ਪੰਜਾਬ ਦੇ ਬਟਵਾਰੇ ਦੀ ਬਾਤ ਪਾਉਂਦੇ ਨਾਟਕ 'ਧਰਾਬੀ 1947' ਵੇਖ ਦਰਸ਼ਕ ਹੋਏ ਜਜ਼ਬਾਤੀ
Published : Sep 22, 2017, 10:15 pm IST
Updated : Sep 22, 2017, 4:45 pm IST
SHARE ARTICLE

ਨਵੀਂ ਦਿੱਲੀ, 22 ਸਤੰਬਰ (ਅਮਨਦੀਪ ਸਿੰਘ): ਸੰਨ 1947 ਵਿਚ ਪੰਜਾਬ ਦੇ ਬਟਵਾਰੇ ਬਾਰੇ ਖੇਡੇ ਗਏ ਨਾਟਕ 'ਧਰਾਬੀ 1947' ਦਰਸ਼ਕਾਂ ਨੂੰ ਜਜ਼ਬਾਤੀ ਕਰ ਗਿਆ। ਭਰਵੀਂ ਤਾਦਾਦ ਵਿਚ ਦਰਸ਼ਕ ਨਾਟਕ ਦੀ ਪੇਸ਼ਕਾਰੀ ਵੇਖਣ ਲਈ ਪੁੱਜੇ ਹੋਏ ਸਨ। ਨਾਟਕ ਰਾਹੀਂ ਮੁੱਢਲੇ ਤੌਰ 'ਤੇ ਇਹ ਸੁਨੇਹਾ ਦਿਤਾ ਗਿਆ ਹੈ ਕਿ ਸਾਂਝੇ ਪੰਜਾਬ ਵਿਚ ਮੁਸਲਮਾਨਾਂ, ਸਿੱਖਾਂ ਤੇ ਹਿੰਦੂਆਂ ਦੀ ਆਪੋ ਵਿਚ ਕਿਸ ਤਰ੍ਹਾਂ ਪੀਢੀ ਸਾਂਝ ਸੀ। ਭਾਰਤ ਦੀ 'ਆਜ਼ਾਦੀ ਦੇ ਓਹਲੇ'  ਹੋਈ ਪੰਜਾਬ ਦੀ ਵੰਡ ਵਿਚ 10 ਲੱਖ ਤੋਂ ਵੱਧ ਮਨੁੱਖੀ ਜ਼ਿੰਦਗੀਆਂ ਫਿਰਕੂ ਦੰਗਿਆਂ ਦੀ ਭੇਟ ਚੜ੍ਹ ਗਈਆਂ ਸਨ,  ਪਰ ਨਾਟਕ ਵਿਚ ਵਿਖਾਇਆ ਗਿਆ ਕਿ ਕਿਸ ਤਰ੍ਹਾਂ ਬਟਵਾਰੇ ਤੋਂ ਪਹਿਲਾਂ ਪਿੰਡ ਧਰਾਬੀ (ਪਾਕਿਸਤਾਨ) ਦੇ ਵਸਨੀਕ ਤਿੰਨ ਦੋਸਤਾਂ ਮੋਹਨਾ (ਸਿੱਖ), ਚਿਰਾਗਾ (ਮੁਸਲਮਾਨ) ਅਤੇ ਪ੍ਰੀਤਮ (ਖੱਤਰੀ ਸਿੱਖ) ਦੀ ਆਪਸ ਵਿਚ ਗੂੜ੍ਹੀ ਸਾਂਝ ਸੀ। ਇਸੇ ਹੀ ਪਿੰਡ ਦੇ ਮੁਸਲਮਾਨਾਂ ਨੇ ਪੰਜਾਬ ਦੀਆਂ ਅਮੀਰ ਮਨੁੱਖੀ ਰਵਾਇਤਾਂ ਦੀ  ਰਾਖੀ ਕਰਦੇ ਹੋਏ ਫ਼ਿਰਕੂ ਜਨੂੰਨੀਆਂ ਦੀ ਭੀੜ ਹੱਥੋਂ ਹਿੰਦੂਆਂ ਤੇ ਸਿੱਖਾਂ ਨੂੰ ਕਤਲ ਹੋਣ ਤੋਂ ਬਣਾਇਆ ਸੀ। ਇਥੋਂ ਦੇ ਕਮਾਨੀ ਆਡੀਟੋਰੀਅਮ, ਕਾਪਰਨਿਕਸ ਮਾਰਗ, ਮੰਡੀ ਹਾਊਸ ਵਿਚ ਪੰਜਾਬੀ ਅਕਾਦਮੀ ਵਲੋਂ ਸਰਬਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਸਹਿਯੋਗ ਨਾਲ ਖੇਡਿਆ ਗਿਆ ਨਾਟਕ 'ਧਰਾਬੀ 1947' ਡਾ.ਐਸ.ਪੀ.ਸਿੰਘ ਓਬਰਾਏ ਦੀ ਜ਼ਿੰਦਗੀ ਤੇ ਡਾ.ਸਰਬਜਿੰਦਰ ਸਿੰਘ ਦੀ ਕਿਤਾਬ 'ਦੀਜੈ ਬੁਧਿ ਬਿਬੇਕਾ 'ਤੇ ਅਧਾਰਤ ਸੀ, ਜਿਸ ਨੂੰ ਡਾ.ਗੁਰਪ੍ਰੀਤ ਸਿੰਘ ਰਟੌਲ ਨੇ ਨਿਰਦੇਸ਼ਤ ਕੀਤਾ ਤੇ ਇਸਦੀ ਪੇਸ਼ਕਾਰੀ ਦੀ ਵਿਉਂਤ ਕੇਵਲ ਧਾਲੀਵਾਲ ਨੇ ਬਣਾਈ ਸੀ। ਸ਼ੁਰੂਆਤ 'ਚ ਪੰਜਾਬੀ ਅਕਾਦਮੀ ਦੇ ਮੀਤ ਪ੍ਰਧਾਨ ਤੇ ਸਾਬਕਾ ਵਿਧਾਇਕ ਸ.ਜਰਨੈਲ ਸਿੰਘ ਨੇ ਪਤਵੰਤਿਆਂ ਨੂੰ ਜੀਅ ਆਇਆਂ ਆਖਿਆ ਤੇ ਦਸਿਆ ਕਿ ਕਿਸ ਤਰ੍ਹਾਂ ਉਜਾੜੇ ਪਿਛੋਂ ਪੰਜਾਬੀਆਂ ਦੀ ਦੋ ਪੀੜ੍ਹੀਆਂ ਨੂੰ ਰੋਜ਼ੀ ਰੋਟੀ ਲਈ ਭਾਰੀ ਘਾਲਣਾ ਘਾਲਣੀ ਪਈ। ਅਕਾਦਮੀ ਦੇ ਸਕੱਤਰ ਸ.ਗੁਰਭੇਜ ਸਿੰਘ ਗੁਰਾਇਆ ਨੇ ਦਰਸ਼ਕਾਂ ਦਾ ਧਨਵਾਦ ਕੀਤਾ। ਇਸ ਮੌਕੇ ਡਾ.ਐਸ.ਪੀ.ਸਿੰਘੇ, ਪੰਜਾਬੀ ਯੂਨੀਵਰਸਿਟੀ ਦੇ ਸਾਬਕਾ ਵਾਈਸ ਚਾਂਸਲਰ ਡਾ.ਜਸਪਾਲ ਸਿੰਘ, ਸਾਬਕਾ ਐਮਪੀ ਸ.ਤਰਲੋਚਨ ਸਿੰਘ, ਡਾ.ਸਰਬਜਿੰਦਰ ਸਿੰਘ ਸਣੇ ਕੇਂਦਰੀ ਮਨੁੱਖੀ ਸਰੋਤ ਵਿਕਾਸ ਮੰਤਰਾਲੇ ਦੇ ਵਧੀਕ ਸਕੱਤਰ ਸੁਖਬੀਰ ਸਿੰਘ, ਡਾ.ਅਬਦੁਲ ਹੱਕ, ਡਾ.ਮੁਜ਼ੱਫ਼ਰ ਅਲੀ, ਡਾ.ਪ੍ਰੀਤਮ ਸਿੰਘ ਬੱਤਰਾ,  ਸ.ਤਲਵੰਤ ਸਿੰਘ  ਜੱਜ, ਸਵਾਤੀ ਸਚਦੇਵਾ  ਆਦਿ ਸ਼ਾਮਲ ਹੋਏ।

Location: India, Haryana

SHARE ARTICLE
Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM
Advertisement