ਪੰਚਕੂਲਾ ਹਿੰਸਾ ਸਬੰਧੀ ਪੁੱਛ-ਗਿੱਛ ਲਈ ਸੌਦਾ ਸਾਧ ਦਾ ਕੁੜਮ ਜੱਸੀ ਤਲਬ
Published : Dec 30, 2017, 4:50 pm IST
Updated : Dec 30, 2017, 11:20 am IST
SHARE ARTICLE

ਪੰਚਕੂਲਾ: ਸੌਦਾ ਸਾਧ ਨੂੰ 25 ਅਗਸਤ ਨੂੰ ਬਲਾਤਕਾਰ ਦੇ ਮਾਮਲੇ ਵਿੱਚ ਸਜ਼ਾ ਹੋਣ ਤੋਂ ਬਾਅਦ ਪੰਚਕੂਲਾ ਵਿੱਚ ਹੋਈ ਹਿੰਸਾ ਦੇ ਮਾਮਲੇ ਵਿੱਚ ਪੰਚਕੂਲਾ ਪੁਲਿਸ ਨੇ ਪੰਜਾਬ ਕਾਂਗਰਸ ਦੇ ਨੇਤਾ ਹਰਮਿੰਦਰ ਜੱਸੀ ਨੂੰ ਪੁੱਛ ਗਿੱਛ ਲਈ ਸੱਦਿਆ ਹੈ। ਪੰਚਕੂਲਾ ਪੁਲਿਸ ਨੇ 28 ਦਸੰਬਰ ਨੂੰ ਜੱਸੀ ਨੂੰ ਸੰਮਨ ਭੇਜੇ ਸੀ ਜਿਸ ਵਿੱਚ ਪੁਲਿਸ ਨੇ ਉਸਨੂੰ ਸ਼ਨੀਵਾਰ ਨੂੰ ਪੁੱਛ ਗਿੱਛ ਲਈ ਬੁਲਾਇਆ ਸੀ।

ਪੰਚਕੂਲਾ ਪੁਲਿਸ ਦੇ ਏਸੀਪੀ ਮੁਕੇਸ਼ ਮਲਹੋਤਰਾ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਪੁਲਿਸ ਨੇ ਜੱਸੀ ਨੂੰ ਸ਼ਨੀਵਾਰ ਨੂੰ ਬੁਲਾਇਆ ਸੀ ਪਰ ਜਵਾਬ ਵਿੱਚ ਜੱਸੀ ਨੇ ਪੁਲਿਸ ਨੂੰ ਲਿਖਿਆ ਕਿ ਕੁਝ ਨਿੱਜੀ ਕੰਮਾਂ ਕਰਕੇ ਉਹ ਸ਼ਨੀਵਾਰ ਨੂੰ ਨਹੀਂ ਆ ਸਕਦਾ। 


ਮਲਹੋਤਰਾ ਨੇ ਇਹ ਵੀ ਕਿਹਾ ਕਿ ਪੰਚਕੂਲਾ ਵਿੱਚ ਹੋਏ ਦੰਗਿਆਂ ਦੌਰਾਨ ਜੱਸੀ ਵੀ ਪੰਚਕੂਲਾ ਮੌਜੂਦ ਸੀ, ਜਿਸ ਕਰਕੇ ਉਸਨੂੰ ਪੁੱਛ ਗਿੱਛ ਲਈ ਬੁਲਾਇਆ ਹੈ।ਦੱਸਣਯੋਗ ਹੈ ਕਿ ਹਰਮਿੰਦਰ ਜੱਸੀ ਕਿ ਕੁੜੀ ਦਾ ਵਿਆਹ ਸੌਦਾ ਸਾਧ ਦੇ ਮੁੰਡੇ ਜਸਮੀਤ ਨਾਲ ਹੋਇਆ ਸੀ। 

ਜਿਸ ਕਰਕੇ ਜੱਸੀ ਦਾ ਡੇਰੇ ਵਿੱਚ ਆਉਣਾ ਜਾਣਾ ਸੀ। 25 ਅਗਸਤ ਨੂੰ ਪੰਚਕੂਲਾ ਵਿੱਚ ਡੇਰਾ ਸਿਰਸਾ ਸਮਰਥਕਾਂ ਨੇ ਸੌਦਾ ਸਾਧ ਨੂੰ ਬਲਾਤਕਾਰ ਦੇ ਮਾਮਲੇ ਵਿੱਚ ਸਜ਼ਾ ਹੋਣ ਤੋਂ ਬਾਅਦ ਪੰਚਕੂਲਾ ਵਿੱਚ ਦੰਗੇ ਫਿਲਾਏ ਸੀ। ਦੰਗੇ ਭੜਕਾਉਣ ਦੇ ਮਾਮਲੇ ਵਿੱਚ ਪੁਲਿਸ ਨੇ ਦੇਸ਼ ਦ੍ਰੋਹ ਦਾ ਪਰਚਾ ਦਰਜ ਕਰ ਕਈ ਡੇਰਾ ਪ੍ਰੇਮੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ।

Location: India, Haryana

SHARE ARTICLE
Advertisement

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM
Advertisement