
ਨਵੀਂ
ਦਿੱਲੀ, 6 ਸਤੰਬਰ (ਸੁਖਰਾਜ ਸਿੰਘ): ਪੰਜਾਬੀ ਕਲਚਰਲ ਫੈਡਰੇਸ਼ਨ ਦਿੱਲੀ ਦੇ ਪ੍ਰਧਾਨ ਸ.
ਅਵਤਾਰ ਸਿੰਘ ਸੇਠੀ ਨੇ ਡੇਰਾ ਮੁਖੀ ਰਾਮ ਰਹੀਮ ਨੂੰ ੨੦ ਵਰ੍ਹਿਆਂ ਦੀ ਕੈਦ ਹੋਣ ਮਗਰੋਂ
ਸੋਦਾ ਸਾਧ ਦੇ ਡੇਰੇ ਵਿਚ ਚਲ ਰਹੇ ਸਕੂਲਾਂ, ਕਾਲਜ ਦੇ ਬੱਚਿਆਂ ਦੇ ਭਵਿੱਖ ਬਾਰੇ ਚਿੰਤਾ
ਜਤਾਉਂਦਿਆਂ ਆਪਣੇ ਬਿਆਨ 'ਚ ਕਿਹਾ ਕਿ ਡੇਰਾ ਸਿਰਸਾ ਵਿਚ ਚਲਦੇ ਸਕੂਲਾਂ ਅਤੇ ਕਾਲਜ ਦੇ ਦਸ
ਹਜਾਰ ਬੱਚਿਆਂ ਦੀ ਪੜ੍ਹਾਈ ਦਾ ਕੀ ਬਣੇਗਾ, ਜੋ ਪਿਛਲੇ 10 ਦਿਨਾਂ ਤੋਂ ਕਰਫ਼ੀਊ ਕਾਰਨ
ਹੋਸਟਲਾਂ ਵਿਚ ਬੰਦ ਪਏ ਹਨ ਤੇ ਇਮਤਿਹਾਨ ਵੀ ਨਜ਼ਦੀਕ ਆ ਰਹੇ ਹਨ। ਉਨ੍ਹਾਂ ਨੇ ਇਹ ਵੀ ਕਿਹਾ
ਕਿ ਡੇਰਾ ਮੁਖੀ ਸੋਦਾ ਸਾਧ ਦੇ ਕੀਤੇ ਕਸੂਰ ਦੀ ਸਜਾ ਬੱਚੇ ਕਿਉਂ ਭੁਗਤਣ।
ਡੇਰਾ ਮੁਖੀ ਦੇ
ਜੇਲ ਜਾਣ ਉਪਰੰਤ ਵਿਦਿਅਕ ਸੰਸਥਾਵਾਂ ਨੂੰ ਚਲਾਉਣ ਦੀ ਜਿੰਮੇਵਾਰੀ ਕਿਸ ਦੀ ਹੈ? ਸ.ਅਵਤਾਰ
ਸਿੰਘ ਸੇਠੀ ਇਸ ਸਬੰਧੀ ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਖੱਟਰ ਨੂੰ ਸੁਝਾਅ
ਦੇਂਦਿਆਂ ਕਿਹਾ ਕਿ ਉਹ ਛੇਤੀ ਹੀ ਬੱਚਿਆਂ ਦੇ ਭਵਿੱਖ ਨੂੰ ਸੁਰੱਖਿਅਤ ਕਰਨ ਲਈ ਸਕੂਲ ਚਾਲੂ
ਕਰਨ ਜਾਂ ਉਨ੍ਹਾਂ ਬੱਚਿਆਂ ਨੂੰ ਨੇੜਲੇ ਹੋਰਨਾਂ ਸਕੂਲਾਂ ਵਿਚ ਭੇਜਣ ਦਾ ਉਪਰਾਲਾ ਕਰਨ
ਤਾਂ ਜੋ ਬੱਚਿਆਂ ਦੀ ਪੜ੍ਹਾਈ ਦਾ ਨੁਕਸਾਨ ਨਾ ਹੋਵੇ।