
ਚਟਨੀ ਹਰ ਪਕਵਾਨ ਦਾ ਅਹਿਮ ਹਿੱਸਾ ਹੁੰਦੀ ਹੈ। ਚਟਨੀ ਦੇ ਨਾਲ ਪਕਵਾਨ ਦਾ ਸਵਾਦ ਹੋਰ ਵਧ ਜਾਂਦਾ ਹੈ।
ਚੰਡੀਗੜ੍ਹ: ਚਟਨੀ ਹਰ ਪਕਵਾਨ ਦਾ ਅਹਿਮ ਹਿੱਸਾ ਹੁੰਦੀ ਹੈ। ਚਟਨੀ ਦੇ ਨਾਲ ਪਕਵਾਨ ਦਾ ਸਵਾਦ ਹੋਰ ਵਧ ਜਾਂਦਾ ਹੈ। ਜੇਕਰ ਤੁਸੀਂ ਇਕ ਹੀ ਚਟਨੀ ਖਾ ਕੇ ਬੋਰ ਹੋ ਗਏ ਹੋ ਤਾਂ ਅੱਜ ਅਸੀਂ ਤੁਹਾਨੂੰ ਟਮਾਟਰ ਦੀ ਖੱਟੀ ਮਿੱਠੀ ਚਟਨੀ ਦੀ ਰੈਸਿਪੀ ਦੱਸਣ ਜਾ ਰਹੇ ਹਾਂ। ਆਓ ਜਾਣਦੇ ਹਾਂ ਇਸ ਨੂੰ ਬਣਾਉਣ ਦੀ ਵਿਧੀ
Tomato Chutney
ਸਮੱਗਰੀ
- 300 ਗ੍ਰਾਮ ਕੱਟੇ ਹੋਏ ਟਮਾਟਰ
- ਤੇਲ - 1 ਚੱਮਚ
- ਜੀਰਾ- 1 ਚੱਮਚ
- ਸਰ੍ਹੋਂ ਦੇ ਬੀਜ - 1 ਚੱਮਚ
- ਪਿਆਜ਼ - 80 ਗ੍ਰਾਮ
- ਸਵਾਦ ਅਨੁਸਾਰ ਨਮਕ
- ਲਾਲ ਮਿਰਚ ਪਾਊਡਰ- 1 ਚੱਮਚ
- ਹਲਦੀ ਪਾਊਡਰ- 1/2 ਚੱਮਚ
- ਧਨੀਆ ਪਾਊਡਰ- 1 ਚੱਮਚ
- ਹਿੰਗ - ½ ਚੱਮਚ
- ਕੱਟੇ ਹੋਏ ਟਮਾਟਰ - 600 ਗ੍ਰਾਮ
- ਪਾਣੀ - 100 ਮਿ
- ਸਵਾਦ ਅਨੁਸਾਰ ਨਮਕ
- ਕਾਲਾ ਨਮਕ - 1/4 ਚੱਮਚ
- ਕਾਲੀ ਮਿਰਚ ਪਾਊਡਰ- 1/4 ਚੱਮਚ
- ਚੀਨੀ - 2 ਚੱਮਚ
Tomato Chutney
ਵਿਧੀ:
1. ਇਕ ਪੈਨ ਵਿਚ ਤੇਲ ਗਰਮ ਕਰੋ, ਜੀਰਾ ਅਤੇ ਸਰ੍ਹੋਂ ਦੇ ਬੀਜ ਪਾਓ। ਹੁਣ ਇਸ ਨੂੰ 20-30 ਸੈਕਿੰਡ ਲਈ ਭੁੰਨੋ।
2. ਇਸ ਵਿਚ ਪਿਆਜ਼ ਪਾਓ ਅਤੇ ਇਹਨਾਂ ਨੂੰ 1-2 ਮਿੰਟ ਲਈ ਜਾਂ ਹਲਕੇ ਭੁਰੇ ਹੋਣ ਤੱਕ ਭੁੰਨੋ।
3. ਹੁਣ ਇਸ ਵਿਚ ਅਦਰਕ ਪਾਓ ਅਤੇ 30 ਸੈਕਿੰਡ ਲਈ ਭੁੰਨੋ। ਇਸ ਤੋਂ ਬਾਅਦ ਗੈਸ ਘੱਟ ਕਰੋ, ਫਿਰ ਇਸ ਵਿਚ ਨਮਕ, ਲਾਲ ਮਿਰਚ ਪਾਊਡਰ, ਹਲਦੀ ਪਾਊਡਰ, ਧਨੀਆ ਪਾਊਡਰ, ਹਿੰਗ ਪਾਓ ਤੇ ਚੰਗੀ ਤਰ੍ਹਾਂ ਮਿਕਸ ਕਰੋ।
4. ਹੁਣ ਟਮਾਟਰ ਪਾਓ ਤੇ ਇਸ ਨੂੰ 5-6 ਮਿੰਟ ਲਈ ਢਕ ਦਿਓ। ਇਹਨਾਂ ਨੂੰ ਨਰਮ ਹੋਣ ਤੱਕ ਪਕਾਓ।
5. ਟਮਾਟਰ ਦੇ ਮਿਸ਼ਰਣ ਨੂੰ ਚੱਮਚ ਦੇ ਪਿਛਲੇ ਹਿੱਸੇ ਨਾਲ ਹਲਕਾ ਜਿਹਾ ਮੈਸ਼ ਕਰੋ, ¼ ਕੱਪ ਪਾਣੀ ਪਾਓ। ਇਸ ਨੂੰ ਰਲਾਓ ਅਤੇ ਮੈਸ਼ ਕਰਨਾ ਜਾਰੀ ਰੱਖੋ।
6. ਹੁਣ ਇਸ ਵਿਚ ਕਾਲਾ ਨਮਕ ਅਤੇ ਕਾਲੀ ਮਿਰਚ ਪਾਊਡਰ ਪਾਓ। ਇਹਨਾਂ ਨੂੰ ਚੰਗੀ ਤਰ੍ਹਾਂ ਰਲਾਉ ਅਤੇ 2-3 ਮਿੰਟ ਲਈ ਪਕਾਓ।
7. ਇਸ ਵਿਚ ਚੀਨੀ ਪਾਓ ਅਤੇ ਗੈਸ ਬੰਦ ਕਰਕੇ ਮਿਕਸ ਕਰੋ। ਇਸ ਨੂੰ ਇਕ ਕਟੋਰੀ ਵਿਚ ਕੱਢ ਲਓ।
8. ਟਮਾਟਰ ਦੀ ਚਟਨੀ ਬਣ ਕੇ ਤਿਆਰ ਹੈ, ਇਸ ਨੂੰ ਧਨੀਏ ਨਾਲ ਗਾਰਨਿਸ਼ ਕਰੋ।