
ਸਿਰਸਾ, 23 ਸਤੰਬਰ (ਕਰਨੈਲ
ਸਿੰਘ, ਸ.ਸ.ਬੇਦੀ):ਪਿੰਡ ਮੱਲੜੀ ਦੇ ਸਾਬਕਾ ਸਰਪੰਚ ਸ. ਗੁਰਦੇਵ ਸਿੰਘ ਦੇ ਸਮੂਹ ਪਰਵਾਰ
ਵਲੋਂ ਹਰ ਸਾਲ ਦੀ ਤਰ੍ਹਾਂ ਸਵਰਗੀ ਮਾਤਾ ਗੁਰਦਿਆਲ ਕੌਰ ਦੀ ਨੌਵੀਂ ਸਾਲਾਨਾ ਯਾਦ ਨੂੰ
ਤਾਜਾ ਕਰਦਿਆਂ ਹੋਇਆਂ ਛੇ ਜਰੂਰਤ ਮੰਦ ਲੜਕੇ ਲੜਕੀਆਂ ਦੇ ਆਨੰਦ ਕਾਰਜ ਪਿੰਡ ਦੇ ਗੁਰਦੁਆਰਾ
ਸਾਹਿਬ ਵਿਖੇ ਕਰਵਾਏ। ਇਨ੍ਹਾਂ ਵਿੱਚ ਪਿੰਡ ਫੱਗੂ ਦੀ ਬੀਬੀ ਸੁਖਵੰਤ ਕੌਰ ਅਤੇ ਕੌਰ ਆਨੇ
ਦਾ ਕਾਕਾ ਸਵਰਾਜ ਸਿੰਘ, ਬੀਬਾ ਅੰਮ੍ਰਿਤਪਾਲ ਕੌਰ ਅਤੇ ਕਾਕਾ ਨਾਗਪਾਲ ਸਿੰਘ, ਸੀਤਾ ਕੌਰ
ਅਲੀਕਾਂ ਅਤੇ ਕਾਕਾ ਅਮਨਦੀਪ ਸਿੰਘ, ਮਰੋ ਕੌਰ ਝੋਰੜ ਰੋਹੀ ਅਤੇ ਕਾਕਾ ਸਤਿਨਾਮ ਸਿੰਘ
ਮਾਨਸਾ, ਰਾਣੀ ਕੌਰ ਅਤੇ ਸੋਮਾ ਸਿੰਘ ਅਤੇ ਪਰਮਜੀਤ ਕੌਰ ਅਤੇ ਕਾਕਾ ਜਗਦੀਪ ਸਿੰਘ ਦੇ ਆਨੰਦ
ਕਾਰਜ ਪੂਰਨ ਗੁਰਮਰਿਆਦਾ ਅਨੁਸਾਰ ਸੰਪਨ ਕਰਵਾਏ ਗਏ।
ਸ. ਨਾਜ਼ਮ ਸਿੰਘ ਨੇ ਦੱਸਿਆ
ਕਿ ਅਕਾਲ ਪੁਰਖੁ ਦੀ ਕਿਰਪਾ ਸਦਕਾ ਹੁਣ ਤੱਕ ੭੦ ਬੱਚੇ ਬੱਚੀਆਂ ਦੇ ਆਨੰਦ ਕਾਰਜ ਕਰਵਾਏ ਜਾ
ਚੁੱਕੇ ਹਨ ਜੋ ਕਿ ਵਾਹਿਗੁਰੂ ਦੀ ਮਿਹਰ ਸਦਕਾ ਹੀ ਕਰਵਾਏ ਜਾਂਦੇ ਹਨ। ਇਸ ਮੌਕੇ ਇਨ੍ਹਾਂ
ਬੱਚੇ ਬੱਚੀਆਂ ਨੂੰ ਜਰੂਰਤ ਦੀਆਂ ਵਸਤੂਆਂ ਵੀ ਦਿਤੀਆਂ ਜਾਂਦੀਆਂ ਹਨ। ਇਸ ਮੌਕੇ ਸ. ਨਿਰਮਲ
ਸਿੰਘ ਮੱਲੜੀ, ਕਾਲਾਂਵਾਲੀ ਹਲਕੇ ਦੇ ਵਿਧਾਇਕ ਸ. ਬਲਕੌਰ ਸਿੰਘ, ਸ਼ਰੋਮਣੀ ਗੁਰਦੁਆਰਾ
ਪ੍ਰਬੰਧਕ ਕਮੇਟੀ ਦੇ ਮੈਂਬਰ ਭਾਈ ਗੁਰਮੀਤ ਸਿੰਘ ਤਿਲੋਕੇਵਾਲਾ, ਭਾਈ ਪ੍ਰੀਤਮ ਸਿੰਘ ਮੁੱਖ
ਸੇਵਾਦਾਰ ਗੁਰਦੁਆਰਾ ਮੱਲ਼ੜੀ, ਪ੍ਰਿੰਸੀਪਲ ਬਲਵੀਰ ਸਿੰਘ, ਸ. ਗੁਰਦੇਵ ਸਿੰਘ ਦਾ ਸਮੂਹ
ਪਰਿਵਾਰ ਅਤੇ ਇਲਾਕੇ ਦੇ ਪਤਵੰਤੇ ਸੱਜਨਾਂ ਦੇ ਨਾਲ ਨਾਲ ਬੱਚੇ ਬੱਚੀਆਂ ਦੇ ਪਰਵਾਰ ਅਤੇ
ਸੰਗਤ ਵੱਡੀ ਗਿਣਤੀ ਵਿਚ ਹਾਜ਼ਰ ਸਨ।