ਸਾਬਕਾ ਡੀ.ਆਈ.ਜੀ. ਸਿੱਖ ਧਰਮ ਤੇ ਮਾਂ-ਬੋਲੀ ਪੰਜਾਬੀ ਦੇ ਪ੍ਰਚਾਰ ਲਈ ਅੱਗੇ ਆਇਆ
Published : Sep 3, 2017, 10:07 pm IST
Updated : Sep 3, 2017, 4:37 pm IST
SHARE ARTICLE

ਨਵੀਂ ਦਿੱਲੀ, 3 ਸਤੰਬਰ (ਸੁਖਰਾਜ ਸਿੰਘ): ਰਾਜਧਾਨੀ ਦਿੱਲੀ ਵਿੱਚ ਰਹਿਣ ਵਾਲੇ ਬਾਰਡਰ ਸਿਕਊਰਿਟੀ ਫੋਰਸ ਦੇ ਸਾਬਕਾ ਅਧਿਕਾਰੀ ਡੀ.ਆਈ.ਜੀ ਅਤੇ ਸੀਨੀਅਰ ਸਿਟੀਜਨ ਪ੍ਰਤਾਪ ਸਿੰਘ ਆਪਣੇ ਨਿਵੇਕਲੇ ਢੰਗ ਨਾਲ ਸਿੱਖ ਧਰਮ ਅਤੇ ਮਾਂ-ਬੋਲੀ ਪੰਜਾਬੀ ਦੇ ਪ੍ਰਚਾਰ-ਪ੍ਰਸਾਰ ਲਈ ਲੱਗੇ ਹੋਏ ਹਨ। ਉਨ੍ਹਾਂ ਵਲੋਂ ਆਪਣੀ ਗੱਡੀ ਵਿੱਚ ਸਿੱਖ ਧਰਮ ਨਾਲ ਸਬੰਧਤ ਪੁਸਤਕਾਂ ਰੱਖੀਆਂ ਹੋਈਆਂ ਹਨ। ਜਿਸ ਨਾਲ ਵੀ ਉਨ੍ਹਾਂ ਦਾ ਸੰਪਰਕ ਹੁੰਦਾ ਹੈ ਉਸ ਨੂੰ ਉਨ੍ਹਾਂ ਵਲੋਂ ਜਿੱਥੇ ਸਿੱਖ ਧਰਮ ਦੀ ਕਦਰਾਂ-ਕੀਮਤਾਂ ਤੋਂ ਜਾਣੂ ਕਰਾਇਆ ਜਾਂਦਾ ਹੈ ਉਥੇ ਹੀ ਪੰਜਾਬੀ ਭਾਸ਼ਾ ਪੜ੍ਹਨ ਲਈ ਪ੍ਰੇਰਿਤ ਵੀ ਕੀਤਾ ਜਾਂਦਾ ਹੈ। ਇਸ ਲਈ ਸਾਨੂੰ ਵੱਧ ਤੋਂ ਵੱਧ ਗਿਣਤੀ ਵਿੱਚ ਗੁਰਮੁਖੀ ਭਾਸ਼ਾ ਨੂੰ ਪੜ੍ਹਨ ਲਈ ਅੱਗੇ ਆਉਣਾ ਚਾਹੀਦਾ ਹੈ।
ਇਸ ਦੇ ਨਾਲ ਹੀ ਪ੍ਰਤਾਪ ਸਿੰਘ ਕਲਕੱਤੇ ਤੋਂ ਛਪਣ ਵਾਲੇ 63 ਸਾਲਾਂ ਤੋਂ ਮੈਗਜੀਨ 'ਦ ਸਿੱਖ ਰੀਵਿਊ' ਦੇ ਦਿੱਲੀ ਅਤੇ ਐਨ.ਸੀ.ਆਰ ਦੇ ਰਿਪਰੈਂਜਟਟਿਵ ਵੀ ਹਨ। ਇਸ ਤੋਂ ਇਲਾਵਾ ਪ੍ਰਤਾਪ ਸਿੰਘ 'ਦ ਸਿੱਖ ਫੋਰਮ' ਸੰਸਥਾ ਜੋ ਕਿ 1984 ਦੇ ਦੰਗਿਆਂ ਨੂੰ ਇਨਸਾਫ਼ ਲਈ ਸਮੇਂ-ਸਮੇਂ ਤੇ ਆਵਾਜ਼ ਚੁੱਕਦੀ ਆ ਰਹੀ ਉਸ ਦੇ ਸਕੱਤਰ ਵੀ ਹਨ।ਜੰਮੂ ਤੋਂ ਆਏ ਹੋਏ ਸ਼ਮਸ਼ੇਰ ਸਿੰਘ ਛੋਹਲਵੀ ਜੋ ਕਿ ਧਰਮ ਪ੍ਰਚਾਰ (ਯਾਤਰਾ ਵਿੰਗ) ਵਜੋਂ ਸੇਵਾ ਨਿਭਾ ਰਹੇ ਹਨ ਉਨ੍ਹਾਂ ਨੇ ਪਰਤਾਪ ਸਿੰਘ ਦੇ ਇਸ ਉਪਰਾਲੇ ਦੀ ਭਰਪੂਰ ਪ੍ਰਸੰਸ਼ਾ ਕੀਤੀ। ਉਨ੍ਹਾਂ ਅਨੁਸਾਰ ਸਾਨੂੰ ਹੁਣ ਇਹੋ ਜਿਹੇ ਉਪਰਾਲੇ ਹੀ ਅਪਨਾਉਣੇ ਪੈਣਗੇ ਤਾਂ ਕਿ ਅਸੀਂ ਹਰ ਮਨੁੱਖ ਤੱਕ ਪਹੁੰਚ ਸਕੀਏ ਤੇ ਉਸ ਨੂੰ ਆਪਣੇ ਵਿਰਸੇ ਨਾਲ ਜੋੜ ਸਕੀਏ।

Location: India, Haryana

SHARE ARTICLE
Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement