ਸਕੂਲਾਂ 'ਚ ਬੱਚਿਆਂ ਦੀ ਸੁਰੱਖਿਆ ਵਿਵਸਥਾ ਸਬੰਧੀ ਬੈਠਕ
Published : Sep 16, 2017, 9:47 pm IST
Updated : Sep 16, 2017, 4:17 pm IST
SHARE ARTICLE

ਨਵੀਂ ਦਿੱਲੀ, 16 ਸਤੰਬਰ (ਸੁਖਰਾਜ ਸਿੰਘ): ਗੁਰੂਗ੍ਰਾਮ ਦੇ ਰੇਯਾਨ ਇੰਟਰਨੈਸ਼ਨਲ ਸਕੂਲ 'ਚ ਬੀਤੇ ਦਿਨੀਂ ਕਥਿਤ ਤੌਰ 'ਤੇ ਯੋਨ ਸ਼ੋਸ਼ਣ ਤੋਂ ਬਾਅਦ ਸਕੂਲ 'ਚ ਕਤਲ ਕੀਤੇ ਗਏ ਮਾਸੂਮ ਵਿਦਿਆਰਥੀ ਪ੍ਰਦੁੰਮਨ ਦੀ ਮੌਤ ਦੇ ਬਾਅਦ ਦਿੱਲੀ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਵੀ ਹਰਕਤ 'ਚ ਆ ਗਈ ਹੈ। ਪ੍ਰਧਾਨ ਮਨਜੀਤ ਸਿੰਘ ਜੀ.ਕੇ. ਅਤੇ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਨੇ ਦਿੱਲੀ ਕਮੇਟੀ ਸਕੂਲਾਂ ਵਿਚ ਬੱਚਿਆਂ ਦੀ ਸੁਰੱਖਿਆ ਵਿਵਸਥਾ ਨੂੰ ਲੈ ਕੇ ਉੱਚ ਪੱਧਰੀ ਬੈਠਕ ਨੂੰ ਸੰਬੋਧਨ ਕੀਤਾ।
ਇਸ ਬੈਠਕ 'ਚ ਸਕੂਲ ਸਿੱਖਿਆ ਕਮੇਟੀ ਦੇ ਚੇਅਰਮੈਨ ਤੇ ਸੀਨੀਅਰ ਮੀਤ ਪ੍ਰਧਾਨ ਹਰਮੀਤ ਸਿੰਘ ਕਾਲਕਾ, ਮੈਂਬਰ ਵਿਕਰਮ ਸਿੰਘ ਰੋਹਿਣੀ, ਸਾਰੇ ਸਕੂਲਾਂ ਦੇ ਪ੍ਰਿੰਸੀਪਲ ਅਤੇ ਸੀਨੀਅਰ ਅਧਿਕਾਰੀ ਮੌਜੂਦ ਸਨ।ਸ. ਜੀ.ਕੇ. ਨੇ ਪ੍ਰਿੰਸੀਪਲਾਂ ਨੂੰ ਬੱਚਿਆਂ ਦੀ ਸੁਰੱਖਿਆ 'ਚ ਕੋਈ ਕੋਤਾਹੀ ਬਰਦਾਸ਼ਤ ਨਾ ਕਰਨ ਦੀ ਚੇਤਾਵਨੀ ਦਿੰਦੇ ਹੋਏ ਸਕੂਲ ਦੇ ਸੁਰੱਖਿਆ ਤੰਤਰ 'ਚ ਮੌਜੂਦ ਖਾਮੀਆਂ ਨੂੰ ਤੁਰਤ ਦਰੁਸਤ ਕਰਨ ਦੀ ਹਿਦਾਇਤ ਦਿੱਤੀ।ਮਨਜੀਤ ਸਿੰਘ ਜੀ.ਕੇ. ਨੇ ਸਕੂਲ ਸੁਰੱਖਿਆ ਲਈ ਜਰੂਰੀ ਸੀ.ਸੀ.ਟੀ.ਵੀ. ਦੀ ਵਿਵਸਥਾ, ਸਕੂਲ ਕਰਮਚਾਰੀਆਂ ਦੇ ਵਿਵਹਾਰ ਦੀ ਪੁਲਿਸ ਤਫ਼ਤੀਸ਼ ਅਤੇ ਸ਼ੱਕੀ ਅਨਸਰਾਂ ਨੂੰ ਸਕੂਲ 'ਚ ਨਾ ਆਉਣ ਦੇਣ ਜਿਹੇ ਸਖ਼ਤ ਆਦੇਸ਼ ਦਿੰਦੇ ਹੋਏ ਸਾਫ਼ ਕਿਹਾ ਕਿ ਮਾਤਾ-ਪਿਤਾ ਵਲੋਂ ਜਦੋਂ ਬੱਚਿਆਂ ਨੂੰ ਸਕੂਲ ਬਸ ਜਾਂ ਵੈਨ 'ਚ ਸਕੂਲ ਵੱਲ ਰਵਾਨਾ ਕੀਤਾ ਜਾਂਦਾ ਹੈ ਤਾਂ ਵਾਪਸ ਬੱਚਿਆਂ ਦੇ ਘਰਾਂ ਤਕ ਸੁਰੱਖਿਅਤ ਪਹੁੰਚਣ ਤਕ ਸਾਡੀ ਜਿੰਮੇਵਾਰੀ ਬਣਦੀ ਹੈ।ਇਸ ਲਈ ਕਿਸੇ ਵੀ ਤਰ੍ਹਾਂ ਦੀ ਸੁਰੱਖਿਆ ਵਿਚ ਕੁਤਾਹੀ ਨੂੰ ਸਵੀਕਾਰ ਨਹੀਂ ਕੀਤਾ ਜਾਵੇਗਾ।

Location: India, Haryana

SHARE ARTICLE
Advertisement

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM
Advertisement