ਯੁਗਾਂਡਾ ਦੇ ਮੰਤਰੀ ਮੰਡਲ ਵਲੋਂ ਜੇਐਮਆਈ 'ਵਰਸਟੀ ਦਾ ਦੌਰਾ
Published : Sep 24, 2017, 10:10 pm IST
Updated : Sep 24, 2017, 4:40 pm IST
SHARE ARTICLE

ਨਵੀਂ ਦਿੱਲੀ, 24 ਸਤੰਬਰ (ਸੁਖਰਾਜ ਸਿੰਘ): ਯੂਗਾਂਡਾ ਦਾ ਇਕ ਸੰਸਦੀ ਮੰਤਰੀ ਮੰਡਲ ਜਾਮੀਆ ਮਿਲੀਆ ਇਸਲਾਮੀਆ (ਜੇਐਮਆਈ) ਨਾਲ ਵਿਗਿਆਨ ਤੇ ਅਨੁਸੰਧਾਨ ਸਹਿਤ ਵਿਭਿੰਨ ਖੇਤਰਾਂ 'ਚ ਅਕਾਦਮਿਕ ਸਹਿਯੋਗ ਦੀਆਂ ਸੰਭਾਵਨਾਵਾਂ ਨੂੰ ਵਧਾਉਣ ਲਈ ਜੇਐਮਆਈ ਯੂਨੀਵਰਸਿਟੀ ਆਇਆ। ਜੇਐਮਆਈ ਦੇ ਵਾਈਸ ਚਾਂਸਲਰ ਪ੍ਰੋ. ਤਲਤ ਅਹਿਮਦ ਨੇ ਯੂਗਾਂਡਾਈ ਸੰਸਦ ਦੀ ਵਿਗਿਆਨ, ਤਕਨੀਕੀ ਤੇ ਨਵੀਆਂ ਰਿਸਰਚਾਂ ਸਬੰਧੀ ਸਥਾਈ ਕਮੇਟੀ ਦੇ ਪ੍ਰਤੀਨਿਧੀ ਮੰਡਲ ਦਾ ਸਵਾਗਤ ਕਰਦੇ ਹੋਏ ਕਿਹਾ ਕਿ ਯੂਗਾਂਡਾ ਦੀਆਂ ਯੂਨਵਰਸਿਟੀਆਂ ਦੇ ਨਾਲ ਵਿਗਿਆਨ, ਤਕਨੀਕ ਅਤੇ ਨਵੀਆਂ ਖੋਜਾਂ ਦੇ ਖੇਤਰ ਵਿਚ ਸਹਿਯੋਗ ਕਰਨ ਵਿਚ ਜੇਐਮਆਈ ਨੂੰ ਖੁਸ਼ੀ ਹੋਵੇਗੀ। ਉਨ੍ਹਾਂ ਨੇ ਕਿਹਾ ਜੇਐਮਆਈ ਭਾਰਤ ਦੇ ਸਭ ਤੋਂ ਪੁਰਾਣੇ ਸਿਖਿਆ ਸੰਸਥਾਨਾਂ ਵਿਚੋਂ ਹੈ। ਇਹ ਅਜਾਦੀ ਦੀ ਲੜਾਈ ਦਾ ਹਿੱਸਾ ਰਿਹਾ ਹੈ। ਬ੍ਰਿਟਿਸ਼ ਸਿੱਖਿਆ ਦੇ ਖਿਲਾਫ ਭਾਰਤ ਦੀਆਂ ਜਰੂਰਤਾਂ ਦੇ ਮੁਤਾਬਕ ਸਿੱਖਿਆ ਸੰਸਥਾਵਾਂ ਖੋਲ੍ਹਣ ਦੇ ਮਹਾਤਮਾ ਗਾਂਧੀ ਦੇ ਬੁਲਾਵੇ ਤੇ ਇਸ ਨੂੰ ਬਣਾਇਆ ਗਿਆ ਸੀ। ਉਨ੍ਹਾਂ ਨੇ ਕਿਹਾ ਕਿ ਓਦੋਂ ਤੋਂ ਲੈ ਕੇ ਹੁਣ ਤਕ ਰਾਸ਼ਟਰੀ ਨਿਰਮਾਣ ਵਿਚ ਜੇਐਮਆਈ ਦਾ ਵੱਡਾ ਯੋਗਦਾਨ ਰਿਹਾ ਹੈ। ਉਨ੍ਹਾਂ ਨੇ ਦਸਿਆ ਕਿ ਜੇਐਮਆਈ ਛੇਤੀ ਹੀ ਜਲਵਾਯੂ ਪਰਿਵਰਤਨ ਅਤੇ ਆਪਦਾ ਪ੍ਰਬੰਧਨ ਵਿਭਾਗ ਸ਼ੁਰੂ ਕਰਨ ਜਾ ਰਿਹਾ ਹੈ। ਯੂਨੀਵਰਸਿਟੀ ਵਿਚ ਆਧੁਨਿਕ ਪ੍ਰਯੋਗਸ਼ਾਲਾਵਾਂ ਨਾਲ ਲੈਸ ਇੰਜੀਨੀਅਰਿੰਗ ਵਿਭਾਗ, ਮਲਟੀ ਡਿਸਪਲਨਰੀ ਸੈਂਟਰ ਫੌਰ ਐਡਵਾਂਸ ਸਟਡੀ, ਕੰਪਿਊਟਿਰ ਸਾਇੰਸ ਆਦਿ ਵਿਭਾਗ ਹਨ। ਯੂਗਾਂਡਾ ਦੀ ਸਥਾਈ ਸੰਸਦੀ ਕਮੇਟੀ ਦੇ ਪ੍ਰਧਾਨ ਏਂਗ ਕੇ ਸਸਿਕਤਾਲੇਕੋ ਨੇ ਕਿਹਾ ਕਿ ਉਨ੍ਹਾਂ ਦੇ ਦੇਸ਼ ਵਿਚ ਭਾਰਤੀ ਮੂਲ ਦੇ ਲੋਕਾਂ ਦਾ ਯੂਗਾਂਡਾ ਦੇ ਸਕਲ ਘਰੇਲੂ ਉਤਪਾਦ ਵਿਚ ਬਹੁਤ ਵੱਡਾ ਯੋਗਦਾਨ ਹੈ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦੇ ਦੇਸ਼ ਦਾ ਸੰਸਦੀ ਪ੍ਰਤੀਨਿਧੀ ਮੰਡਲ ਇਹ ਤਲਾਸ਼ਣ ਆਇਆ ਹੈ ਕਿ ਭਾਰਤ ਅਤੇ ਯੂਗਾਂਡਾ ਦੇ ਅਕਾਦਮਿਕ ਸੰਸਥਾਨ ਆਪਸ ਵਿਚ ਕਿਵੇਂ ਸਹਿਯੋਗ ਕਰ ਸਕਦੇ ਹਨ। ਚਰਚਾ ਦੌਰਾਨ ਪ੍ਰੋ ਵਾਈਸ ਚਾਂਸਲਰ ਪ੍ਰੋ. ਸ਼ਾਹਿਦ ਅਸ਼ਰਫ ਅਤੇ ਇੰਜੀਨੀਅਰਿੰਗ ਤੇ ਵਿਗਿਆਨ ਨਾਲ ਜੁੜੇ ਜੇਐਮਆਈ ਦੇ ਸਾਰੇ ਵਿਭਾਗਾਂ ਦੇ ਪ੍ਰਮੁੱਖ ਅਤੇ ਡੀਨ ਵੀ ਮੌਜੂਦ ਸਨ। ਇਸ ਪ੍ਰਤੀਨਿਧੀ ਮੰਡਲ ਨੇ ਯੂਨੀਵਰਸਿਟੀ ਦੇ ਵਿਭਿੰਨ ਵਿਭਾਗਾਂ ਅਤੇ ਪ੍ਰਯੋਗਸ਼ਾਲਾਵਾਂ ਨੂੰ ਵੇਖਿਆ। ਸੀਐਸਆਈਆਰ ਦੇ ਸਾਬਕਾ ਵਿਗਿਆਨ ਪ੍ਰੋ. ਮੋਹਸਿਨ ਯੂ ਖਾਨ ਨੇ ਕਿਹਾ ਕਿ ਅੱਜ ਚੀਨ ਅਤੇ ਭਾਰਤ ਦੁਨੀਆਂ ਦੀ ਸਭ ਤੋਂ ਤੇਜ ਵਧਦੀਆਂ ਅਰਥ ਵਿਵਸਥਾਵਾਂ ਹਨ ਅਤੇ ਸਾਰੀ ਦੁਨੀਆਂ ਉਨ੍ਹਾਂ ਵਲ ਵੇਖ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਭਾਰਤੀ ਅਗਵਾਈ ਨੇ ਅਜਾਦੀ ਤੋਂ ਬਾਅਦ ਦੇਸ਼ ਅਤੇ ਜਨਤਾ ਦੇ ਵਿਕਾਸ ਲਈ ਵਿਗਿਆਨ, ਤਕਨੀਕ ਅਤੇ ਨਵੀਂ ਖੋਜ ਦੇ ਮਹੱਤਵ ਨੂੰ ਵੇਖਦੇ ਹੋਏ 1958 ਵਿਚ ਹੀ ਇਸ ਸਬੰਧੀ ਇਕ ਸਥਾਈ ਸੰਸਦੀ ਕਮੇਟੀ ਦਾ ਗਠਨ ਕਰ ਦਿੱਤਾ ਸੀ ਅਤੇ ਉਸ ਦੇ ਨਤੀਜੇ ਅਜ ਸਭ ਦੇ ਸਾਹਮਣੇ ਹਨ।

Location: India, Haryana

SHARE ARTICLE
Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM
Advertisement