ਵੀਡੀਓ ਕਾਨਫਰੰਸਿੰਗ ਦੇ ਜ਼ਰੀਏ ਪੰਚਕੂਲਾ ਕੋਰਟ 'ਚ ਪੇਸ਼ ਹੋਵੇਗਾ ਸੌਦਾ ਸਾਧ
Published : Sep 16, 2017, 11:09 am IST
Updated : Sep 16, 2017, 5:39 am IST
SHARE ARTICLE

ਰਾਮ ਰਹੀਮ ਨੂੰ ਸਾਧਵੀਆਂ ਦੇ ਬਲਾਤਕਾਰ ਕਰਨ ਦੇ ਦੋਸ਼ 'ਚ 20 ਸਾਲ ਦੀ ਸਜ਼ਾ ਹੋਣ ਤੋਂ ਬਾਅਦ ਹੁਣ ਲੋਕਾਂ ਦੀਆਂ ਨਜ਼ਰਾਂ ਪੱਤਰਕਾਰ ਛੱਤਰਪਤੀ ਅਤੇ ਰਣਜੀਤ ਹੱਤਿਆਕਾਂਡ ਦੇ ਫੈਸਲੇ 'ਤੇ ਟਿਕੀਆਂ ਹਨ। ਇਸ ਮਾਮਲੇ 'ਚ 16 ਸਤੰਬਰ ਨੂੰ ਸੀ.ਬੀ.ਆਈ. ਕੋਰਟ 'ਚ ਫਾਈਨਲ ਆਰਗੂਮੈਂਟਸ ਹੈ। ਜਿਸ ਜੱਜ ਨੇ ਡੇਰਾ ਮੁਖੀ ਨੂੰ 20 ਸਾਲ ਦੀ ਸਜ਼ਾ ਸੁਣਾਈ ਹੈ ਉਸੇ ਹੀ ਜੱਜ ਦੇ ਕੋਲ ਇਹ ਦੋਵੇਂ ਮਾਮਲੇ ਵੀ ਹਨ।

ਅੰਸ਼ੁਲ ਛੱਤਰਪਤੀ ਨੇ ਕਿਹਾ ਹੈ ਕਿ ਰੇਪ ਦੇ ਦੋਸ਼ੀ ਨੂੰ ਸਜ਼ਾ ਮਿਲਣ ਤੋਂ ਬਾਅਦ ਉਨ੍ਹਾਂ ਨੂੰ ਹੁਣ ਉਮੀਦ ਹੈ ਕਿ ਫੈਸਲਾ ਜ਼ਲਦੀ ਹੀ ਉਨ੍ਹਾਂ ਦੇ ਹੱਕ 'ਚ ਆਵੇਗਾ ਅਤੇ ਉਹ ਅਦਾਲਤ ਤੋਂ ਇਸ ਉਮੀਦ ਦੇ ਨਾਲ-ਨਾਲ ਇਹ ਮੰਗ ਵੀ ਕਰਦੇ ਹਨ ਕਿ ਇਸ ਕੇਸ ਦੀ ਡੇ-ਟੂ-ਡੇ ਸੁਣਵਾਈ ਹੋਵੇਗੀ। ਅੰਸ਼ੁਲ ਨੇ ਦੱਸਿਆ ਕਿ ਉਸਦੇ ਕੇਸ ਦੀਆਂ ਗਵਾਹੀਆਂ ਪੂਰੀਆਂ ਹੋ ਚੁੱਕੀਆਂ ਹਨ ਅਤੇ ਅੱਜ ਫਾਈਨਲ ਆਰਗੂਮੈਂਟਸ ਦੀ ਪ੍ਰਕਿਰਿਆ ਸ਼ੁਰੂ ਹੋਣੀ ਹੈ। ਪੰਚਕੂਲਾ 'ਚ ਪੈਰਾ ਮਿਲਟਰੀ ਫੋਰਸ ਅਤੇ ਹਰਿਆਣਾ ਪੁਲਿਸ ਨੂੰ ਤਾਇਨਾਤ ਕੀਤਾ ਗਿਆ ਹੈ।



2003 'ਚ ਹਾਈਕੋਰਟ ਨੇ ਦਿੱਤੇ ਸਨ ਸੀ.ਬੀ.ਆਈ. ਜਾਂਚ ਦੇ ਆਦੇਸ਼

ਪੰਜਾਬ-ਹਰਿਆਣਾ ਹਾਈਕੋਰਟ ਨੇ 2003 'ਚ ਹੀ ਪੱਤਰਕਾਰ ਰਾਮਚੰਦਰ ਛਤਰਪਤੀ ਅਤੇ ਰੰਜੀਤ ਸਿੰਘ ਦੀ ਹੱਤਿਆ ਦੇ ਸੀ.ਬੀ.ਆਈ. ਜਾਂਚ ਦੇ ਆਦੇਸ਼ ਦਿੱਤੇ ਸਨ। ਜੁਲਾਈ 2007 'ਚ ਸੀ.ਬੀ.ਆਈ. ਨੇ ਇਨ੍ਹਾਂ ਦੋਵਾਂ ਕੇਸਾਂ ਦੀ ਚਾਰਜਸ਼ੀਟ ਦਾਖਲ ਕਰ ਦਿੱਤੀ ਸੀ। ਹੁਣ 10 ਸਾਲ ਬਾਅਦ ਇਨ੍ਹਾਂ ਕੇਸਾਂ 'ਤੇ ਫੈਸਲਾ ਆਉਣ ਦੀ ਉਮੀਦ ਪਰਿਵਾਰ ਵਾਲਿਆਂ ਨੂੰ ਜਾਗੀ ਹੈ।

15 ਸਾਲ ਦੀ ਲੰਬੀ ਲੜਾਈ ਦੇ ਬਾਅਦ ਛੱਤਰਪਤੀ ਦੇ ਬੇਟੇ ਨੂੰ ਇਨਸਾਫ ਦਾ ਇੰਤਜ਼ਾਰ

ਪੱਤਰਕਾਰ ਰਾਮਚੰਦਰ ਛਤਰਪਤੀ ਦੇ ਬੇਟੇ ਅੰਸ਼ੁਲ ਦੇ ਮੁਤਾਬਕ ਕਰੀਬ 15 ਸਾਲ ਦੀ ਲੰਬੀ ਲੜਾਈ ਦੇ ਬਾਅਦ ਆਖਿਰਕਾਰ ਫਾਈਨਲ ਰਾਉਂਡ ਦੇ ਸ਼ੁਰੂ ਹੋਣ 'ਤੇ ਇਕ ਵੱਡੀ ਰਾਹਤ ਮਿਲੀ ਹੈ। ਪੱਤਰਕਾਰ ਦੇ ਬੇਟੇ ਨੂੰ ਉਮੀਦ ਹੈ ਕਿ ਜਲਦੀ ਹੀ ਕੁਝ ਦਿਨਾਂ ਦੀ ਸੁਣਵਾਈ ਪੂਰੀ ਹੋਵੇਗੀ ਅਤੇ ਉਸਦੇ ਪਿਤਾ ਰਾਮਚੰਦਰ ਛਤਰਪਤੀ ਨੂੰ ਇਨਸਾਫ ਮਿਲੇਗਾ।



ਸੁਨਾਰੀਆ ਜੇਲ ਤੋਂ ਵੀਡੀਓ ਕਾਂਨਫਰੰਸ ਦੇ ਜ਼ਰੀਏ ਹੋਵੇਗੀ ਪੇਸ਼ੀ

ਪੰਚਕੂਲਾ ਸੀ.ਬੀ.ਆਈ. ਕੋਰਟ 'ਚ ਡੇਰਾ ਮੁਖੀ ਦੀ ਪੇਸ਼ੀ ਰੋਹਤਕ ਦੀ ਸੁਨਾਰੀਆ ਜੇਲ ਤੋਂ ਵੀਡੀਓ ਕਾਨਫਰੈਂਸ ਦੇ ਜ਼ਰੀਏ ਕੀਤੀ ਜਾਵੇਗੀ। ਇਸ ਕਾਰਨ ਸੂਬੇ ਭਰ 'ਚ ਅਲਰਟ ਘੋਸ਼ਿਤ ਕਰ ਦਿੱਤਾ ਗਿਆ ਹੈ। ਸੂਬੇ ਦੇ ਡਾਇਰੈਕਟਰ ਜਨਰਲ ਬੀ.ਐਸ.ਸੰਧੂ ਵਲੋਂ ਸ਼ੁੱਕਰਵਾਰ ਨੂੰ ਸੁਰੱਖਿਆ ਦੀਆਂ ਤਿਆਰੀਆਂ ਨੂੰ ਲੈ ਕੇ ਖਾਸ ਬੈਠਕ ਕੀਤੀ ਗਈ, ਜਿਸ 'ਚ ਪੰਚਕੂਲਾ ਕੋਰਟ ਤੋਂ ਲੈ ਕੇ ਸੁਨਾਰੀਆ ਜੇਲ ਦੇ ਆਸਪਾਸ ਸੁਰੱਖਿਆ ਦੇ ਸਖਤ ਪ੍ਰਬੰਧ ਕਰਨ ਦੇ ਆਦੇਸ਼ ਦਿੱਤੇ ਗਏ ਹਨ। 

ਪੁਲਿਸ ਨੂੰ ਸ਼ੱਕ ਹੈ ਕਿ ਪੇਸ਼ੀ ਦੇ ਦਿਨ ਸੁਨਾਰੀਆ ਜੇਲ ਦੇ ਆਸਪਾਸ ਡੇਰਾ ਸਮਰਥਕਾਂ ਦਾ ਇਕੱਠ ਹੋ ਸਕਦਾ ਹੈ।ਬੀਤੀ 25 ਅਗਸਤ ਨੂੰ ਰਾਮ ਰਹੀਮ ਦੇ ਫੈਸਲੇ ਨੂੰ ਲੈ ਕੇ ਬੁਲਾਈ ਗਈ ਪੈਰਾ ਮਿਲਟਰੀ ਫੋਰਸ ਦੀਆਂ 33 ਕੰਪਨੀਆਂ ਅਜੇ ਵੀ ਮੌਕੇ 'ਤੇ ਤਾਇਨਾਤ ਹਨ। ਸ਼ਨੀਵਾਰ ਦੀ ਪੇਸ਼ੀ ਤੋਂ ਬਾਅਦ ਹੀ ਸਰਕਾਰ ਵਲੋਂ ਸੁਰੱਖਿਆ ਵਿਵਸਥਾ ਨੂੰ ਲੈ ਕੇ ਸਮੀਖਿਆ ਕੀਤੀ ਜਾਵੇਗੀ, ਇਸ ਤੋਂ ਬਾਅਦ ਕਿੰਨੀਆਂ ਕੰਪਨੀਆਂ ਰਖਣੀਆਂ ਹਨ ਇਸ ਦਾ ਫੈਸਲਾ ਕੀਤਾ ਜਾਵੇਗਾ।

Location: India, Haryana

SHARE ARTICLE
Advertisement

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM
Advertisement