ਪੱਤਰਕਾਰ ਕਤਲ ਮਾਮਲੇ ‘ਚ ਸੌਦਾ ਸਾਧ ਦੀ ਸੁਣਵਾਈ ਅੱਜ, ਵੀਡੀਓ ਕਾਨਫ੍ਰੈਂਸਿੰਗ ਦੇ ਜ਼ਰੀਏ ਹੋਵੇਗੀ ਪੇਸ਼ੀ
Published : Jan 6, 2018, 3:33 pm IST
Updated : Jan 6, 2018, 11:35 am IST
SHARE ARTICLE

ਸਾਧਵੀਆਂ ਨਾਲ ਰੇਪ ਦੇ ਦੋਸ਼ ‘ਚ ਦੋਸ਼ੀ ਕਰਾਰ ਸੌਦਾ ਸਾਧ ਡੇਰਾ ਸੱਚਾ ਸੌਦਾ ਦੇ ਮੁਖੀ ਸੁਨਾਰੀਆ ਜੇਲ੍ਹ ‘ਚ ਸਜ਼ਾ ਕੱਟ ਰਿਹਾ ਹੈ। ਸੌਦਾ ਸਾਧ ‘ਤੇ ਪੱਤਰਕਾਰ ਰਾਮਚੰਦਰ ਛੱਤਰਪਤੀ ਦੇ ਕਤਲ ਦਾ ਮਾਮਲਾ ਵੀ ਦਰਜ ਹੈ, ਜਿਸ ਦੀ ਸੁਣਵਾਈ ਅੱਜ 6 ਜਨਵਰੀ ਨੂੰ ਹੋਵੇਗੀ। ਇਸ ਮਾਮਲੇ ਵੀ ਸੁਣਵਾਈ ਪੰਚਕੂਲਾ ਦੀ ਵਿਸ਼ੇਸ਼ ਸੀਬੀਆਈ ਅਦਾਲਤ ‘ਚ ਹੋਵੇਗੀ। ਇਸ ਦੌਰਾਨ ਦੋਹਾਂ ਪੱਖਾ ਦੇ ਵਕੀਲ ਵੀ ਮੌਜੂਦ ਹੋਣਗੇ। ਡੇਰਾ ਮੁਖੀ ਨੂੰ ਵੀਡੀਓ ਕਾਨਫ੍ਰੈਂਸਿੰਗ ਦੇ ਜ਼ਰੀਏ ਕੋਰਟ ‘ਚ ਪੇਸ਼ ਕੀਤਾ ਜਾਵੇਗਾ। ਦੋ ਵਜੇ ਦੀ ਕਰੀਬ ਸੁਣਵਾਈ ਹੋ ਸਕਦੀ ਹੈ। ਪੱਤਰਕਾਰ ਰਾਮਚੰਦਰ ਦੇ ਕਤਲ ਮਾਮਲੇ ਦੇ ਹੋਰ ਤਿੰਨ ਦੋਸ਼ੀਆਂ ਨੂੰ ਵੀ ਸੀਬੀਆਈ ਕੋਰਟ ‘ਚ ਪੇਸ਼ ਕੀਤਾ ਜਾਵੇਗਾ। ਦੋਸ਼ੀ ਕ੍ਰਿਸ਼ਨਲਾਲ, ਨਿਰਮਲ ਸਿੰਘ ਤੇ ਕੁਲਦੀਪ ਸਿੰਘ ਹਨ। 

ਗੌਰਤਲਬ ਹੈ ਕਿ ਪੰਚਕੂਲਾ ਦੀ ਸਪੈਸ਼ਲ ਸੀਬੀਆਈ ਕੋਰਟ ‘ਚ ਡੇਰਾ ਮੁਖੀ ਨੂੰ ਜਿਸ ਰੇਪ ਕੇਸ ‘ਚ ਦੋਸ਼ੀ ਕਰਾਰ ਕਰ ਦੱਸ ਸਾਲ ਦੀ ਸਜ਼ਾ ਸੁਣਾਈ ਹੈ, ਉਸੇ ਕੇਸ ਦੀ ਜਾਣਕਾਰੀ ਪੱਤਰਕਾਰ ਰਾਮਚੰਦਰ ਨੇ ਆਪਣੇ ਅਖਬਾਰ ‘ਚ ਲਗਾਈ ਸੀ। ਜਿਸ ਤੋਂ ਕੁਝ ਸਮੇਂ ਬਾਅਦ ਹੀ ਉਸ ਨੂੰ ਮਾਰ ਦਿੱਤਾ ਗਿਆ ਸੀ, ਜਿਸ ਤੋਂ ਬਾਅਦ ਉਨ੍ਹਾਂ ਦੇ ਬੇੇਟੇ ਅਸ਼ੁੰਲ ਛੱਤਰਪਤੀ ਨੇ ਕੋਰਟ ‘ਚ ਪਟੀਸ਼ਨ ਦਾਇਰ ਕੀਤੀ ਸੀ ਤੇ ਆਪਣੇ ਪਿਤਾ ਦੀ ਮੌਤ ਦੀ ਸੀਬੀਆਈ ਜਾਂਚ ਕਰਵਾਉਣ ਦੀ ਮੰਗ ਕੀਤੀ ਸੀ। 


ਜਾਂਚ ‘ਚ ਸੌਦਾ ਸਾਧ ਦੇ ਖਿਲਾਫ ਮੁਕੱਦਮਾ ਦਰਜ ਕੀਤਾ ਗਿਆ ਸੀ, ਜਿਹੜਾ ਕਿ ਕਾਫੀ ਲੰਬੇ ਸਮੇਂ ਤੋਂ ਚੱਲ ਰਿਹਾ ਹੈ। ਇਸੇ ਮਾਮਲੇ ਦੀ ਸੁਣਵਾਈ ਦੇ ਚੱਲਦਿਆਂ ਸੌਦਾ ਸਾਧ ਨੂੰ ਅੱਜ ਪੇਸ਼ ਕੀਤਾ ਜਾਵੇਗਾ। ਦੋ ਸਾਧਵੀਆਂ ਦੇ ਬਲਾਤਕਾਰ ਦੇ ਮਾਮਲੇ ਵਿਚ ਤਾਂ ਸੌਦਾ ਸਾਧ ਨੂੰ 20 ਸਾਲ ਦੀ ਸਜ਼ਾ ਹੋ ਚੁੱਕੀ ਹੈ ਪਰ ਇਸ ਤੋਂ ਇਲਾਵਾ ਸੌਦਾ ਸਾਧ ‘ਤੇ ਦੋ ਕਤਲ ਦੇ ਕੇਸ ਵੀ ਚੱਲ ਰਹੇ ਹਨ। ਪੰਚਕੂਲਾ ਹਿੰਸਾ ਕੇਸ ਦੀ ਜਾਂਚ ਕਰ ਰਹੀ ਪੁਲਿਸ ਨੂੰ ਸੌਦਾ ਸਾਧ ਦੇ ਡੇਰੇ ‘ਚ ਗਰਲਜ਼ ਹੋਸਟਲ ਦੇ ਕੋਲੋਂ 3 ਸੜੀਆਂ ਹੋਈਆਂ ਹਾਰਡ ਡਿਸਕਾ ਮਿਲੀਆਂ ਸਨ, ਜਿਨ੍ਹਾਂ ਦੀ ਹਾਲੇ ਤੱਕ ਜਾਂਚ ਨਹੀਂ ਹੋ ਸਕੀ ਹੈ। 

ਸ਼ੱਕ ਜ਼ਾਹਿਰ ਕੀਤਾ ਜਾ ਰਿਹਾ ਹੈ ਕਿ ਇਨ੍ਹਾਂ ਹਾਰਡ ਡਿਸਕਾ ਵਿਚ ਸੌਦਾ ਸਾਧ ਨਾਲ ਜੁੜਿਆ ਕੁਝ ਡਾਟਾ ਹੋ ਸਕਦਾ ਹੈ। ਇਨ੍ਹਾਂ ਸੜੀਆ ਹੋਈਆ ਹਾਰਡ ਡਿਸਕਾਂ ‘ਚੋਂ ਡਾਟਾ ਵਾਪਸ ਲੈਣ ਲਈ ਪੁਲਿਸ ਅਮਰੀਕਾ ਦੀ ਕੰਪਨੀ ਐੱਫ.ਬੀ.ਆਈ. ਤੋਂ ਸਹਾਇਤਾ ਲੈਣ ਜਾ ਰਹੀ ਹੈ। ਇਸ ‘ਚ ਕੋਈ ਸ਼ੱਕ ਨਹੀਂ ਹੈ ਕਿ ਪੁਲਿਸ ਦੀ ਇਸ ਜਾਂਚ ਤੋਂ ਬਾਅਦ ਸੌਦਾ ਸਾਧ ਦੀਆਂ ਮੁਸ਼ਕਲਾਂ ਹੋਰ ਵਧ ਸਕਦੀਆਂ ਹਨ ਕਿਉਂਕਿ ਜੇਕਰ ਇਨ੍ਹਾਂ ਹਾਰਡ ਡਿਸਕਾ ਵਿਚੋਂ ਕੁਝ ਵੀ ਸੌਦਾ ਸਾਧ ਬਾਰੇ ਮਿਲਦਾ ਹੈ ਤਾਂ ਉਸ ਦੀਆਂ ਮੁਸ਼ਕਲਾਂ ਹੋਰ ਵਧ ਜਾਣਗੀਆ।


ਜ਼ਿਕਰਯੋਗ ਹੈ ਕਿ ਪੰਜਾਬ ਐਂਡ ਹਰਿਆਣਾ ਹਾਈਕੋਰਟ ਨੇ ਡੇਰੇ ਅੰਦਰ ਸਬੂਤ ਖ਼ਤਮ ਕਰਨ ਦੇ ਬਾਰੇ ‘ਚ ਜਾਂਚ ਏਜੰਸੀਆਂ ਤੋਂ ਰਿਪੋਰਟ ਮੰਗੀ ਹੈ, ਜਿਸ ‘ਤੇ ਅਦਾਲਤ ਵਿਚ 4 ਜਨਵਰੀ ਨੂੰ ਸੁਣਵਾਈ ਹੋਣੀ ਹੈ। ਸੌਦਾ ਸਾਧ ਦੇ ਪੰਚਕੂਲਾ ਡੇਰੇ ‘ਚ ਬਣੇ ਗਰਲਜ਼ ਹਾਸਟਲ ‘ਚ ਇੱਕ ਭੱਠੀ ਹੈ, ਜਿੱਥੇ ਪੁਲਿਸ ਨੂੰ ਸਰਚ ਆਪਰੇਸ਼ਨ ਦੌਰਾਨ ਤਿੰਨ ਸੜੀਆਂ ਹੋਈਆਂ ਹਾਰਡ ਡਿਸਕਾ ਮਿਲੀਆ ਸਨ।

Location: India, Haryana

SHARE ARTICLE
Advertisement

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM
Advertisement