
ਆਪਣੇ ਪਰਿਵਾਰ ਨੂੰ ਨਵੇਂ ਸਵਾਦ ਵਾਲਾ ਲਖਨਵੀ ਅੰਦਾਜ ਦਾ ਪੁਲਾਅ ਖੁਆਓ। ਇਹ ਨਾ ਸਿਰਫ ਪੌਸ਼ਟਿਕ ਹੈ, ਸਗੋਂ ਟੇਸਟੀ ਵੀ ਹੈ। ਸਿਰਫ ਤੀਹ ਮਿੰਟਾਂ ‘ਚ ਤਿਆਰ ਹੋਣ ਵਾਲੀ ...
ਆਪਣੇ ਪਰਿਵਾਰ ਨੂੰ ਨਵੇਂ ਸਵਾਦ ਵਾਲਾ ਲਖਨਵੀ ਅੰਦਾਜ ਦਾ ਪੁਲਾਅ ਖੁਆਓ। ਇਹ ਨਾ ਸਿਰਫ ਪੌਸ਼ਟਿਕ ਹੈ, ਸਗੋਂ ਟੇਸਟੀ ਵੀ ਹੈ। ਸਿਰਫ ਤੀਹ ਮਿੰਟਾਂ ‘ਚ ਤਿਆਰ ਹੋਣ ਵਾਲੀ ਇਸ ਡਿਸ਼ ਦਾ ਆਪਣੇ ਪਰਿਵਾਰ ਨਾਲ ਆਨੰਦ ਲਓ।
Lakhnavi Pulao
ਸਮੱਗਰੀ :- ਉਬਲੇ ਹੋਏ ਬਾਸਮਤੀ ਚੌਲ-250 ਗ੍ਰਾਮ, ਘਿਉ ਇਕ ਵੱਡਾ ਚਮਚ, ਉਬਲੇ ਹਰੇ ਮਟਰ ਅੱਧਾ ਕੱਪ, ਉਬਲੀ ਕੱਟੀ ਹੋਈ ਗਾਜ਼ਰ ਅਤੇ ਫਰੈਂਚ ਬੀਜ਼- ਦੋ ਵੱਡੇ ਚਮਚ, ਕਾਜੂ, ਬਾਦਾਮ ਅਤੇ ਕਿਸ਼ਮਿਸ਼-ਇਕ ਚੌਥਾ ਕੱਪ, ਪਿਆਜ਼ (ਸਲਾਇਸ)-250 ਗ੍ਰਾਮ, ਕਸੂਰੀ ਮੇਥੀ-ਇਕ ਛੋਟਾ ਚਮਚ, ਜ਼ੀਰਾ-ਅੱਧਾ ਛੋਟਾ ਚਮਚ, ਦਾਲਚੀਨੀ ਪਾਊਡਰ- ਛੋਟਾ ਅੱਧਾ ਚਮਚ, ਗਰਮ ਮਸਾਲਾ- ਇਕ ਛੋਟਾ ਚਮਚ, ਪਨੀਰ (ਛੋਟੇ ਟੁਕੜਿਆਂ 'ਚ ਕੱਟਿਆ ਹੋਇਆ) 100 ਗ੍ਰਾਮ, ਨਮਕ ਸਵਾਦ ਅਨੁਸਾਰ
Lakhnavi Pulao
ਬਣਾਉਣ ਦੀ ਤਰੀਕਾ :- ਇਸ ਨੂੰ ਬਣਾਉਣ ਦੇ ਲਈ ਤੁਸੀਂ ਸਭ ਤੋਂ ਪਹਿਲਾਂ ਥੋੜਾ ਜਿਹਾ ਘਿਉ ਪਾ ਕੇ ਚਾਵਲਾਂ ਨੂੰ ਉਬਾਲ ਲਓ। ਅਲੱਗ-ਅਲੱਗ ਕਰ ਲਉ। ਇਸ ਤੋਂ ਬਾਅਦ ਕੜਾਹ੍ਹੀ 'ਚ ਘਿਉ ਗਰਮ ਕਰਕੇ ਇਸ 'ਚ ਬਾਦਾਮ, ਕਾਜੂ ਅਤੇ ਕਿਸ਼ਮਿਸ਼ ਭੁੰਨ ਕੇ ਕੱਢ ਲਓ। ਬਚੇ ਹੋਏ ਤੇਲ 'ਚ ਪਿਆਜ਼ ਪਾਓ ਅਤੇ ਇਸ ਨੂੰ ਸੁਨਹਿਰਾ ਹੋਣ ਤੱਕ ਭੁੰਨੋ।
Lakhnavi Pulao
ਬਾਅਦ 'ਚ ਇਸ 'ਚ ਜ਼ੀਰਾ ਅਤੇ ਦਾਲਚੀਨੀ ਪਾਊਡਰ ਵੀ ਪਾ ਦਿਓ। ਇਸ ਸੱਭ ਤੋਂ ਬਾਅਦ ਤੁਸੀਂ ਸਾਰੀਆਂ ਸਬਜ਼ੀਆਂ ਅਤੇ ਚਾਵਲ ਪਾ ਕੇ ਕਰੀਬ 1 ਮਿੰਟ ਤੱਕ ਪਕਾਓ। ਫਿਰ ਇਸ 'ਚ ਭੁੰਨੇ ਹੋਏ ਕਾਜੂ, ਕਿਸ਼ਮਿਸ਼ ਮਿਲਾ ਕੇ ਅੱਧਾ ਮਿੰਟ ਤੱਕ ਪਕਾਓ। ਹੁਣ ਲਖਨਵੀ ਪੁਲਾਅ ਤਿਆਰ ਹੈ। ਇਸ ਨੂੰ ਦਹੀਂ ਜਾ ਫਿਰ ਤੇਜ਼ ਮਿਰਚ ਵਾਲੀ ਚਟਨੀ ਦੇ ਨਾਲ ਮਹਿਮਾਨਾਂ ਨੂੰ ਸਰਵ ਕਰੋ।