
ਨਵੀਂ ਦਿੱਲੀ 17 ਸਤੰਬਰ (ਸੁਖਰਾਜ
ਸਿੰਘ): ਇਥੇ ਦੇ ਚੰਦਰ ਵਿਹਾਰ ਵਿਖੇ ਸਤਵਿੰਦਰ ਸਿੰਘ ਸੰਧੂ ਦੀ ਸਰਪ੍ਰਸਤੀ ਹੇਠ ਚਲ ਰਹੇ
ਡਿਵਾਈਨ ਲਾਈਟ ਪਬਲਿਕ ਸਕੂਲ ਦੇ ਸਪੈਸ਼ਲ ਬੱਚਿਆਂ ਨੇ ਚਿੜੀਆਘਰ ਦੀ ਸੈਰ ਕਰਕੇ ਪੂਰਾ ਅਨੰਦ
ਮਾਣਿਆ। ਇਸ ਕਾਰਜ ਵਿਚ ਇਨ੍ਹਾਂ ਸਪੈਸ਼ਲ ਸਕੂਲ ਨਾਲ ਜੁੜੇ ਕਰਣ ਕੋਹਲੀ ਨੇ ਬੱਚਿਆਂ ਨੂੰ
ਚਿੜੀਆਘਰ ਦੀ ਸੈਰ ਦਾ ਇੰਤਜਾਮ ਕਰਵਾ ਕੇ ਵਿਸ਼ੇਸ਼ ਯੋਗਦਾਨ ਦਿਤਾ।
ਇਸ ਸੈਰ ਬਾਰੇ
ਸਤਿੰਦਰ ਸਿੰਘ ਸੰਧੂ ਨੇ ਦਸਿਆ ਕਿ ਭਾਵੇਂ ਇਹ ਬੱਚੇ ਆਪਣੀ ਭਾਵਨਾ ਨੂੰ ਬੋਲ ਕੇ ਨਾ ਦੱਸ
ਸਕਣ ਪਰ ਇਨ੍ਹਾਂ ਦੀ ਖੁਸ਼ੀ ਇਨ੍ਹਾਂ ਦੇ ਚਿਹਰਿਆਂ ਤੋਂ ਸਾਫ ਝਲਕਦੀ ਸੀ। ਇਸ ਸੈਰ ਸਪਾਟੇ
ਦੌਰਾਨ ਬੱਚਿਆਂ ਨੇ ਚਿੜੀਆਘਰ ਦੇ ਭਿੰਨ-ਭਿੰਨ ਪ੍ਰਕਾਰ ਦੇ ਜਾਨਵਰ ਵੇਖੇ ਤੇ ਨਾਲ ਹੀ ਭੋਜਨ
ਦਾ ਵੀ ਆਨੰਦ ਮਾਣਿਆ। ਇਸ ਪ੍ਰਕਾਰ ਬੱਚਿਆਂ ਲਈ ਇਹ ਸੈਰ ਸਪਾਟਾ ਇਕ ਅਭੁੱਲ ਯਾਦ ਹੋ
ਨਿਬੜੀ।