Methi Paneer Recipe: ਘਰ ਵਿਚ ਇੰਝ ਬਣਾਉ ਮੇਥੀ ਪਨੀਰ
Published : Jan 2, 2024, 7:49 am IST
Updated : Jan 2, 2024, 7:49 am IST
SHARE ARTICLE
Methi Paneer Recipe
Methi Paneer Recipe

ਸੱਭ ਤੋਂ ਪਹਿਲਾਂ ਇਕ ਫ਼ਰਾਈਪੈਨ ਵਿਚ ਤੇਲ ਪਾ ਕੇ ਲੱਸਣ ਦਾ ਪੇਸਟ ਪਾ ਕੇ ਹਲਕਾ ਭੁੰਨ ਲਉ ਅਤੇ ਇਸ ਵਿਚ ਪਿਆਜ਼ ਪਾ ਕੇ ਇਸ ਨੂੰ ਹਲਕਾ ਗੁਲਾਬੀ ਹੋਣ ਤਕ ਭੁੰਨ ਲਵੋ।

Methi Paneer Recipe: ਸਮੱਗਰੀ: 4 ਚਮਚ ਤੇਲ, 3 ਚਮਚ ਲੱਸਣ, 130 ਗ੍ਰਾਮ ਪਿਆਜ਼, 75 ਮਿਲੀਲੀਟਰ ਦਹੀਂ, 1 ਚਮਚ ਮੈਦਾ, 2 ਚਮਚ ਧਨੀਆ, 1/2 ਚਮਚ ਹਲਦੀ, 1 ਚਮਚ ਮਿਰਚ, 1/2 ਚਮਚ ਗਰਮ ਮਸਾਲਾ, 1 ਚਮਚ ਨਮਕ, 30 ਮਿਲੀਲੀਟਰ ਪਾਣੀ, 250 ਗ੍ਰਾਮ ਪਨੀਰ, 2 ਚਮਚ ਤਾਜ਼ਾ ਕ੍ਰੀਮ, 2 ਚਮਚ ਮੇਥੀ ਦੇ ਸੁੱਕੇ ਪੱਤੇ, 1 ਚਮਚ ਸ਼ਹਿਦ, 100 ਮਿਲੀਲਟਰ ਪਾਣੀ, ਚਟਨੀ ਬਣਾਉਣ ਲਈ- 1 ਚਮਚ ਘਿਉ, 1 ਚਮਚ ਲੱਸਣ।

ਬਣਾਉਣ ਦੀ ਵਿਧੀ: ਸੱਭ ਤੋਂ ਪਹਿਲਾਂ ਇਕ ਫ਼ਰਾਈਪੈਨ ਵਿਚ ਤੇਲ ਪਾ ਕੇ ਲੱਸਣ ਦਾ ਪੇਸਟ ਪਾ ਕੇ ਹਲਕਾ ਭੁੰਨ ਲਉ ਅਤੇ ਇਸ ਵਿਚ ਪਿਆਜ਼ ਪਾ ਕੇ ਇਸ ਨੂੰ ਹਲਕਾ ਗੁਲਾਬੀ ਹੋਣ ਤਕ ਭੁੰਨ ਲਵੋ। ਫਿਰ ਇਕ ਕੌਲੀ ਵਿਚ ਦਹੀਂ ਅਤੇ ਮੈਦਾ ਪਾ ਕੇ ਚੰਗੀ ਤਰ੍ਹਾਂ ਨਾਲ ਰਲਾ ਲਉ। ਇਸ ਤੋਂ ਬਾਅਦ ਇਸ ਨੂੰ ਕੜਾਹੀ ਵਿਚ ਹੀ ਪਾ ਲਉ। ਇਸ ਵਿਚ ਧਨੀਆ ਪਾਊਡਰ, ਲਾਲ ਮਿਰਚ, ਹਲਦੀ, ਗਰਮ ਮਸਾਲਾ ਅਤੇ ਨਮਕ ਪਾ ਕੇ ਇਸ ਨੂੰ ਰਲਾ ਲਉ।

ਇਸ ਤੋਂ ਬਾਅਦ ਇਸ ਵਿਚ ਪਾਣੀ ਪਾ ਕੇ ਚੰਗੀ ਤਰ੍ਹਾਂ ਨਾਲ ਪੱਕਣ ਦਿਉ। ਫਿਰ ਇਸ ਵਿਚ ਪਨੀਰ, ਕ੍ਰੀਮ, ਸੁੱਕੀ ਮੇਥੀ ਦੇ ਪੱਤੇ, ਨਿੰਬੂ ਦਾ ਰਸ, ਸ਼ਹਿਦ ਪਾ ਕੇ ਚੰਗੀ ਤਰ੍ਹਾਂ ਨਾਲ ਰਲਾ ਲਉ। ਇਸ ਵਿਚ ਫਿਰ 10 ਮਿਲੀਲੀਟਰ ਪਾਣੀ ਪਾ ਦਿਉ ਅਤੇ ਗਾੜ੍ਹਾ ਹੋਣ ਤਕ ਪਕਾਉ। ਜਦੋਂ ਪਾਣੀ ਗਾੜ੍ਹਾ ਹੋ ਜਾਵੇ ਤਾਂ ਇਸ ਨੂੰ ਪਲੇਟ ਵਿਚ ਕੱਢ ਲਉ। ਇਕ ਫ਼ਰਾਈਪੈਨ ਵਿਚ 1 ਚਮਚ ਘਿਉ ਪਾ ਕੇ ਇਸ ਵਿਚ ਲੱਸਣ ਨੂੰ ਹਲਕਾ ਭੁੰਨ ਲਉ। ਚਟਣੀ ਨੂੰ ਫਿਰ ਪਨੀਰ ਉਪਰ ਪਾ ਦਿਉ। ਤੁਹਾਡਾ ਮੇਥੀ ਪਨੀਰ ਬਣ ਕੇ ਤਿਆਰ ਹੈ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

Location: India, Chandigarh

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

'ਮੁੱਛਾਂ ਨੂੰ ਜਿੰਨੇ ਮਰੋੜੇ ਦੇਣੇ ਨੇ ਦੇ ਲਵੇ, ਮੈਂ ਕਿਹੜਾ ਚੂੜੀਆਂ ਪਾਈਆਂ' | Talbir Gill Interview On Majithia

05 Feb 2026 3:00 PM

ਇੱਕੋ ਪਿੰਡ ਦੇ ਮੁੰਡਾ ਕੁੜੀ ਨੇ ਆਪਸ 'ਚ ਕੀਤਾ ਵਿਆਹ, ਦੇਖੋ ਪੁਲਿਸ ਨੇ ਕੀ ਕਿਹਾ ?

05 Feb 2026 2:58 PM

ਸੰਸਦ ਬਾਹਰ ਰਵਨੀਤ ਬਿੱਟੂ ਤੇ ਰਾਹੁਲ ਗਾਂਧੀ ਦੀ ਬਹਿਸ ਨਾਲ਼ ਗਰਮਾਈ ਸਿਆਸਤ,

04 Feb 2026 3:11 PM

ਰਾਹੁਲ ਦੇ ਗੱਦਾਰ ਵਾਲੇ ਬਿਆਨ ਮਗਰੋਂ ਭੜਕੇ ਰਵਨੀਤ ਬਿੱਟੂ

04 Feb 2026 3:10 PM

PM ਮੋਦੀ ਦੀ ਪੰਜਾਬ ਫੇਰੀ 'ਤੇ ਬਝੀਆਂ ਆਸਾਂ, ਸਪੀਕਰ ਸੰਧਵਾਂ ਨੇ PM ਮੋਦੀ ਨੂੰ ਲਿਖੀ ਚਿੱਠੀ

01 Feb 2026 3:19 PM
Advertisement