ਵੇਖੋ, ਹਨੀਪ੍ਰੀਤ ਦੇ ਵਿਆਹ ਵਾਲੇ ਦਿਨ ਸੌਦਾ ਸਾਧ ਦੀ ਹਨੀਪ੍ਰੀਤ 'ਤੇ ਹੋਈ ਸੀ ਨੀਅਤ ਖਰਾਬ
Published : Sep 12, 2017, 6:03 pm IST
Updated : Sep 12, 2017, 12:33 pm IST
SHARE ARTICLE

ਸੌਦਾ ਸਾਧ ਨੂੰ ਬਲਾਤਕਾਰ ਮਾਮਲੇ ਵਿੱਚ 20 ਸਾਲ ਦੀ ਸਜ਼ਾ ਹੋ ਚੁੱਕੀ ਹੈ। ਬੀਤੇ ਸਮੇਂ ਦੌਰਾਨ ਜੇਕਰ ਸੌਦਾ ਸਾਧ ਦੀਆਂ ਕਰਤੂਤਾਂ ਤੋਂ ਇਲਾਵਾ ਕੋਈ ਜੇਕਰ ਚਰਚਾ ਦਾ ਵਿਸ਼ਾ ਬਣਿਆ ਹੈ ਤਾਂ ਉਹ ਹੈ ਹਨੀਪ੍ਰੀਤ। ਸੌਦਾ ਸਾਧ ਨੂੰ ਜੇਲ੍ਹ ਹੋਣ ਤੋਂ ਬਾਅਦ ਹਨੀਪ੍ਰੀਤ ਲਾਪਤਾ ਹੈ ਅਤੇ ਉਸਦੀ ਬਰਾਮਦਗੀ ਲਈ ਪੁਲਿਸ ਪ੍ਰਸ਼ਾਸਨ ਜਾਂਚ ਕਰ ਰਿਹਾ ਹੈ। ਹਨੀਪ੍ਰੀਤ ਅਤੇ ਸੌਦਾ ਸਾਧ ਦਾ ਰਿਸ਼ਤਾ ਹੋਵੇ, ਚਾਹੇ ਹਨੀਪ੍ਰੀਤ ਦੇ ਲਾਪਤਾ ਹੋਣ ਤੋਂ ਬਾਅਦ ਉਡ ਰਹੀਆਂ ਅਫਵਾਹਾਂ, ਹਰ ਕਿਸੇ ਨੂੰ ਉਸ ਬਾਰੇ ਜਾਨਣ ਦੀ ਉਤਸੁਕਤਾ ਜ਼ਰੂਰ ਹੈ। ਅੱਜ ਅਸੀਂ ਹਨੀਪ੍ਰੀਤ ਬਾਰੇ ਕੁਝ ਅਜਿਹੀਆਂ ਪਰਤਾਂ ਖੋਲ੍ਹਾਂਗੇ ਜੋ ਹੈਰਾਨੀਜਨਕ ਵੀ ਨੇ 'ਤੇ ਸੱਚ ਵੀ। 

ਇਹ ਸੱਚਾਈਆਂ ਇੱਕ ਸਾਬਕਾ ਡੇਰਾ ਸ਼ਰਧਾਲੂ ਨੇ ਦੱਸੀਆਂ ਹਨ ਜੋ ਕਿ ਡੇਰੇ ਵਿੱਚ ਚੰਗੀ ਪਹੁੰਚ ਰੱਖਦਾ ਸੀ ਅਤੇ ਪ੍ਰਬੰਧਕਾਂ ਵਿੱਚ ਹੋਣ ਕਰਕੇ ਹਰ ਅੰਦਰੂਨੀ ਮਾਮਲੇ ਤੋਂ ਚੰਗੀ ਤਰਾਂ ਵਾਕਿਫ ਸੀ। ਪ੍ਰਾਪਤ ਰਿਕਾਰਡ ਅਨੁਸਾਰ ਹਨੀਪ੍ਰੀਤ ਦਾ ਜਨਮ 21 ਜੁਲਾਈ 1980 ਨੂੰ ਹਰਿਆਣਾ ਦੇ ਫ਼ਤਿਹਾਬਾਦ ਵਿੱਚ ਹੋਇਆ ਅਤੇ ਜਨਮ ਸਮੇਂ ਪਰਿਵਾਰ ਵੱਲੋਂ ਉਸਦਾ ਨਾਂਅ ਪ੍ਰਿਯੰਕਾ ਤਨੇਜਾ ਰੱਖਿਆ ਗਿਆ ਸੀ। ਪ੍ਰਿਯੰਕਾ ਦੇ ਪਿਤਾ ਦਾ ਨਾਂਅ ਸੀ ਰਾਮ ਆਨੰਦ ਜਿਹਨਾਂ ਦਾ ਪਰਿਵਾਰ ਇਸ ਡੇਰੇ ਦਾ ਸ਼ਾਹ ਮਸਤਾਨਾ ਦੇ ਸਮੇਂ ਤੋਂ ਸ਼ਰਧਾਲੂ ਸੀ। 


ਹਨੀਪ੍ਰੀਤ ਦਾ ਰਿਸ਼ਤਾ ਇਸਦੀ ਦਾਦੀ ਨੇ ਆਪਣੀ ਇੱਕ ਮੂੰਹ ਬੋਲੀ ਭੈਣ ਦੇ ਰਾਹੀਂ ਪੰਚਕੂਲਾ ਦੇ ਰਹਿਣ ਵਾਲੇ ਵਿਸ਼ਵਾਸ ਗੁਪਤਾ ਪੁੱਤਰ ਮਹਿੰਦਰ ਪਾਲ ਗੁਪਤਾ ਨਾਲ ਕੀਤਾ ਸੀ। ਵਿਸ਼ਵਾਸ ਹਰਿਆਣਾ ਦੇ ਸਾਬਕਾ ਵਿਧਾਇਕ ਰੁਲੀਆ ਰਾਮ ਗੁਪਤਾ ਦਾ ਪੋਤਰਾ ਸੀ ਅਤੇ ਪਿਤਾ ਮਹਿੰਦਰ ਪਾਲ ਗੁਪਤਾ ਬਿਜਲੀ ਬੋਰਡ ਦੇ ਐਸ.ਈ. ਸੀ। ਵਿਸ਼ਵਾਸ ਦੇ ਪਿਤਾ ਨੇ ਸੌਦਾ ਸਾਧ ਦੇ ਲੁਭਾਵਣੇ ਵਾਅਦਿਆਂ ਵਿੱਚ ਆ ਕੇ ਸਾਰੀ ਜ਼ਮੀਨ ਜਾਇਦਾਦ ਵੇਚ ਕੇ ਡੇਰੇ ਲੇਖੇ ਲਗਾ ਦਿੱਤੀ ਅਤੇ ਡੇਰੇ ਅੰਦਰ ਹੀ ਰਹਿਣ ਲੱਗੇ। ਆਪਣੀ ਜਾਇਦਾਦ ਅਤੇ ਪੈਸੇ ਲਈ ਉਹਨਾਂ ਨੂੰ ਅਦਾਲਤ ਵਿੱਚ ਵੀ ਜਾਣਾ ਪਿਆ ਹਾਲਾਂਕਿ ਉਹ ਇਸਨੂੰ ਪ੍ਰਾਪਤ ਕਰਨ ਵਿੱਚ ਨਾਕਾਮ ਰਹੇ।

ਹਨੀਪ੍ਰੀਤ ਅਤੇ ਵਿਸ਼ਵਾਸ ਦਾ ਵਿਆਹ 14 ਫਰਵਰੀ 1999 ਨੂੰ ਡੇਰੇ ਵਿੱਚ ਹੀ ਹੋਇਆ ਅਤੇ ਸੌਦਾ ਸਾਧ ਨੇ ਦੋਵਾਂ ਨੂੰ 'ਆਸ਼ੀਰਵਾਦ' ਵੀ ਦਿੱਤਾ ਸੀ। 15 ਫਰਵਰੀ ਸ਼ਾਮ ਨੂੰ ਸੌਦਾ ਸਾਧ ਵਿਸ਼ਵਾਸ ਦੇ ਘਰ ਆਇਆ ਅਤੇ ਆਉਂਦੇ ਸਾਰ ਹਨੀਪ੍ਰੀਤ ਨੂੰ ਅੰਦਰ ਛੱਡ ਬਾਕੀ ਸਭ ਨੂੰ ਘਰੋਂ ਬਾਹਰ ਨਿੱਕਲਣ ਦਾ ਹੁਕਮ ਸੁਣਾਇਆ। ਮੌਕੇ 'ਤੇ ਹਾਜ਼ਿਰ ਸਾਰੇ ਲੋਕ ਅਤੇ ਰਤਨ ਰਸੋਈਆ ਸਾਰੇ ਡਰਦੇ ਮਾਰੇ ਘਰੋਂ ਬਾਹਰ ਆ ਗਏ। ਸੌਦਾ ਸਾਧ ਅਤੇ ਹਨੀਪ੍ਰੀਤ ਅੰਦਰ ਸੀ ਅਤੇ ਸੌਦਾ ਸਾਧ ਨੇ ਉਸੀ ਸਮੇਂ ਉਸ ਨਾਲ ਕਥਿਤ ਤੌਰ 'ਤੇ ਬਲਾਤਕਾਰ ਕੀਤਾ। 


ਹਨੀਪ੍ਰੀਤ ਨੇ ਆਪਣੇ ਦਾਦੇ ਨੂੰ ਇਹ ਗੱਲ ਦੱਸੀ ਜਿਸਨੇ ਧਰਮ, ਦਰਸ਼ਨ, ਜਗਦੇਵ ਪ੍ਰਬੰਧਕਾਂ ਨਾਲ ਇਸ ਬਾਰੇ ਗੱਲ ਕੀਤੀ ਤਾਂ ਉਹਨਾਂ ਨੇ ਹਨੀਪ੍ਰੀਤ ਦੇ ਦਾਦੇ ਨੂੰ ਬੁਰੀ ਤਰਾਂ ਕੁੱਟਿਆ। ਇਹਨਾਂ ਵਿੱਚੋਂ ਇੱਕ ਨੇ ਦਾਦੇ ਦੇ ਸਿਰ 'ਤੇ ਪਿਸਤੌਲ ਲਗਾ ਲਿਆ ਅਤੇ ਕਿਹਾ ਕਿ ਹਨੀਪ੍ਰੀਤ 'ਪਿਤਾ ਜੀ' ਕੋਲ ਹੀ ਰਹੇਗੀ ਅਤੇ ਜੇਕਰ ਤੂੰ ਇਸ ਬਾਰੇ ਰੌਲਾ ਪਾਇਆ ਤਾਂ ਤੈਨੂੰ ਅਤੇ ਤੇਰੇ ਪਰਿਵਾਰ ਨੂੰ ਮਾਰ ਦਿਆਂਗੇ। ਡਰ ਦੀ ਮਾਰੀ ਹਨੀਪ੍ਰੀਤ ਨੇ ਕਿਹਾ ਕਿ ਮੈਂ ਡੇਰੇ ਆ ਰਹੀ ਹਾਂ ਪਰ ਉਹ ਘਰ ਚਲੀ ਗਈ। 

ਸੌਦਾ ਸਾਧ ਨੇ ਡੇਰੇ ਦੇ ਦੋ ਬੰਦੇ ਹਨੀਪ੍ਰੀਤ ਨੂੰ ਲੈਣ ਲਈ ਭੇਜੇ। ਵਿਸ਼ਵਾਸ ਅਤੇ ਹਨੀਪ੍ਰੀਤ ਦੋਵੇਂ ਉਹਨਾਂ ਨਾਲ ਚੱਲ ਪਏ ਪਰ ਰਸਤੇ ਵਿੱਚ ਉਹਨਾਂ ਦੋਨਾਂ ਨੇ ਵਿਸ਼ਵਾਸ ਨੂੰ ਕਿਹਾ ਕਿ ਤੈਨੂੰ ਵਾਪਿਸ ਮੁੜਨਾ ਪੈਣਾ ਹੈ ਪਰ ਹਨੀਪ੍ਰੀਤ ਨੂੰ ਉਹ ਡੇਰੇ ਲੈ ਆਏ। ਇਸ ਤੋਂ ਬਾਅਦ ਹਨੀਪ੍ਰੀਤ ਨੇ ਇੱਕ ਤਰਾਂ ਨਾਲ ਸੌਦਾ ਸਾਧ ਅੱਗੇ ਹਥਿਆਰ ਸੁੱਟ ਦਿੱਤੇ। ਸਾਧ ਦਿਨ ਰਾਤ ਉਸਨੂੰ ਨਾਲ ਰੱਖਦਾ ਸੀ ਇੱਥੋਂ ਤੱਕ ਕਿ ਉਸਨੂੰ ਵਿਸ਼ਵਾਸ ਕੋਲ ਜਾਣ ਦੀ ਵੀ ਇਜਾਜ਼ਤ ਨਹੀਂ ਸੀ। ਡੇਰੇ ਅੰਦਰ ਦੋਵਾਂ ਨੂੰ ਲੈ ਕੇ ਗੱਲਾਂ ਹੋਣ ਲੱਗੀਆਂ, ਅਫਵਾਹਾਂ ਉੱਠਣ ਲੱਗੀਆਂ ਤਾਂ ਸੌਦਾ ਸਾਧ ਨੇ ਹਨੀਪ੍ਰੀਤ ਨੂੰ ਮੂੰਹ ਬੋਲੀ ਬੇਟੀ ਐਲਾਨ ਦਿੱਤਾ ਪਰ ਹਾਲਾਤ ਉਹੀ ਰਹੇ। 


ਵਿਸ਼ਵਾਸ ਨੂੰ ਜਵਾਈ ਵਾਲਾ ਦਰਜਾ ਮਿਲਣ ਕਾਰਨ ਡੇਰੇ ਵਿੱਚ ਰਸੂਖ ਦਾ ਅਹਿਸਾਸ ਭਾਵੇਂ ਹੋ ਰਿਹਾ ਸੀ ਪਰ ਹਨੀਪ੍ਰੀਤ ਤੋਂ ਦੂਰੀ ਅਤੇ ਸੌਦਾ ਸਾਧ ਦਾ ਅਜੀਬ ਵਰਤਾਰਾ ਉਸਨੂੰ ਖਟਕਦਾ ਰਹਿੰਦਾ ਸੀ। ਵਿਸ਼ਵਾਸ ਨੂੰ ਡੇਰੇ ਵਿੱਚ ਕਿਸੇ ਪਾਸੇ ਆਉਣ ਜਾਣ ਤੋਂ ਕੋਈ ਰੋਕ ਟੋਕ ਨਹੀਂ ਸੀ 'ਤੇ ਇਸੇ ਦੌਰਾਨ ਉਹ ਸਮਾਂ ਆਇਆ ਜਦੋਂ ਅਚਾਨਕ ਗੁਫਾ ਵਿੱਚ ਪਹੁੰਚਣ 'ਤੇ ਸੌਦਾ ਸਾਧ ਨੂੰ ਆਪਣੀ ਪਤਨੀ ਹਨੀਪ੍ਰੀਤ ਨਾਲ ਵਿਸ਼ਵਾਸ ਨੇ ਇਸ ਤਰਾਂ ਬੈਠੇ ਦੇਖਿਆ ਜਿਸ ਨਾਲ ਉਸਦੇ ਦਿਲ 'ਤੇ ਗਹਿਰੀ ਸੱਟ ਲੱਗੀ। 

ਉਸ ਵੇਲੇ ਤੋਂ ਹੀ ਵਿਸ਼ਵਾਸ ਨੇ ਆਪਣੀ ਪਤਨੀ ਵਾਪਿਸ ਲੈਣ ਲਈ ਅਦਾਲਤ ਦਾ ਬੂਹਾ ਜਾ ਖੜਕਾਇਆ। ਸੌਦਾ ਸਾਧ ਦੀ ਸਿਆਸੀ ਚੜ੍ਹਤ ਅੱਗੇ ਵਿਸ਼ਵਾਸ ਦੀ ਇਨਸਾਫ ਦੀ ਮੰਗ ਜ਼ਿਆਦਾ ਦੇਰ ਟਿਕ ਨਾ ਸਕੀ। ਜਿਸ ਵਿਸ਼ਵਾਸ ਨੇ ਸੌਦਾ ਸਾਧ ਨੂੰ ਕਾਨੂੰਨ ਦੇ ਘੇਰੇ ਵਿੱਚ ਲੈਣ ਦੀ ਕੋਸ਼ਿਸ਼ ਕੀਤੀ ਉਲਟਾ ਸੌਦਾ ਸਾਧ ਨੇ ਵਿਸ਼ਵਾਸ ਨੂੰ ਝੂਠੇ ਕੇਸਾਂ ਦੇ ਜਾਲ਼ ਵਿੱਚ ਐਸਾ ਫਸਾਇਆ ਕਿ ਉਸ ਲਈ ਆਪਣੀ ਅਤੇ ਪਰਿਵਾਰ ਦੀ ਜਾਨ ਬਚਾਉਣੀ ਆਪਣੀ ਪਤਨੀ ਪ੍ਰਾਪਤੀ ਤੋਂ ਜ਼ਿਆਦਾ ਮੁਸ਼ਕਿਲ ਹੋ ਗਈ। 


ਸੌਦਾ ਸਾਧ ਨੇ ਹਨੀਪ੍ਰੀਤ ਤੋਂ ਵੀ ਵਿਸ਼ਵਾਸ ਉੱਤੇ ਤਲਾਕ ਦਾ ਕੇਸ ਦਾਇਰ ਕਰਵਾ ਦਿੱਤਾ। ਕੈਂਸਰ ਦੀ ਮਰੀਜ਼ ਮਾਂ ਨੂੰ ਦੇਖ ਵਿਸ਼ਵਾਸ ਦੀ ਹਿੰਮਤ ਦਮ ਤੋੜ ਗਈ ਅਤੇ ਉਸਨੇ ਸੌਦਾ ਸਾਧ ਨਾਲ ਸਮਝੌਤਾ ਕਰ ਲਿਆ। ਭਰੋਸੇਯੋਗ ਸੂਤਰਾਂ ਦੁਆਰਾ ਕੀਤੇ ਇਹਨਾਂ ਖੁਲਾਸਿਆਂ ਤੋਂ ਹਨੀਪ੍ਰੀਤ ਬਾਰੇ ਇੱਕ ਗੱਲ ਬਿਲਕੁਲ ਸਾਫ ਪਤਾ ਲੱਗੀ ਹੈ ਕਿ ਪਹਿਲਾਂ ਤੋਂ ਉਸਦੀ ਡੇਰੇ ਜਾਂ ਸੌਦਾ ਸਾਧ ਨਾਲ ਅਜਿਹੀ ਕੋਈ ਨੇੜਤਾ ਨਹੀਂ ਸੀ। ਇਸ ਕਹਾਣੀ ਦਾ ਮੁੱਢ ਬੰਨ੍ਹਿਆ ਗਿਆ ਹਨੀਪ੍ਰੀਤ ਅਤੇ ਵਿਸ਼ਵਾਸ ਦੇ ਵਿਆਹ ਸਮੇਂ। 

ਬਾਅਦ ਵਿੱਚ ਹਨੀਪ੍ਰੀਤ ਅਤੇ ਸੌਦਾ ਸਾਧ ਬਾਰੇ ਜੋ ਵੀ ਅਸੀਂ ਜਾਣਦੇ ਹਾਂ ਉਸਨੂੰ ਚਾਹੇ ਹਨੀਪ੍ਰੀਤ ਵੱਲੋਂ ਡਰ ਦੇ ਮਾਰੇ ਕੀਤਾ 'ਸਰੰਡਰ' ਕਹਿ ਲਈਏ, ਭਾਵੇਂ ਪੈਸੇ ਅਤੇ ਤਾਕਤ ਦਾ ਨਸ਼ਾ 'ਤੇ ਭਾਵੇਂ ਕੁਝ ਹੋਰ। ਸੌਦਾ ਸਾਧ ਵੱਲੋਂ ਹਨੀਪ੍ਰੀਤ ਨੂੰ ਵੱਸ ਵਿੱਚ ਕਰਨ ਅਤੇ ਰੱਖਣ ਲਈ ਸਾਮ, ਦਾਮ, ਦੰਡ, ਭੇਦ, ਭਾਵ ਹਰ ਜਾਇਜ਼ ਅਤੇ ਨਾਜਾਇਜ਼ ਹੀਲਾ ਵਰਤਿਆ ਗਿਆ। ਲਾਪਤਾ ਹੋਈ ਹਨੀਪ੍ਰੀਤ ਦੇ ਵਾਪਿਸ ਆਉਣ 'ਤੇ ਉਸਦੀ ਸ਼ਖ਼ਸੀਅਤ ਦੀਆਂ ਪਰਦੇ ਪਿੱਛੇ ਲੁਕੀਆਂ ਅਨੇਕਾਂ ਹੋਰ ਸੱਚਾਈਆਂ ਉਜਾਗਰ ਹੋਣ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ।


ਰਹੀ ਗੱਲ ਅਗਲੇ ਡੇਰਾ ਮੁਖੀ ਵਜੋਂ ਹਨੀਪ੍ਰੀਤ ਦੇ ਨਾਂਅ ਦੀ, ਤਾਂ ਇਹਨਾਂ ਭਰੋਸੇਯੋਗ ਸੂਤਰਾਂ ਦੇ ਦੱਸਣ ਅਨੁਸਾਰ ਹਨੀਪ੍ਰੀਤ ਨੂੰ ਡੇਰੇ ਵਿੱਚ ਬਹੁਤਾ ਪਸੰਦ ਨਹੀਂ ਕੀਤਾ ਜਾਂਦਾ ਸੀ। ਉਸ ਕੋਲ ਭਾਵੇਂ ਪਹੁੰਚ ਅਤੇ ਤਾਕਤ ਜ਼ਰੂਰ ਸੀ, ਪਰ ਇਕੱਤਰ ਜਾਣਕਾਰੀ ਮੁਤਾਬਿਕ ਹਨੀਪ੍ਰੀਤ ਡੇਰਾ ਮੁਖੀ ਦੀ ਗੱਦੀ ਦੀ ਦੌੜ ਵਿੱਚ ਮੁਕਾਬਲੇਬਾਜ਼ ਵਜੋਂ ਨਹੀਂ ਵਿਚਾਰੀ ਜਾ ਸਕਦੀ।

Location: India, Haryana

SHARE ARTICLE
Advertisement

Bathinda married couple Suicide Case : BlackMail ਕਰ ਕੇ ਗੁਆਂਢਣ ਨਾਲ਼ ਬਣਾਉਂਦਾ ਸੀ ਸਰੀਰਕ ਸਬੰਧ | Bathinda

07 Nov 2025 3:08 PM

Raja warring Gangster Controversy : ਇੱਕ ਹੋਰ ਬਿਆਨ ਦੇ ਕੇ ਕਸੂਤੇ ਫ਼ਸੇ Raja warring

07 Nov 2025 3:08 PM

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM
Advertisement