Food Recipes: ਘਰ ਦੀ ਰਸੋਈ ਵਿਚ ਬਣਾਉ ਕਾਲੇ ਛੋਲੇ
Published : Oct 2, 2024, 8:56 am IST
Updated : Oct 2, 2024, 9:58 am IST
SHARE ARTICLE
Make black chickpeas at home Food Recipes
Make black chickpeas at home Food Recipes

Food Recipes: ਖਾਣ ਵਿਚ ਹੁੰਦੇ ਬਹੁਤ ਸਵਾਦ

Make black chickpeas at home Food Recipes: ਸਮੱਗਰੀ : ਕਾਲੇ ਛੋਲੇ 400 ਗਰਾਮ, ਪਿਆਜ਼ 150 ਗਰਾਮ, ਟਮਾਟਰ 200 ਗਰਾਮ, ਘਿਉ 50 ਗਰਾਮ, ਲੂਣ ਲੋੜ ਅਨੁਸਾਰ, ਹਲਦੀ 1 ਚਮਚ ਵੱਡਾ, ਜੀਰਾ 1 ਚਮਚ, ਲਾਲ ਮਿਰਚ 1 ਚਮਚ, ਗਰਮ ਮਸਾਲਾ 1 ਚਮਚ

ਵਿਧੀ : ਕਾਲੇ ਛੋਲਿਆਂ ਨੂੰ 10-12 ਘੰਟੇ ਤਕ ਇਕ ਲੀਟਰ ਪਾਣੀ ਵਿਚ ਭਿੱਜੇ ਰਹਿਣ ਦੇ ਬਾਅਦ ਕੱਢ ਕੇ ਉੁਨ੍ਹਾਂ ਨੂੰ ਇਕ ਵਾਰ ਸਾਫ਼ ਪਾਣੀ ਵਿਚ ਧੋ ਲਉ। ਫਿਰ ਕੁਕਰ ਵਿਚ ਇਕ ਲੀਟਰ ਪਾਣੀ ਵਿਚ ਛੋਲੇ ਮੁਲਾਇਮ ਹੋਣ ਤਕ ਪਕਾਉ। ਇਕ ਕੜਾਹੀ ਜਾਂ ਪਤੀਲੇ ਵਿਚ ਘਿਉ ਪਾ ਕੇ ਉਸ ਵਿਚ ਸੱਭ ਤੋਂ ਪਹਿਲਾਂ ਜੀਰਾ ਭੁੰਨ ਲਉ, ਉਸ ਤੋਂ ਬਾਅਦ ਬਰੀਕ ਕਟਿਆ ਪਿਆਜ਼ ਪਾ ਕੇ ਭੂਰੇ ਹੋਣ ਤਕ ਭੁੰਨੋ। ਜਦੋਂ ਪਿਆਜ਼ ਭੁੰਨਿਆ ਜਾਏ ਤਾਂ ਉਸ ਵਿਚ ਟਮਾਟਰ ਪਾ ਦਿਉ।

ਨਾਲ ਹੀ ਹਲਦੀ, ਲੂਣ, ਮਿਰਚ ਅਤੇ ਹੋਰ ਚੀਜ਼ਾਂ ਉਸ ਵਿਚ ਪਾ ਕੇ ਭੁੰਨ ਲਉ। ਬਾਅਦ ਵਿਚ ਉਬਲੇ ਹੋਏ ਛੋਲੇ ਪਾਣੀ ਸਮੇਤ ਇਸ ਵਿਚ ਪਾ ਦਿਉ ਅਤੇ ਕੁਕਰ ਬੰਦ ਕਰ ਦਿਉ। ਫਿਰ ਹਲਕੀ ਅੱਗ ’ਤੇ ਇਸ ਨੂੰ ਘੱਟ ਤੋਂ ਘੱਟ 35-40 ਮਿੰਟ ਪਕਾਉ। ਜਦੋਂ ਇਹ ਬਣ ਜਾਣ ਤਾਂ ਉਪਰੋਂ ਇਕ ਚਮਚ ਗਰਮ ਮਸਾਲਾ ਪਾ ਦਿਉ। ਤੁਹਾਡੇ ਛੋਲੇ ਬਣ ਕੇ ਤਿਆਰ ਹਨ। 

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Auto Driver ਨਾਲ ਦਿਲ ਦੀਆ ਗੱਲਾਂ ! ਡਰਾਈਵਰਾਂ ਦੀ ਜ਼ਿੰਦਗੀ ਨਜ਼ਾਰੇਦਾਰ ਜਾਂ…Life Easy or Tough?

18 Mar 2026 2:44 PM

Dog Lover ਨੇ ਖੋਲ੍ਹੇ ਰਾਜ, ਕੁੱਤੇ ਪਾਲਣ ਤੋਂ ਪਹਿਲਾਂ ਜਾਣ ਲਵੋ ਇਹ ਗੱਲਾਂ

17 Mar 2026 3:13 PM

3 Vehicles Collide: Tractor ਦੇ ਹੋਏ 2 ਹਿੱਸੇ, ਕਿਸ ਦੀ ਗਲਤੀ?

17 Mar 2026 3:11 PM

ਵਿਧਾਨ ਸਭਾ 'ਚ ਕੇਂਦਰ ਸਰਕਾਰ ਖਿਲਾਫ਼ ਲੱਗੇ ਨਾਅਰੇ

16 Mar 2026 3:06 PM

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM
Advertisement