'ਰਾਜ ਜੰਗਲੀ ਜੀਵ ਬੋਰਡ' ਦੀ ਸਥਾਈ ਕਮੇਟੀ ਬਣਾਉਣ ਦਾ ਫ਼ੈਸਲਾ
Published : Sep 28, 2017, 9:49 pm IST
Updated : Sep 28, 2017, 4:19 pm IST
SHARE ARTICLE

ਚੰਡੀਗੜ੍ਹ,  28 ਸਤੰਬਰ (ਸਸਸ): ਹਰਿਆਣਾ ਦੇ ਮੁੱਖ ਮੰਰਤੀ ਮਨੋਹਰ ਲਾਲ ਨੇ 'ਕੌਮੀ ਜੰਗਲੀ ਜੀਵ ਬੋਰਡ' ਦੀ ਤਰਜ 'ਤੇ ਰਾਜ ਵਣ ਮੰਤਰੀ ਦੀ ਪ੍ਰਧਾਨਗੀ ਹੇਠ 'ਰਾਜ ਜੰਗਲੀ ਜੀਵ ਬੋਰਡ' ਦੀ ਸਥਾਈ ਕਮੇਟੀ ਬਣਾਉਣ ਦਾ ਫੈਸਲਾ ਕੀਤਾ ਹੈ ਤਾਂ ਜੋ ਬੋਰਡ ਦੇ ਸਾਰੇ ਪ੍ਰਸਤਾਵ ਸਮੇਂ 'ਤੇ ਪ੍ਰਵਾਨ ਹੋ ਸਕਣ। ਇਹ ਫ਼ੈਸਲਾ ਅੱਜ ਇੱਥੇ ਮੁੱਖ ਮੰਤਰੀ ਦੀ ਪ੍ਰਧਾਨਗੀ ਹੇਠ 'ਰਾਜ ਜੰਗਲੀ ਜੀਵ ਬੋਰਡ' ਦੀ ਚੌਥੀ ਮੀਟਿੰਗ ਵਿਚ ਕੀਤਾ ਗਿਆ।
ਮੀਟਿੰਗ ਵਿਚ ਦਸਿਆ ਕਿ ਰਾਜ ਜੰਗਲੀ ਜੀਵ ਬੋਰਡ, ਕੌਮੀ ਬਾਗਾਂ, ਜੰਗਲੀ ਜੀਵ ਸੈਂਚੂਰੀ ਅੇਤ ਇਕੋ ਸੇਸਟਿਵ ਖੇਤਰਾਂ ਦੇ ਤਹਿਤ ਪੈਣ ਵਾਲੀ ਜੰਗਲੀ ਭੂਮੀ, ਜੋ ਕਿ ਵਿਕਾਸ ਕੰਮਾਂ ਲਈ ਪ੍ਰਸਤਾਵਿਤ ਹੈ, ਦੇ ਪ੍ਰਸਤਾਵਾਂ 'ਤੇ ਵਿਚਾਰ ਕਰਦਾ ਹੈ।
ਉਨ੍ਹਾਂ ਦਸਿਆ ਕਿ ਰਾਜ ਪੱਧਰੀ ਬੋਰਡ ਤੋਂ ਪ੍ਰਵਾਨ ਪ੍ਰਸਤਾਵਾਂ ਨੂੰ ਕੌਮੀ ਜੰਗਲੀ ਜੀਵ ਬੋਰਡ ਦੀ ਸਥਾਈ ਕਮੇਟੀ ਵਿਚ ਭੇਜਿਆ ਜਾਂਦਾ ਹੈ, ਜਿਸ ਦੀ ਪ੍ਰਧਾਨਗੀ ਕੇਂਦਰ ਵਣ ਮੰਤਰੀ ਵੱਲੋਂ ਕੀਤੀ ਜਾਂਦੀ ਹੈ। ਜਦੋਂ ਕਿ ਪਹਿਲਾਂ ਇਹ ਪ੍ਰਸਤਾਵ ਕੌਮੀ ਜੰਗਲੀ ਜੀਵ ਬੋਰਡ, ਜਿਸ ਦੇ ਚੇਅਰਮੈਨ ਪ੍ਰਧਾਨ ਮੰਤਰੀ ਹਨ। ਮੀਟਿੰਗ ਵਿਚ ਬੋਰਡ ਵੱਲੋਂ ਨੌ ਪ੍ਰਸਤਾਵਾਂ ਨੂੰ ਮੰਜ਼ੂਰੀ ਦਿਤੀ ਗਈ, ਜਿਨ੍ਹਾਂ ਵਿਚ ਲੋਕ ਨਿਰਮਾਣ ਵਿਭਾਗ, ਭਵਨ ਤੇ ਸੜਕਾਂ ਤੇ ਕੁਝ ਨਿੱਜੀ ਸੰਸਥਾਨਾਂ ਦੇ ਪ੍ਰਸਤਾਵ ਸ਼ਾਮਲ ਸਨ।
ਮੀਟਿੰਗ ਵਿਚ ਵਣ ਵਿਭਾਗ ਦੇ ਰਾਜ ਮੰਤਰੀ ਕਰਣ ਦੇਵ ਕੰਬੋਜ, ਵਿਧਾਇਕ ਯਮੁਨਾਨਗਰ ਧਨਸ਼ਾਮ ਦਾਸ, ਲੋਕ ਨਿਰਮਾਣ ਵਿਭਾਗ (ਭਵਨ ਤੇ ਸੜਕਾਂ) ਦੇ ਵਧੀਕ ਮੁੱਖ ਸਕੱਤਰ ਆਲੋਕ ਨਿਗਮ, ਚੌਗਿਰੰਦਾ ਵਿਭਾਗ ਦੀ ਵਧੀਕ ਮੁੱਖ ਸਕੱਤਰ ਧੀਰਾ ਖੰਡੇਲਵਾਲ ਆਦਿ ਅਧਿਕਾਰੀ ਹਾਜ਼ਰ ਸਨ।
ਸਮਾਜਿਕ ਨਿਆਂ ਤੇ ਅਧਿਕਾਰਤਾ ਵਿਪਾਗ ਦੇ ਪ੍ਰਧਾਨ ਸਕੱਤਰ ਅਸ਼ੋਕ ਖੇਮਕਾ ਤੇ ਵਣ ਵਿਭਾਗ ਦੇ ਪ੍ਰਧਾਨ ਸਕੱਤਰ ਐਸ.ਐਨ.ਰਾਏ ਤੋਂ ਇਲਾਵਾ ਹੋਰ ਅਧਿਕਾਰੀ ਹਾਜ਼ਰ ਸਨ।

Location: India, Haryana

SHARE ARTICLE
Advertisement

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM

ਚੰਡੀਗੜ੍ਹ 'ਚ ਲੱਗੇ ਗੁਲਾਬ ਮੇਲੇ 'ਚ ਲੱਗੀਆਂ ਰੌਣਕਾਂ, ਹਿਮਾਚਲ ਦੇ ਸੱਭਿਆਚਾਰਕ ਨਾਚ ਦਾ ਲੋਕਾਂ ਨੇ ਲਿਆ ਲੁਤਫ਼,

22 Feb 2026 1:37 PM

ਕੰਜ਼ਿਊਮਰ ਕੋਰਟਾਂ 'ਚ ਬੇਹੱਦ ਜ਼ਿਆਦਾ ਖ਼ਾਲੀ ਅਸਾਮੀਆਂ ! ਸਟਾਫ਼ ਦੀ ਕਮੀ ਤੇ ਲੋੜੀਂਦਾ ਸਹੂਲਤਾਂ ਦੀ ਘਾਟ ਨੂੰ ਲੈ ਕੇ ਵਕ.

21 Feb 2026 3:02 PM
Advertisement