ਸ਼ਹੀਦ ਭਗਤ ਸਿੰਘ ਨੂੰ ਸਮਰਪਤ ਵਿਚਾਰ ਗੋਸ਼ਟੀ ਕਰਵਾਈ
Published : Sep 28, 2017, 9:47 pm IST
Updated : Sep 28, 2017, 4:17 pm IST
SHARE ARTICLE

ਸਿਰਸਾ, 28 ਅਕਤੂਬਰ (ਕਰਨੈਲ ਸਿੰਘ, ਸ.ਸ.ਬੇਦੀ): ਦੇਸ਼, ਕੌਮ ਲਈ ਆਪਾ ਵਾਰਨ ਵਾਲੇ ਸਾਡੇ ਸ਼ਹੀਦ ਨਵੀਂਆਂ ਪੀੜ੍ਹੀਆਂ ਲਈ ਪ੍ਰੇਰਣਾ ਸ੍ਰੋਤ ਅਤੇ ਮਾਰਗ ਦਰਸ਼ਕ ਹੁੰਦੇ ਹਨ ਇਹ ਸ਼ਬਦ ਅੱਜ ਇੱਥੇ ਮਕਾਮੀ ਜਗਦੇਵ ਸਿੰਘ ਚੌਕ ਦੇ ਨੇੜੇ ਸ਼ਹੀਦ ਭਗਤ ਸਿੰਘ ਪਾਰਕ ਵਿਚ ਇਕ ਵਿਚਾਰ ਗੋਸ਼ਟੀ ਵਿਚ ਮੁੱਖ ਮਹਿਮਾਨ ਦੇ ਤੌਰ 'ਤੇ ਸ਼ਿਰਕਤ ਕਰਦਿਆਂ ਮਾਨ ਯੋਗ ਵਧੀਕ ਡਿਪਟੀ ਕਮਿਸ਼ਨਰ ਸ਼੍ਰੀ ਮੁਨੀਸ਼ ਨਾਗਪਾਲ ਨੇ ਕਹੇ। ਇਸ ਸਭਾ ਦਾ ਪ੍ਰਬੰਧ ਦੇਸ਼ ਭਗਤ ਯਾਦਗਾਰ ਲੋਕ ਕੇਂਦਰ ਸਿਰਸਾ ਵਲੋਂ ਕੀਤਾ ਗਿਆ।
ਡਾ. ਨਾਗਪਾਲ ਨੇ ਇਸ ਮੌਕੇ ਉੱਤੇ ਸ਼ਹੀਦਾਂ ਦੀ ਯਾਦ ਵਿੱਚ ਲਗਾਈ ਇਕ ਪ੍ਰਦਰਸ਼ਨੀ ਵੀ ਦੇਖੀ। ਉਨ੍ਹਾਂ ਨੇ ਸ਼ਹਿਰ ਦੇ ਪਤਵੰਤਿਆਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਸਾਨੂੰ ਸ਼ਹੀਦਾਂ ਦੇ ਦਿਖਾਏ ਗਏ ਰਸਤਾ ਉੱਤੇ ਚੱਲਣਾ ਚਾਹੀਦਾ ਹੈ। ਉਨ੍ਹਾਂ ਨੇ ਕਿਹਾ ਕਿ ਸ਼ਹੀਦ ਭਗਤ ਸਿੰਘ, ਰਾਜਗੁਰੁ, ਸੁਖਦੇਵ ਵਰਗੇ ਅਨੇਕਾਂ ਬਹਾਦਰਾਂ ਨੇ ਦੇਸ਼ ਦੀ ਆਜ਼ਾਦੀ ਲਈ ਅਪਣਾ ਜੀਵਨ ਨਿਛਾਵਰ ਕਰ ਦਿਤਾ। ਅੱਜ ਅਸੀ ਸ਼ਹੀਦਾਂ ਦੀ ਬਦੌਲਤ ਖੁੱਲ੍ਹੀ ਹਵਾ ਵਿਚ ਜੀਅ ਰਹੇ ਹਾਂ। ਉਨ੍ਹਾਂ ਨੇ ਕਿਹਾ ਕਿ ਦੇਸ਼ ਲਈ ਸ਼ਹੀਦ ਹੋਈਆਂ ਇਨ੍ਹਾਂ ਮਹਾਨ ਰੂਹਾਂ ਨੂੰ ਸੱਚੀ ਸ਼ਰੱਧਾਂਜਲੀ ਇਹੀ ਹੋਵੇਗੀ ਕਿ ਉਨ੍ਹਾਂ  ਦੇ ਤਿਆਗ ਅਤੇ ਕੁਰਬਾਨੀ ਦੀ ਸੱਚੀ ਸੁੱਚੀ ਭਾਵਨਾ ਆਪਣੇ ਅੰਦਰ ਪੈਦਾ ਕਰੀਏ ਅਤੇ ਮਨੁੱਖਤਾ ਦੀ ਸੇਵਾ ਲਈ ਆਪਣੇ ਜੀਵਨ ਨੂੰ ਸਮਰਪਿਤ ਕਰੀਏ। ਉਨ੍ਹਾਂ ਨੇ ਕਿਹਾ ਕਿ ਸ਼ਹੀਦ ਕਿਸੇ ਜਾਤੀ ਜਾਂ ਧਰਮ ਦਾ ਨਹੀਂ ਹੁੰਦਾ, ਸਗੋਂ ਉਹ ਸਰਵ ਸਮਾਜ ਦਾ ਹੁੰਦਾ ਹੈ। ਸ਼ਹੀਦਾਂ ਨੂੰ ਨਮਣ ਕਰਦੇ ਹੋਏ ਉਨ੍ਹਾਂ ਨੇ ਕਿਹਾ ਕਿ ਜਦੋਂ ਕਦੇ ਭੀ ਇਸ ਦੇਸ਼ ਤੇ ਭੀੜ ਬਣੀ ਹੈ ਤਾਂ ਸਾਡੇ ਵੀਰ ਜਵਾਨਾਂ ਨੇ ਅਪਣੀਆਂ ਹਿੱਕਾਂ ਡਾਹ ਕੇ ਮੁਲਖ ਦੀ ਰਾਖੀ ਕੀਤੀ ਹੈ। ਸਾਡਾ ਵੀ ਫ਼ਰਜ਼ ਬਣਦਾ ਹੈ ਕਿ ਅਸੀ ਸ਼ਹੀਦਾਂ ਨੂੰ ਅਪਣਾ ਰੋਲ ਮਾਡਲ ਬਣਾਈਏ ਅਤੇ ਉਨ੍ਹਾਂ ਦੇ ਪਾਏ ਪੂਰਨਿਆਂ 'ਤੇ ਚੱਲਣ ਦਾ ਯਤਨ ਕਰੀਏ।
ਇਸ ਮੌਕੇ 'ਤੇ ਪ੍ਰਧਾਨ ਦੇਸ਼ ਭਗਤ ਯਾਦਗਾਰ ਲੋਕ ਕੇਂਦਰ ਸਿਰਸਾ ਸ਼੍ਰੀ ਰਮੇਸ਼ ਮੇਹਿਤਾ ਏਡਵੋਕੇਟ,  ਸਰਦਾਰ ਸਵਰਣ ਸਿੰਘ  ਵਿਰਕ, ਸੇਵਾਦਾਰ  ਸ਼੍ਰੀਮਤੀ ਸੁਮਨ ਸ਼ਰਮਾ, ਸ਼੍ਰੀਮਤੀ ਰੇਣੁ ਬਰੋੜ, ਸ਼੍ਰੀ ਟਿੱਕਾ ਰਾਜ,  ਸਰਦਾਰ ਮਨੋਜ ਬਖਸ਼ੀ ਸਹਿਤ ਭਾਰੀ ਗਿਣਤੀ ਵਿਚ ਆਮਜਨ ਨੇ ਸ਼ਹੀਦਾਂ ਨੂੰ ਸ਼ਰਧਾਂਜਲੀ ਦਿਤੀ ।

Location: India, Haryana

SHARE ARTICLE
Advertisement

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM

ਚੰਡੀਗੜ੍ਹ 'ਚ ਲੱਗੇ ਗੁਲਾਬ ਮੇਲੇ 'ਚ ਲੱਗੀਆਂ ਰੌਣਕਾਂ, ਹਿਮਾਚਲ ਦੇ ਸੱਭਿਆਚਾਰਕ ਨਾਚ ਦਾ ਲੋਕਾਂ ਨੇ ਲਿਆ ਲੁਤਫ਼,

22 Feb 2026 1:37 PM

ਕੰਜ਼ਿਊਮਰ ਕੋਰਟਾਂ 'ਚ ਬੇਹੱਦ ਜ਼ਿਆਦਾ ਖ਼ਾਲੀ ਅਸਾਮੀਆਂ ! ਸਟਾਫ਼ ਦੀ ਕਮੀ ਤੇ ਲੋੜੀਂਦਾ ਸਹੂਲਤਾਂ ਦੀ ਘਾਟ ਨੂੰ ਲੈ ਕੇ ਵਕ.

21 Feb 2026 3:02 PM
Advertisement