ਪੰਜਾਬੀ ਵਿਕਾਸ ਕਮੇਟੀ ਵਲੋਂ ਪੰਜਾਬੀ ਅਧਿਆਪਕਾਂ ਦੀ ਇਕ ਰੋਜ਼ਾ ਕਾਰਜਸ਼ਾਲਾ
Published : Sep 15, 2017, 10:03 pm IST
Updated : Sep 15, 2017, 4:33 pm IST
SHARE ARTICLE

ਨਵੀਂ ਦਿੱਲੀ, 15 ਸਤੰਬਰ (ਸੁਖਰਾਜ ਸਿੰਘ): ਪੰਜਾਬੀ ਵਿਕਾਸ ਕਮੇਟੀ ਵਲੋਂ ਗੁਰੂ ਹਰਕ੍ਰਿਸਨ ਪਬਲਿਕ ਸਕੂਲਾਂ ਤੇ ਖ਼ਾਲਸਾ ਸਕੂਲਾਂ ਦੇ ਪ੍ਰਾਇਮਰੀ ਤੇ ਮਿਡਲ ਜਮਾਤਾਂ ਦੇ ਪੰਜਾਬੀ ਅਧਿਆਪਿਕਾਂ ਦੀ ਇਕ ਰੋਜਾ ਕਾਰਜਸ਼ਾਲਾ ਲਗਾਈ।ਗੁਰਦਵਾਰਾ ਰਕਾਬਗੰਜ ਦੇ ਕਾਨਫਰੰਸ ਹਾਲ ਵਿਚ ਕਰਵਾਈ ਗਈ ਇਸ ਕਾਰਜਸ਼ਾਲਾ 'ਚ ਵਿਦਵਾਨਾ ਨੇ ਪੰਜਾਬੀ ਅਧਿਐਨ ਤੇ ਅਧਿਆਪਣ ਨਾਲ ਸਬੰਧਤ ਆਪਣੇ ਵਿਚਾਰ ਪੇਸ਼ ਕੀਤੇ।
ਮੈਡਮ ਜਸਵਿੰਦਰ ਕੌਰ ਨੇ ਕਿਹਾ ਕਿ ਅਸੀਂ ਸਬੰਧਤ ਅਧਿਆਪਕਾਂ ਤੋਂ ਉਨ੍ਹਾਂ ਦੀਆਂ ਸਮੱੱਸਿਆਵਾਂ ਬਾਰੇ ਲਿਖਤੀ ਰੂਪ ਵਿਚ ਸੁਝਾਅ ਮੰਗੇ ਸਨ ਤੇ ਇਸ ਨੂੰ ਆਧਾਰ ਬਣਾ ਕੇ ਇਸ ਕਾਰਜ ਦੀ ਯੋਜਨਾ ਬਣਾਈ ਗਈ ਹੈ। ਪ੍ਰਕਾਸ਼ ਸਿੰਘ ਗਿੱੱਲ ਨੇ ਨਵੇਂ ਵਿਸ਼ੇ 'ਸੁਣਨ ਤੇ ਬੋਲਣ ਦੇ ਆਧਾਰ 'ਤੇ ਮੁਲਾਂਕਣ' ਬਾਰੇ ਅਧਿਆਪਕਾਂ ਨੂੰ ਜਾਣਕਾਰੀ ਦਿੱੱਤੀ। ਪ੍ਰਸਿੱੱਧ ਸਾਹਿਤਕਾਰ ਗੁਰਬਚਨ ਸਿੰਘ ਭੁੱੱਲਰ ਨੇ 'ਮਨੁੱੱਖੀ ਜੀਵਨ ਦੇ ਵਿਕਾਸ ਵਿਚ ਭਾਸ਼ਾ ਦੇ ਮਹੱੱਤਵ' ਉੱੱਪਰ ਵਿਸਤਾਰ ਸਹਿਤ ਚਾਨਣਾ ਪਾਇਆ।ਜਗਦੀਸ਼ ਕੌਰ ਨੇ 'ਜੀਵਨ ਕੌਸ਼ਲ' ਉੱੱਪਰ ਆਪਣੇ ਵਿਚਾਰ ਪ੍ਰਗਟਾਉਂਦਿਆਂ ਅਧਿਆਪਕਾਂ ਨੂੰ ਦੱੱਸਿਆ ਕਿ ਵਿਦਿਆਰਥੀਆਂ ਤੇ ਉਨ੍ਹਾਂ ਦੇ ਮਾਪਿਆਂ ਨਾਲ ਨਜ਼ਦੀਕੀ ਸਬੰਧ ਬਣਾਉਣਾ ਬਹੁਤ ਜ਼ਰੂਰੀ ਹੈ। ਡਾ. ਜਸਪਾਲ ਕੌਰ ਨੇ ਕਵਿਤਾ ਪੜ੍ਹਨ-ਪੜ੍ਹਾਉਣ ਦੀ ਗੱੱਲ ਕਰਦਿਆਂ ਕਾਵਿ-ਸ਼ਾਸਤਰੀ ਨੁਕਤਿਆਂ ਵੱੱਲ ਵਿਸ਼ੇਸ਼ ਧਿਆਨ ਦੁਵਾਇਆ।
ਡਾ. ਪ੍ਰਿਥਵੀ ਰਾਜ ਥਾਪਰ ਨੇ ਕਹਾਣੀ, ਜੀਵਨੀ ਤੇ ਇਕਾਂਗੀ ਵਿਧਾਵਾਂ 'ਤੇ ਚਰਚਾ ਕਰਦਿਆਂ ਕਿਹਾ ਕਿ ਵਿਦਿਆਰਥੀਆਂ ਨੂੰ ਕਹਾਣੀ ਤੇ ਨਾਵਲ, ਜੀਵਨੀ ਤੇ ਸਵੈ-ਜੀਵਨੀ ਅਤੇ ਇਕਾਂਗੀ ਤੇ ਨਾਟਕ ਵਿਚਲੇ ਅੰਤਰ ਨੂੰ ਸਮਝਾਉਣਾ ਜ਼ਰੂਰੀ ਹੈ। ਕੁਲਮੋਹਨ ਸਿੰਘ ਨੇ ਕਿਹਾ ਕਿ ਤੁਸੀਂ ਵਿਦਿਆਰਥੀਆਂ ਵਿਚ ਪੰਜਾਬੀ ਭਾਸ਼ਾ ਦੀ ਨੀਂਹ ਰੱੱਖ ਰਹੇ ਹੋ। ਇਸ ਲਈ ਮਾਂ-ਬੋਲੀ ਦੀ ਚੰਗੀ ਸੂਝ-ਬੂਝ ਨਾਲ ਉਨ੍ਹਾਂ ਅੰਦਰ ਭਾਸ਼ਾ ਦੀ ਜਾਗ ਲਾਉਣਾ ਤੇ ਉਸ ਨੂੰ ਸਿੰਜਣਾ ਚਾਹੀਦਾ ਹੈ।
ਉਨ੍ਹਾਂ ਨੇ ਦਿੱੱਲੀ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਦਾ ਇਕ ਸੰਦੇਸ਼ ਪੜ੍ਹ ਕੇ ਸੁਣਾਇਆ ਕਿ ਅਸੀ ਪੰਜਾਬੀ ਵਿਕਾਸ ਕਮੇਟੀ ਵੱਲੋਂ ਕੀਤੇ ਜਾ ਰਹੇ ਕੰਮਾਂ ਤੋਂ ਸੰਤੁਸ਼ਟ ਹਾਂ। ਮਗਰੋਂ ਅਧਿਆਪਕਾਂ ਨੇ ਸੁਆਲ ਪੁੱੱਛ ਕੇ ਆਪਣੇ ਸ਼ੰਕਿਆਂ ਦਾ ਨਿਪਟਾਰਾ ਕੀਤਾ।ਅਧਿਆਪਕਾਂ ਨੇ ਆਪਣੇ ਵੱਲੋਂ ਕੁਝ ਸੁਝਾਅ ਵੀ ਦਿੱੱਤੇ। ਡਾ. ਹਰਮੀਤ ਸਿੰਘ ਨੇ ਵਿਦਵਾਨਾ ਤੇ ਅਧਿਆਪਕਾਂ ਦਾ ਧਨਵਾਦ ਕੀਤਾ ਅਤੇ ਕਿਹਾ ਕਿ ਕਮੇਟੀ ਭਾਸ਼ਾ ਦੇ ਪ੍ਰਚਾਰ-ਪ੍ਰਸਾਰ ਲਈ ਵਚਨਬੱੱਧ ਹੈ। ਭਵਿੱਖ 'ਚ ਵੀ ਅਜਿਹੇ ਪ੍ਰਗਰਾਮਾਂ ਰਾਹੀਂ ਪੰਜਾਬੀ ਭਾਸ਼ਾ ਦੀ ਸੇਵਾ ਜਾਰੀ ਰੱਖਾਂਗੇ। ਸਾਰੇ ਆਏ ਅਧਿਆਪਕਾਂ ਨੂੰ ਸਰਟੀਫ਼ਿਕੇਟ ਦਿਤੇ ਗਏ।

Location: India, Haryana

SHARE ARTICLE
Advertisement

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM
Advertisement