾ ਸਾਧ ਦੀ ਮਾਸੀ ਅਤੇ ਭਾਣਜੇ ਗੁਰਦੱਤ ਦੀ ਤਲਾਸ਼ ਵਿੱਚ ਲਗਾਤਾਰ ਛਾਪੇਮਾਰੀ ਕਰ ਰਹੀ ਹੈ। ਪੁਲਿਸ ਨੇ ਉਨ੍ਹਾਂ ਤੱਕ ਪਹੁੰਚਣ ਲਈ ਪੰਜਾਬ ਦੇ ਮੁਕਤਸਰ ਅਤੇ ਫਿਰੋਜਪੁਰ ਵਿੱਚ ਛਾਪੇ ਮਾਰੇ ਹਨ। 

ਦੋਵਾਂ ਉੱਤੇ ਪੰਚਕੂਲਾ ਵਿੱਚ ਦੰਗਿਆਂ ਤੋਂ ਪਹਿਲਾਂ ਲੋਕਾਂ ਨੂੰ ਭੜਕਾਉਣ ਦੇ ਇਲਜ਼ਾਮ ਹਨ। ਜ਼ਿਕਰਯੋਗ ਹੈ ਕਿ 25 ਅਗਸਤ ਨੂੰ ਸਿਰਸਾ ਵਿੱਚ ਵੀ ਦੰਗੇ ਹੋਏ ਸਨ ਅਤੇ ਇਹ ਗੱਲ ਸਾਹਮਣੇ ਆ ਰਹੀ ਹੈ ਕਿ ਡੇਰਾ ਮੁੱਖੀ ਦੀ ਮਾਸੀ ਅਤੇ ਭਾਣਜੇ ਨੇ ਪੰਡਾਲ ਵਿੱਚ ਜਮਾਂ ਲੋਕਾਂ ਨੂੰ ਭਾਸ਼ਣਬਾਜੀ ਦੇ ਜਰੀਏ ਦੰਗਿਆਂ ਲਈ ਉਕਸਾਇਆ ਸੀ। 


ਹਰਿਆਣਾ ਪੁਲਿਸ ਦੁਆਰਾ ਡੇਰੇ ਦੇ ਵਾਇਸ ਚੇਅਰਮੈਨ ਪੀਆਰ ਨੈਨ ਤੋਂ ਵੀ ਪੁੱਛਗਿਛ ਕਰਨ ਦੀ ਤਿਆਰੀ ਹੈ। ਨੈਨ ਤੋਂ ਪਹਿਲਾਂ ਵੀ ਪੁੱਛਗਿਛ ਦਾ ਸਿਲਸਿਲਾ ਚੱਲ ਚੁੱਕਿਆ ਹੈ ਪਰ ਤੱਦ ਉਸ ਤੋਂ ਜ਼ਿਆਦਾ ਕੁਝ ਜਾਣਕਾਰੀਆਂ ਹਾਸਲ ਨਹੀਂ ਹੋਈਆ ਸਨ। ਨੈਨ ਸੋਮਵਾਰ ਨੂੰ ਐਸਆਈਟੀ ਦੇ ਸਾਹਮਣੇ ਹਾਜਰ ਹੋ ਸਕਦੇ ਹਨ।

Location: India, Haryana

SHARE ARTICLE
Advertisement

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM

Rana balachauria Father Interview : Rana balachauria ਦੇ ਕਾਤਲ ਦੇ Encounter ਮਗਰੋਂ ਖੁੱਲ੍ਹ ਕੇ ਬੋਲੇ ਪਿਤਾ

19 Dec 2025 3:11 PM

Balachauria ਦੇ ਅਸਲ ਕਾਤਲ ਪੁਲਿਸ ਦੀ ਗ੍ਰਿਫ਼ਤ ਤੋਂ ਦੂਰ,ਕਾਤਲਾਂ ਦੀ ਮਦਦ ਕਰਨ ਵਾਲ਼ਾ ਢੇਰ, ਰੂਸ ਤੱਕ ਜੁੜੇ ਤਾਰ

18 Dec 2025 3:13 PM
Advertisement