ਪੜ੍ਹੇ ਲਿਖੇ ਨੌਜਵਾਨਾਂ ਨੂੰ ਰੁਜ਼ਗਾਰ ਦੇਣ ਦਾ ਟੀਚਾ ਨਿਰਧਾਰਤ ਕੀਤਾ: ਮੁੱਖ ਮੰਤਰੀ
Published : Sep 2, 2017, 10:10 pm IST
Updated : Sep 2, 2017, 4:40 pm IST
SHARE ARTICLE



ਚੰਡੀਗੜ੍ਹ, 2 ਸਤੰਬਰ (ਸਸਸ): ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਕਿਹਾ ਕਿ ਰਾਜ ਦਾ ਪੜ੍ਹਿਆ ਲਿਖਿਆ ਕੋਈ ਵੀ ਨੌਜੁਆਨ ਖਾਲੀ ਨਾ ਰਹੇ ਇਸ ਲਈ ਸਰਕਾਰ ਨੇ ਦੋ ਲੱਖ ਪੜ੍ਹੇ ਲਿਖੇ ਨੌਜੁਆਨਾਂ ਨੂੰ ਸਕਸ਼ਮ ਯੋਜਨਾ ਦੇ ਤਹਿਤ ਰੁਜ਼ਗਾਰ ਦੇਣ ਦਾ ਟੀਚਾ ਨਿਰਧਾਰਿਤ ਕੀਤਾ ਹੈ। ਉਨ੍ਹਾਂ ਨੇ ਅਧਿਕਾਰੀਆਂ ਨੂੰ ਆਦੇਸ਼ ਦਿਤੇ ਕਿ ਜਿਸ-ਜਿਸ ਵਿਭਾਗ ਵਿਚ ਕਰਮਚਾਰੀਆਂ ਦੀ ਕਮੀ ਹੈ, ਉਹ ਸਕਸ਼ਮ ਨੌਜਵਾਨ ਨੂੰ ਕੰਮ ਦੇਣ ਅਤੇ ਆਪਣੇ-ਆਪਣੇ ਵਿਭਾਗ ਨਾਲ ਸਬੰਧਤ ਕੰਮਾਂ ਨੂੰ ਪੂਰਾ ਕਰਵਾਉਣ ਵਿਚ ਤੇਜੀ ਲਿਆਉਣ।
   ਉਨ੍ਹਾਂ ਨੇ ਇਹ ਵੀ ਕਿਹਾ ਕਿ ਸਰਕਾਰੀ ਵਿਭਾਗਾਂ ਤੋਂ ਇਲਾਵਾ ਸਨਅਤੀ ਇਕਾਈਆਂ ਵਿਚ ਵੀ ਸਕਸ਼ਮ ਨੌਜਵਾਨਾਂ ਨੂੰ ਰੁਜ਼ਗਾਰ ਦੇ ਮੌਕੇ ਮਹੱਈਆ ਹੋਣੇ ਚਾਹੀਦੇ ਹਨ। ਮੁੱਖ ਮੰਤਰੀ ਨੇ ਕਿਹਾ ਕਿ ਕੌਮੀ ਰਾਜਮਾਰਗ 'ਤੇ ਸੜਕ ਦੁਰਘਟਨਾ ਵਿਚ ਫੱਟੜ ਲੋਕਾਂ ਨੂੰ ਤੁਰੰਤ ਮੈਡੀਕਲ ਸਹੂਲਤ ਮੁਹੱਈਆ ਕਰਵਾਉਣ ਲਈ ਹਰੇਕ 60 ਕਿਲੋਮੀਟਰ ਦੀ ਦੂਰੀ 'ਤੇ ਟਰਾਮਾ ਸੈਂਟਰ ਬਣਾਉਣ ਦੀ ਯੋਜਨਾ ਹੈ ਅਤੇ ਇਸ ਦਿਸ਼ਾ ਵਿਚ ਪ੍ਰਕ੍ਰਿਆ ਜਾਰੀ ਹੈ। ਮੁੱਖ ਮੰਤਰੀ ਕਰਨਾਲ ਵਿਚ ਚਲ ਰਹੇ ਵਿਕਾਸ ਕੰਮਾਂ ਦੀ ਅਧਿਕਾਰੀਆਂ ਦੇ ਨਾਲ ਸਮੀਖਿਆ ਮੀਟਿੰਗ ਨੂੰ ਸੰਬੋਧਤ ਕਰ ਰਹੇ ਹਨ।
    ਮੁੱਖ ਮੰਤਰੀ ਨੇ ਅੱਜ ਕਰਨਾਲ ਵਿਚ ਵੱਖ-ਵੱਖ ਖੇਤਰਾਂ ਦੇ ਵਿਕਾਸ ਲਈ ਕਰੀਬ 115 ਕਰੋੜ ਰੁਪਏ ਤੋਂ ਵੱਧ ਦੇ ਵਿਕਾਸ ਕੰਮਾਂ ਦੀ ਪਰਿਯੋਜਨਾਵਾਂ ਦਾ ਉਦਘਾਟਨ ਤੇ ਨੀਂਹ ਪੱਥਰ ਰੱÎਖਿਆ। ਉਨ੍ਹਾਂ ਕਿਹਾ ਕਿ ਕਰਨਾਲ ਵਿਚ ਅਟਲ ਨਵੀਂਕਰਣ ਅਤੇ ਸ਼ਹਿਰੀ ਪਰਿਵਰਲਨ ਮਿਸ਼ਨ (ਅਮ੍ਰਿਤ) ਯੋਜਨਾ ਦੇ ਤਹਿਤ 325.16 ਕਰੋੜ ਰੁਪਏ ਦੀ ਰਕਮ ਖਰਚ ਕੀਤੀ ਜਾਵੇਗੀ ਅਤੇ ਇਹ ਰਕਮ ਸੀਵਰੇਜ ਤੇ ਡ੍ਰੇਨਜ ਦੀ ਵਿਵਸਥਾ ਤੋਂ ਇਲਾਵਾ ਅਰੁਨ ਟਰਾਂਸਪੋਰਟ ਅਤੇ ਗ੍ਰੀਨ ਸਪੇਸ ਤੇ ਪਾਰਕਾਂ ਦੇ ਵਿਕਾਸ 'ਤੇ ਖਰਚ ਹੋਵੇਗੀ।
  ਇਸ ਯੋਜਨਾ ਦੇ ਤਹਿਤ 84.50 ਕਰੋੜ ਰੁਪÂ ਨਾਲ ਬਰਸਾਤੀ ਪਾਣੀ ਦੀ ਨਿਕਾਸੀ ਦਾ ਕੰਮ ਕੀਤਾ ਜਾਵੇਗਾ, ਜਦੋਂ ਕਿ 160 ਕਰੋੜ ਦੀ ਰਕਮ ਨਾਲ ਸੀਵਰੇਜ ਲਾਈਨ ਵਿਛਾਉਣ ਦੇ ਕੰਮ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਸਾਰੇ ਹਰਿਅਣਾ ਸੂਬੇ ਵਿਚ ਵਿਕਾਸ ਕੰਮਾਂ ਨੂੰ ਅਮਲੀਜਾਮਾ ਪਹਿਨਾਉਣ ਦੇ ਮੱਦੇਨਜ਼ਰ 3500 ਐਲਾਨ ਕੀਤੇ ਗਏ ਹਨ, ਜਿੰਨ੍ਹਾਂ ਵਿਚੋਂ 2100 ਐਲਾਨਾਂ 'ਤੇ ਜਾਂ ਤਾਂ ਕੰਮ ਪੂਰਾ ਕਰ ਲਿਆ ਗਿਆ ਹੈ ਜਾਂ ਕੰਮ ਜਾਰੀ ਹਨ। ਇਸ ਸਾਲ ਦੇ ਆਖਰ ਤਕ ਸਾਰੇ ਬਾਕੀ ਐਲਾਨਾਂ ਦੇ ਤਹਿਤ ਵਿਕਾਸ ਕੰਮਾਂ ਨੂੰ ਪੂਰਾ ਕਰ ਲਿਆ ਜਾਵੇਗਾ। ਉਨ੍ਹਾਂ ਕਿਹਾ ਕਿ ਸਰਕਾਰ ਵਲੋਂ ਵਿਕਾਸ ਨੂੰ ਲੈ ਕੇ ਬਹੁਤ ਸਾਰੇ ਕਮ ਪੂਰੇ ਕਰਵਾ ਦਿਤੇ ਗਹਲ, ਲੇਕਿਨ ਅਜੇ ਕੁਝ ਹੋਰ ਕੰਮ ਬੀ ਹਨ, ਜਿੰਨ੍ਹਾਂ ਦੇ ਐਲਾਨ ਹੋ ਚੁੱਕੇ ਹਨ। ਮੁੱਖ ਮੰਤਰੀ ਨੇ ਕਿਹਾ ਕਿ ਵਿਕਾਸ ਕੰਮਾਂ ਲਈ ਜਿਸ ਜਮੀਨ ਨੂੰ ਐਕਵਾਇਰ ਕੀਤਾ ਜਾਣਾ ਹੈ, ਸਬੰਧਤ ਕਿਸਾਨ ਦੀ ਸਹਿਮਤੀ ਲਈ ਜਾਵੇ, ਉਸ ਤੋਂ ਬਾਅਦ ਹੀ ਈ ਜਮੀਨ ਪੋਰਟਲ 'ਤੇ ਪਾਉਣ ਤਾਂ ਜੋ ਵਿਕਾਸ ਕੰਮਾਂ ਨੂੰ ਪੂਰਾ ਕਰਨ ਵਿਚ ਰੁਕਾਵਟ ਨਾ ਆਏ।
    ਉਨ੍ਹਾਂ ਨੇ ਸਮੀਖਿਆ ਦੌਰਾਨ ਮੁੱਖ ਮੰਤਰੀ ਵਲੋਂ ਕੀਤੀ ਗਈ ਪੈਂਡਿੰਗ ਐਲਾਨਾਂ ਦੇ ਕਾਰਨ ਦਾ ਪਤਾ ਕੀਤਾ ਅਤੇ ਉਨ੍ਹਾਂ ਨੇ ਅਧਿਕਾਰੀਆਂ ਨੂੰ ਆਪਸੀ ਤਾਲਮੇਲ ਦੀ ਕਮੀ ਕਾਰਨ ਕੋਈ ਐਲਾਨ ਪੈਂਡਿੰਗ ਨਾ ਰਹੇ ਸਗੋਂ ਹਰ ਵਿਕਾਸ ਕੰਮ ਨੂੰ ਨਿਰਧਾਰਤ ਸਮੇਂ ਤੋਂ ਪਹਿਲਾਂ ਪੂਰਾ ਕਰਕੇ ਵਿਖਾਉਣ।  ਡਿਪਟੀ ਕਮਿਸ਼ਨਰ ਨੂੰ ਇਹ ਵੀ ਕਿਹਾ ਕਿ ਜੋ ਭਵਨ ਖੰਡਰ ਹੋ ਚੁੱਕੇ ਹਨ, ਉਨ੍ਹਾਂ ਦੀ ਸੂਚੀ ਜਲਦ ਤੋਂ ਜਲਦ ਤਿਆਰ ਕੀਤੀ ਜਾਵੇ ਤਾਂ ਜੋ ਉਨ੍ਹਾਂ ਦੀ ਥਾਂ ਨਵੇਂ ਭਵਨ ਬਣਾਏ ਜਾ ਸਕਣ।

ਮੁੱਖ ਮੰਤਰੀ ਨੇ ਪੰਚਾਇਤ ਭਵਨ ਕੰਪਲੈਕਸ ਵਿਚ ਲੋਕਾਂ ਨੂੰ ਸੰਬੋਧਤ ਕਰਦੇ ਹੋਏ ਦਸਿਆ ਕਿ ਹਰਿਆਣਾ ਸਰਕਾਰ ਨੇ ਵਧੀਆ ਅਧਿਆਪਕ ਤਬਾਦਲਾ ਨੀਤੀ ਬਣਾਈ ਹੈ। ਇਸ ਨੀਤੀ ਨੂੰ 8 ਹੋਰ ਸੂਬਿਆਂਲ ਵਿਚ ਵੀ ਲਾਗੂ ਕਰਨ ਫੈਸਲਾ ਕੀਤਾ ਹੈ। ਇਹ ਇਕ ਅਜਿਹੀ ਨੀਤੀ ਹੈ, ਜਿਸ ਦੇ ਤਹਿਤ ਹਰ ਪਿੰਡ ਵਿਚ ਅਧਿਆਪਕਾਂ ਨੂੰ ਤੈਨਾਤ ਕਰਕੇ ਸਿਖਿਆ ਦੇ ਪੱਧਰ ਨੂੰ ਵਧੀਆ ਬਣਾਉਣਾ ਹੈ। ਇਸ ਨੀਤੀ ਨੂੰ ਸੱਤ ਵਿਵਸਕਾਵਾਂ ਵਿਚ ਵੰਡੀਆ ਗਿਆ ਹੈ। ਸੇਵਾਮੁਕਤ ਦੇ ਸਮੇਂ ਸਬੰਧਤ ਅਧਿਆਪਕ ਆਪਣਾ ਮਨਚਾਹਾ ਸਟੇਸ਼ਨ ਹੁਣ ਸਕਦੇ ਹਨ, ਇਸ ਲਈ ਉਨ੍ਹਾਂ ਨੂੰ ਵਿਭਾਗ ਨੂੰ ਨਿਰਧਾਰਿਤ ਨੀਤੀ ਦੇ ਤਹਿਤ ਦੱਸਣਾ ਹੋਵੇਗਾ। ਲੜਕੀਆਂ ਨੂੰ ਉੱਚੇਰੀ ਸਿਖਿਆ ਲੈਣ ਲਈ ਵੱਧ ਦੂਰ ਨਾ ਜਾਣਾ ਪਏ, ਇਸ ਲਈ ਵੀ ਸਰਕਾਰ ਵੱਲੋਂ ਵਿਵਸਥਾ ਕੀਤੀ ਗਈ ਹੈ।
ਮੁੱਖ ਮੰਤਰੀ ਨੇ ਦਸਿਆ ਕਿ ਹਰਿਆਣਾ ਸੂਬੇ ਵਿਚ ਚਾਰੋ ਪਾਸੇ ਵਿਕਾਸ ਕੰਮ ਪੂਰੀ ਤਰੱਕੀ 'ਤੇ ਹੈ। ਮੌਜ਼ੂਦਾ ਹਰਿਆਣਾ ਸਰਕਾਰ ਵਿਚ 12 ਕੌਮੀ ਰਾਜਮਾਰਗ ਮੰਜ਼ੂਰ ਕਰਵਾਏ ਗਏ ਹਨ। ਇਸ ਨਾਲ ਸੂਬੇ ਦੀ ਜਨਤਾ ਨੂੰ ਚੰਗੀ ਆਵਾਜਾਈ ਸਹੂਲਤ ਮਹੁੱਇਆ ਹੋਵੇਗੀ। ਕਿਸਾਨਾਂ ਨੂੰ ਲਾਭ ਦੇਣ ਲਈ ਪ੍ਰਤੀ ਏਕੜ ਉਤਪਾਦਨ ਦੇ ਨਾਲ-ਨਾਲ ਪ੍ਰਤੀ ਏਕੜ ਆਮਦਨ ਵੱਧਾਉਣ ਲਈ ਵੀ ਕਈ ਯੋਜਨਾਵਾਂ ਲਾਗੂ ਕੀਤੀ ਹੈ। ਉਨ੍ਹਾਂ ਨੇ ਲੋਕਾਂ ਤੋਂ ਅਪੀਲ ਕੀਤੀ ਹੈ ਕਿ ਉਹ ਬਿਜਲੀ ਦਾ ਬਿਲ ਭਰਨ ਦੀ ਆਦਤ ਪਾਉਣ ਅਤੇ ਬਿਜਲੀ ਚੋਰੀ ਨਾ ਕਰੋ। ਸਰਕਾਰ ਦਾ ਮੁੱਖ ਮੰਤਵ ਸੂਬੇ ਦੀ ਜਨਤਾ ਨੂੰ 24 ਘੰਟੇ ਬਿਜਲੀ ਮਹੁੱਇਆ ਕਰਵਾਉਣਾ ਹੈ ਅਤੇ ਇਸ ਦਿਸ਼ਾ ਵਿਚ ਸਰਕਾਰ ਤੇਜੀ ਨਾਲ ਅੱਗੇ ਵੱਧ ਰਹੀ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਹਰਿਆਣਾ ਦੇਸ਼ ਦਾ ਅਜਿਹਾ ਪਹਿਲਾ ਰਾਜ ਹੈ ਜੋ ਪੂਰੀ ਤਰ੍ਹਾਂ ਨਾਲ ਕੈਰੋਸੀਨ ਫਰੀ ਹੋ ਚੁੱਕਿਆ ਹੈ। ਕੁਝ ਲੋਕ ਕੈਰੋਸੀਨ ਨੂੰ ਡੀਜਲ ਅਤੇ ਪੈਟ੍ਰੋਲ ਵਿਚ ਮਿਲਾ ਕੇ ਲੋਕਾਂ ਨੂੰ ਆਰਥਿਕ ਨੁਕਸਾਨ ਪੁੱਜਦਾ ਸਨ, ਲੇਕਿਨ ਹੁਣ ਸੂਬੇ ਪੂਰੀ ਤਰ੍ਹਾਂ ਨਾਲ ਕੈਰੋਸੀਨ ਮੁਕਤ ਹੋ ਚੁੱਕਿਆ ਹੈ। ਮੁੱਖੀ ਮੰਤਰੀ ਨੇ ਕਿਹਾ ਕਿ ਸੂਬਾ ਵਿਚ 300 ਆਖਰੀ ਛੋਰਾਂ ਵਿਚੋਂ 250 'ਤੇ ਪਾਣੀ ਪਹੁੰਚਾਇਆ ਗਿਆ ਹੈ।
ਇਸ ਮੌਕੇ 'ਤੇ ਹਰਿਆਣਾ ਦੇ ਖੁਰਾਕ, ਨਾਗਰਿਕ ਸਪਲਾਈ ਤੇ ਖਪਤਕਾਰ ਮਾਮਲੇ ਮੰਤਰੀ ਕਰਣ ਦੇਵ ਕੰਬੋਜ, ਹੈਫੇਡ ਦੇ ਚੇਅਰਮੈਨ ਤੇ ਘਰੌਂਡਾ ਦੇ ਵਿਧਾਇਕ ਹਰਵਿੰਦਰ ਕਲਿਆਣ, ਅਸੰਧ ਦੇ ਵਿਧਾਇਕ ਬਖ਼ਸ਼ੀਸ਼ ਸਿੰਘ ਵਿਕਰ ਨੇ ਵੀ ਸੰਬੋਧਤ ਕੀਤਾ।

Location: India, Haryana

SHARE ARTICLE
Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement