ਸਾਲਾਨਾ ਗੁਰਮਤਿ ਸਮਾਗਮ ਕਰਵਾਇਆ
Published : Sep 20, 2017, 10:13 pm IST
Updated : Sep 20, 2017, 4:43 pm IST
SHARE ARTICLE

ਅੰਬਾਲਾ, 20 ਸਤੰਬਰ (ਕਵਲਜੀਤ ਸਿੰਘ ਗੋਲਡੀ): ਧੰਨ-ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਤ ਤਿੰਨ ਰੋਜ਼ਾ ਸਾਲਾਨਾ ਗੁਰਮਤਿ ਸਮਾਗਮ 17, 18 ਅਤੇ 19 ਅੰਬਾਲਾ ਸ਼ਹਿਰ ਵਿਖੇ ਹੁੱਡਾ ਗਰਾਊਂਡ ਵਿਚ ਬੜੇ ਉਤਸ਼ਾਹ ਅਤੇ ਸ਼ਰਧਾ ਨਾਲ ਮਨਾਇਆ ਗਿਆ। ਸਮਾਗਮ ਵਿਚ ਉਚ ਕੋਟੀ ਦੇ ਕੀਰਤਨੀਏ ਸਿੱਘ ਸਾਹਿਬ ਗਿ.ਜਗਤਾਰ ਸਿੰਘ ਹੈਡ ਗੱ੍ਰਥੀ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ, ਬਾਬਾ ਮਾਨ ਸਿੰਘ, ਬਾਬਾ ਰਾਮ ਸਿੰਘ, ਬਾਬਾ ਮਨਮੋਹਨ ਸਿੰਘ, ਬਾਬਾ ਅਮਰ ਸਿੰਘ, ਸੰਤ ਬਾਬਾ ਸਰਬਜੀਤ ਸਿੰਘ, ਬਾਬਾ ਪਰਮਪ੍ਰੀਤ ਸਿੰਘ ਜੀ, ਬਾਬਾ ਹਰਨੇਕ ਸਿੰਘ ਰਾੜਾ ਸਾਹਿਬ ਵਾਲੇ ਰਾਗੀ ਜਥੇ ਸ਼ਬਦ ਕੀਰਤਨ ਅਤੇ ਕਥਾ ਰਾਹੀ ਸੰਗਤ ਨੂੰ ਨਿਹਾਲ ਕੀਤਾ।

ਅੰਮ੍ਰਿਤ ਸੰਚਾਰ 19 ਸਤੰਬਰ ਨੂੰ ਗੁਰੂਦਵਾਰਾ ਬਾਦਸ਼ਾਹੀ ਬਾਗ ਵਿਖੇ ਕਰਵਾਇਆ ਗਿਆ। ਜੋੜਿਆਂ ਦੀ ਸੇਵਾ ਸ਼ੇਵਕ ਜਥਾ ਅੰਬਾਲਾ ਸ਼ਹਿਰ ਵਲੋ-ਲੰਗਰ ਬਣਾਉਣ ਦੀ ਸੇਵਾ ਗੁ . ਭਗਤ ਧੰਨਾ ਜੱਟ ਲੰਗਰ ਸੇਵਾ ਸੋਸਾਇਟੀ ਵਲੋ-ਬਰਤਨਾ ਦੀ ਸੇਵਾ ਪਿੰਡ ਬਹਿਲਪੁਰ-ਚਾਹ ਦੀ ਸੇਵਾ ਸ਼ਬਦ ਚੌਕੀ ਜਥਾ ਵਲੋਂ ਸੇਵਾਵਾਂ ਕੀਤੀਆਂ ਗਈਆਂ। ਪ੍ਰਗਰਾਮ ਦੇ ਮੁਖ ਪ੍ਰਬੰਧਕ ਸੰਪਾਦਕ ਭਾਈ ਕਵਲਜੀਤ ਸਿੰਘ ਖੰਨਾ ਫ਼ਾਰਮ ਨੇ ਸੰਗਤ ਦਾ ਧਨਵਾਦ ਕੀਤਾ। ਸੰਗਤਾ ਨੇ ਗੁਰਮਤਿ ਦੀ ਵਿਚਾਰਾਂ ਅਤੇ ਕ੍ਰੀਰਤਨ ਦਾ ਅੰਨਦ ਮਾਣਿਆ ।ਗਰੂ ਦਾ ਲੰਗਰ ਅਤੱਟ ਵਰਤੇਆ।

Location: India, Haryana

SHARE ARTICLE
Advertisement

ਢੀਂਡਸਾ ਦੀ ਟਿਕਟ ਕਟਵਾਉਣ ਵਾਲੇ ਝੂੰਦਾਂ ਨੇ ‘ਮਾਨ’ ਨੂੰ ਦੱਸਿਆ ਗਰਮਖਿਆਲੀ..

29 Apr 2024 2:33 PM

Simranjit Singh Maan ਨੇ Lakha Sidhana ਤੇ Amritpal ਨੂੰ ਲੈਕੇ ਕਰਤਾ ਐਲਾਨ, Valtoha ਸਣੇ ਅਕਾਲੀਆਂ ਨੂੰ ਠੋਕਿਆ!

29 Apr 2024 2:24 PM

ਬਹੁਤ ਮਾੜਾ ਹੋਇਆ, ਅੱਧੀ ਰਾਤ ਨਹਿਰ 'ਚ ਡਿੱਗ ਗਈ ਤੇਜ਼ ਰਫ਼ਤਾਰ Car, ਛੋਟੇ ਬੱਚੇ ਵੀ ਸੀ ਮੌਜੂਦ!

29 Apr 2024 2:08 PM

ਜਿੰਨੇ ਮਰਜ਼ੀ ਗੜ੍ਹੇ ਪੈਣ ਜਾਂ ਮੀਂਹ ਆਵੇ, ਬਿਲਕੁਲ ਖਰਾਬ ਨਹੀਂ ਹੁੰਦੀ ਕਣਕ ਦੀ ਆਹ ਕਿਸਮ ਕਿਸਾਨਾਂ ਨੂੰ ਖੇਤੀ 'ਚ ਹੁੰਦੇ

29 Apr 2024 2:04 PM

Big Breaking: Raja Waring Ludhiana ਤੋਂ ਹੋ ਸਕਦੇ ਨੇ ਉਮੀਦਵਾਰ ! ਗੁਰਦਾਸਪੁਰ ਤੋਂ ਰੰਧਾਵਾ! , ਬਿੱਟੂ ਤੇ ਵੜਿੰਗ

29 Apr 2024 1:45 PM
Advertisement