ਸ਼ਾਹਬਾਦ 'ਚ ਤਿੰਨ ਰੋਜ਼ਾ ਵਿਸ਼ੇਸ਼ ਗੁਰਮਤਿ ਸਮਾਗਮ ਸਮਾਪਤ
Published : Sep 2, 2017, 10:07 pm IST
Updated : Sep 2, 2017, 4:37 pm IST
SHARE ARTICLE



ਸ਼ਾਹਬਾਦ ਮਾਰਕੰਡਾ, 2 ਸਤੰਬਰ (ਅਵਤਾਰ ਸਿੰਘ): ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਪਹਿਲੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਤਿੰਨ ਰੋਜ਼ਾ ਗੁਰਮਤਿ ਸਮਾਗਮ ਗੁਰਦੁਆਰਾ ਸ੍ਰੀ ਗੁਰੂ ਨਾਨਕ ਦਰਬਾਰ ਵਿਖੇ,  ਰੋਪੜ  ਵਾਸੀ  ਕੰਵਰ ਹਰਮਿੰਦਰ ਸਿੰਘ ਜੀ ਨਿਸ਼ਕਾਮ ਕੀਰਤਨੀ ਜਥਾ ਦੇ ਕੀਰਤਨ ਨਾਲ ਸ਼ਨੀਵਾਰ ਰਾਤ ਨੂੰ ਸੰਪੰਨ ਹੋ ਗਿਆ। ਇਨ੍ਹਾਂ ਤੋਂ ਪਹਿਲਾਂ ਸੁਕਰਵਾਰ ਰਾਤ ਗਿਆਨੀ ਗੁਰਬਖਸ਼ੀਸ ਸਿੰਘ ਮਸਕੀਨ ਜੀ ਦੇ ਜਥੇ ਨੇ ਅਤੇ ਪਹਿਲੀ ਰਾਤ ਦੇ ਗੁਰਮਤਿ ਸਮਾਗਮ ਵਿਚ ਸ੍ਰੀ ਫ਼ਤਿਹ ਗੜ੍ਹ ਸਾਹਿਬ ਤੋਂ ਆਏ ਭਾਈ ਜਸਪ੍ਰੀਤ ਸਿੰਘ ਜੀ ਦੇ ਰਾਗੀ ਜਥਾ ਨੇ ਸਬਦ ਕੀਰਤਨ ਰਾਹੀ ਸੰਗਤ ਨੂੰ ਨਿਹਾਲ  ਕੀਤਾ। ਗੁਰਮਤ ਸਮਾਗਮ ਨੂੰ ਲੈ ਕੇ ਸੰਗਤਾਂ ਵਿਚ ਭਾਰੀ ਉਤਸ਼ਾਹ  ਪਾਇਆ ਗਿਆ। ਮੌਸਮ ਖਰਾਬ ਹੋਣ ਅਤੇ ਮੀਂਹ ਪੈਣ ਦੇ ਬਾਵਜੂਦ ਭਾਰੀ ਸੰਖਿਆ ਵਿਚ ਸੰਗਤ ਨੇ ਹਾਜ਼ਰੀ ਭਰੀ।
  ਗੁਰਦੁਆਰਾ ਸਾਹਿਬ ਦੇ ਹੈਡ ਗ੍ਰੰਥੀ ਅਤੇ ਕੌਮਾਂਤਰੀ ਕਥਾ ਵਾਚਕ ਗਿਆਨੀ ਸਾਹਿਬ ਸਿੰਘ ਜੀ ਅਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਗੁਰਮਤਿ ਸਮਾਗਮ ਵਿਚ ਪੁਜੇ ਸਾਰੇ ਜਥਿਆਂ ਨੂੰ ਸਿਰਪਾਉ ਭੇਂਟ ਕਰ ਕੇ ਸਨਮਾਨਤ ਕੀਤਾ। ਸਮਾਗਮ ਵਿਚ ਸੰਗਤ ਨੂੰ ਸੰਬੋਧਿਤ ਕਰਦੇ ਹੋਏ ਗਿਆਨੀ ਸਾਹਿਬ ਸਿੰਘ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਮਹੱਤਤਾਂ ਬਾਰੇ ਜਾਣਕਾਰੀ ਦੇਂਦੇ ਹੋਏ, ਸੰਗਤ ਨੂੰ ਗੁਰੂ ਗ੍ਰੰਥ ਸਾਹਿਬ ਨਾਲ ਜੁੜਨ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਅੱਜ ਸਾਡੇ ਕਈ ਵੀਰ  ਭਟਕੇ ਹੋਏ ਹਨ, ਜੋ ਪਾਖੰਡੀ ਸਾਧਾਂ ਅਤੇ ਡੇਰਿਆਂ ਦੇ ਪਿਛੇ ਲੱਗੇ ਹੋਏ ਹਨ। ਪਖੰਡੀ ਸਾਧਾ ਦੇ ਕਾਲੇ ਕਾਰਨਾਮਿਆਂ  ਦੀਆਂ ਖਬਰਾਂ ਰੋਜ ਮੀਡੀਆ ਵਿਚ ਆ ਰਹੀਆ ਹਨ। ਇਸ ਲਈ ਸਾਨੂੰ  ਇਨ੍ਹਾਂ ਤਂੋ ਸੁਚੇਤ ਹੁੰਦੇ ਹੋਏ ਗੁਰੂ ਘਰ ਨਾਲ ਜੁੜਨਾ ਚਾਹੀਦਾ ਹੈ, ਗੁਰੂ ਘਰ ਨਾਲ ਜੁੜ ਕੇ ਹੀ ਸਾਡਾ ਪਾਰ ਉਤਾਰਾ ਹੋਣਾ ਹੈ। ਮੰਚ ਸੰਚਾਲਨ ਦਾ ਕੰਮ ਗੁਰੂ ਘਰ ਦੇ ਸ਼ਰਧਾਲੂ ਅਤੇ ਸ਼ਾਹਬਾਦ ਦੇ ਪ੍ਰਸਿਧ ਕਵੀ ਕੁਲਵੰਤ ਸਿੰਘ ਚਾਵਲਾ ਨੇ ਬਾਖ਼ੂਬੀ ਕੀਤਾ ਅਤੇ ਛੋਟੀਆ ਕਵਿਤਾਵਾਂ ਰਾਹੀ ਗੁਰੂ ਗ੍ਰੰਥ ਸਾਹਿਬ ਦੀ ਸਿਫ਼ਤ ਕੀਤੀ। ਤਿਨੋਂ ਰਾਤਾ ਕੀਰਤਨ ਦਰਬਾਰ ਦੀ ਸਮਾਪਤੀ 'ਤੇ ਗੁਰੂ ਦੇ ਲੰਗਰ ਵੀ ਚਲਾਏ ਗਏ।

Location: India, Haryana

SHARE ARTICLE
Advertisement

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM

ਚੰਡੀਗੜ੍ਹ 'ਚ ਲੱਗੇ ਗੁਲਾਬ ਮੇਲੇ 'ਚ ਲੱਗੀਆਂ ਰੌਣਕਾਂ, ਹਿਮਾਚਲ ਦੇ ਸੱਭਿਆਚਾਰਕ ਨਾਚ ਦਾ ਲੋਕਾਂ ਨੇ ਲਿਆ ਲੁਤਫ਼,

22 Feb 2026 1:37 PM

ਕੰਜ਼ਿਊਮਰ ਕੋਰਟਾਂ 'ਚ ਬੇਹੱਦ ਜ਼ਿਆਦਾ ਖ਼ਾਲੀ ਅਸਾਮੀਆਂ ! ਸਟਾਫ਼ ਦੀ ਕਮੀ ਤੇ ਲੋੜੀਂਦਾ ਸਹੂਲਤਾਂ ਦੀ ਘਾਟ ਨੂੰ ਲੈ ਕੇ ਵਕ.

21 Feb 2026 3:02 PM

"ਬਾਦਲ ਖਾ ਗਿਆ ਗੋਲਕਾਂ ਤੇ SGPC ਦੀ ਜ਼ਮੀਨ ਦੇ ਪੈਸੇ"

21 Feb 2026 3:00 PM

'ਜਨਮ ਲੈਂਦੇ ਹੀ ਇੱਕ ਸਿੰਘ ਦਾ ਸ਼ਸਤਰਾਂ ਨਾਲ਼ ਪੈ ਜਾਂਦਾ ਹੈ ਪਿਆਰ'

20 Feb 2026 1:32 PM
Advertisement