
ਕਾਲਾਂਵਾਲੀ, 26 ਸਤੰਬਰ (ਜਗਤਾਰ
ਸਿੰਘ ਤਾਰੀ) : ਸੂਬਾ ਸਰਕਾਰ ਵਲੋਂ ਚਲਾਏ ਜਾ ਰਹੇ ਸਵੱਛ ਭਾਰਤ ਮਿਸ਼ਨ ਦੇ ਤਹਿਤ ਸੋਮਵਾਰ
ਨੂੰ ਭਾਜਪਾ ਓ.ਬੀ. ਸੀ. ਮੋਰਚਾ ਕਾਲਾਂਵਾਲੀ, ਭਾਜਪਾ ਮੰਡਲ ਕਾਲਾਂਵਾਲੀ ਅਤੇ ਨਗਰਪਾਲਿਕਾ
ਕਾਲਾਂਵਾਲੀ ਦੇ ਸਹਿਯੋਗ ਨਾਲ ਨਵੀਂ ਮੰਡੀ ਸਥਿਤ ਬਸ ਅੱਡੇ 'ਤੇ ਸਫਾਈ ਅਭਿਆਨ ਚਲਾਇਆ।
ਮੁਨੀਸ਼ ਜਿੰਦਲ ਨੇ ਦੱਸਿਆ ਕਿ ਸਵੱਛ ਭਾਰਤ ਮਿਸ਼ਨ ਨੂੰ ਕਾਮਯਾਵ ਕਰਣ ਲਈ ਜੀ-ਜਾਨ ਨਾਲ ਕਾਰਜ
ਕੀਤਾ ਜਾ ਰਿਹਾ ਹੈ।
ਇਸ ਤੋਂ ਪਹਿਲਾਂ ਪੁਰਾਣੀ ਮੰਡੀ ਸਹਿਤ ਹੁਡਾ ਖੇਤਰ ਵਿਚ ਸਥਿਤ
ਪਾਰਕਾਂ ਵਿਚ ਵੀ ਸਫਾਈ ਕਰਵਾਈ ਜਾ ਚੁੱਕੀ ਹੈ। ਉਨ੍ਹਾ ਕਿਹਾ ਕਿ ਸਫਾਈ ਅਭਿਆਨ 2 ਅਕਤੂਬਰ
ਤੱਕ ਚੱਲੇਗਾ ਅਤੇ ਉਨ੍ਹਾਂ ਦੀ ਕੋਸ਼ਿਸ਼ ਰਹੇਗਾ ਕਿ ਮੰਡੀ ਵਿਚ ਸਫਾਈ ਵਿਵਸਥਾ ਨੂੰ ਬਹੁਤ
ਸੋਹਣਾ ਬਣਾਇਆ ਜਾ ਸਕੇ ਅਤੇ ਸਾਰੇ ਪਾਰਕਾਂ ਦਾ ਸੁੰਦਰੀਕਰਨ ਕੀਤਾ ਜਾਵੇ। ਇਸ ਤੋਂ ਇਲਾਵਾ
ਪੂਰੀ ਮੰਡੀ ਨੂੰ ਸਾਫ਼ ਕਰਨਾ ਹੀ ਸਾਡਾ ਲਕਸ਼ ਹੈ। ਇਸ ਮੌਕੇ ਉਤੇ ਮੋਰਚੇ ਦੇ ਜਿਲੇ ਪ੍ਰਧਾਨ
ਅਮਰਜੀਤ ਚੰਨੀ, ਮੁਨੀਸ਼ ਜਿੰਦਲ, ਮਾਰਕਿਟ ਕਮੇਟੀ ਦੇ ਸਕੱਤਰ ਮੇਜਰ ਸਿੰਘ, ਮੋਹਨ ਲਾਲ
ਜਿੰਦਲ, ਸੇਵਾਦਾਰ ਹਰਵੰਸ ਸਿੰਘ, ਅਜੈ ਸਿੰਘ, ਗੁਰਮੀਤ ਸਿੰਘ, ਜਸਵੀਰ ਸਿੰਘ,
ਨਗਰਪਾਲਿਕਾ ਦੇ ਸਫਾਈ ਕਰਮਚਾਰੀਆਂ ਸਹਿਤ ਕਾਫ਼ੀ ਗਿਣਤੀ ਵਿਚ ਲੋਕ ਮੌਜੂਦ ਸਨ।