ਪਾਕਿਸਤਾਨ ਵਿਚ ਨਿਕਾਹ ਕਰਵਾਉਣ ਵਾਲੀ ਸਰਬਜੀਤ ਕੌਰ ਦਾ ਬਿਆਨ ਆਇਆ ਸਾਹਮਣੇ
Published : Feb 13, 2026, 11:58 am IST
Updated : Feb 13, 2026, 11:58 am IST
SHARE ARTICLE
Sarabjit kaur pakistan love story
Sarabjit kaur pakistan love story

''ਮੇਰਾ ਪਿਆਰ ਸੱਚਾ ਸੀ, 8 ਸਾਲ ਬਾਅਦ ਮੇਰੀ ਮੁਹੱਬਤ ਸਫ਼ਲ ਹੋਈ''

ਪੰਜਾਬ ਤੋਂ ਪਾਕਿਸਤਾਨ ਗਈ ਸਰਬਜੀਤ ਕੌਰ ਦਾ ਰਿਹਾਈ ਤੋਂ ਬਾਅਦ ਦਾ ਇੱਕ ਵੀਡੀਓ ਸਾਹਮਣੇ ਆਇਆ ਹੈ, ਜੋ ਉਸ ਦੀ ਖੁਸ਼ੀ ਨੂੰ ਸਾਫ਼-ਸਾਫ਼ ਦਰਸਾਉਂਦਾ ਹੈ। ਉਸ ਨੇ ਪਾਕਿਸਤਾਨੀ ਮੀਡੀਆ ਨਾਲ ਗੱਲ ਕਰਦੇ ਹੋਏ ਆਪਣੀਆਂ ਭਾਵਨਾਵਾਂ ਸਾਂਝੀਆਂ ਕੀਤੀਆਂ। ਇਸ ਦੌਰਾਨ ਉਸ ਦਾ ਪਤੀ ਨਾਸਿਰ ਹੁਸੈਨ ਵੀ ਨਾਲ ਨਜ਼ਰ ਆਇਆ।

ਸਰਬਜੀਤ ਨੇ ਕਿਹਾ ਕਿ 'ਮੇਰਾ ਪਿਆਰ ਸੱਚਾ ਸੀ, 8 ਸਾਲ ਬਾਅਦ ਮੇਰੀ ਮੁਹੱਬਤ ਸਫ਼ਲ ਹੋਈ।  ਭਾਵੇਂ ਉਸ ਦੇ ਦੰਦ ਨਾ ਵੀ ਰਹਿੰਦੇ ਤਾਂ ਵੀ ਉਹ ਪਾਕਿਸਤਾਨ ਆਉਂਦੀ। ਸਰਬਜੀਤ ਨੇ ਕਿਹਾ ਕਿ ਉਹ ਹੁਣ ਆਪਣੀ ਬਾਕੀ ਦੀ ਜ਼ਿੰਦਗੀ ਪਾਕਿਸਤਾਨ ਵਿੱਚ ਖੁਸ਼ੀ ਨਾਲ ਗੁਜ਼ਾਰੇਗੀ।

ਜ਼ਿਕਰਯੋਗ ਹੈ ਕਿ ਕਪੂਰਥਲਾ ਦੇ ਪਿੰਡ ਅਮਾਨੀਪੁਰ ਦੀ ਵਸਨੀਕ ਸਰਬਜੀਤ ਕੌਰ, 4 ਨਵੰਬਰ, 2025 ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੇ ਮੌਕੇ 'ਤੇ 1,932 ਸ਼ਰਧਾਲੂਆਂ ਦੇ ਜਥੇ ਨਾਲ ਅਟਾਰੀ ਸਰਹੱਦ ਰਾਹੀਂ ਅੰਮ੍ਰਿਤਸਰ ਤੋਂ ਪਾਕਿਸਤਾਨ ਗਈ ਸੀ। ਇਹ ਸਿੱਖ ਜਥਾ 10 ਦਿਨ ਪਾਕਿਸਤਾਨ ਵਿੱਚ ਰਿਹਾ ਅਤੇ 13 ਨਵੰਬਰ ਨੂੰ ਭਾਰਤ ਵਾਪਸ ਆਇਆ ਪਰ ਸਰਬਜੀਤ ਕੌਰ ਨਹੀਂ ਆਈ ਉਸ ਨੇ ਉਥੇ ਨਾਸਿਰ ਹੁਸੈਨ ਨਾਲ ਨਿਕਾਹ ਕਰਵਾ ਲਿਆ।
 

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਹਰੀਆਂ ਭਰੀਆਂ ਫਸਲਾਂ ਵਿੱਚ ਬਣ ਰਹੀ ਕਲੋਨੀ, ਧੜਾ ਧੜ ਹੋ ਰਹੀ ਹੈ ਮਕਾਨਾਂ ਦੀ ਉਸਾਰੀ

14 Feb 2026 2:05 PM

ਲਾਰੈਂਸ ਗੈਂਗ ਨੇ ਧੁਰੰਦਰ ਵਾਲੇ ਰਣਵੀਰ ਸਿੰਘ ਨੂੰ ਦਿੱਤੀ ਧਮਕੀ, ਸਲਮਾਨ ਖ਼ਾਨ ਤੋਂ ਬਾਅਦ ਹੋਰ ਕਈ ਅਦਾਕਾਰ ਗੈਂਗਸਟਰਾਂ ਦੇ ਨਿਸ਼ਾਨੇ 'ਤੇ

13 Feb 2026 1:42 PM

ਹਾਈਡ੍ਰੌਲਿਕ ਜੈੱਕਾਂ ਨਾਲ ਕੋਠੀ ਸ਼ਿਫਟ ਹੋਵੇਗੀ 250 ਫੁੱਟ ਦੂਰ, ਭਾਰਤ ਮਾਲਾ ਹਾਈਵੇਅ ਪ੍ਰਾਜੈਕਟ ਰੂਟ ਵਿਚਾਲੇ ਆਈ ਸੀ ਕੋਠੀ

12 Feb 2026 2:59 PM

'ਮੋਹਾਲੀ ਦੇ ਕਈ ਸਕੂਲਾਂ ਨੂੰ ਧਮਕੀ ਦਿੱਤੀ ਗਈ, ਸਕੂਲ ਕਰਵਾਏ ਗਏ ਖ਼ਾਲੀ',

11 Feb 2026 3:13 PM

ਰੋਂਦੇ ਹੋਏ ਛੋਟੇ ਸਿੱਧੂ ਨਾਲ ਧਰਨੇ 'ਤੇ ਬੈਠੇ ਸਿੱਧੂ ਮੂਸੇਵਾਲਾ ਦੇ ਮਾਤਾ-ਪਿਤਾ

11 Feb 2026 3:11 PM
Advertisement