Health News : ਫਲਾਂ ਦੇ ਛਿਲਕਿਆਂ ਨੂੰ ਸੁੱਟਣ ਦੀ ਬਜਾਏ ਇਸ ਤਰ੍ਹਾਂ ਕਰੋ ਇਸਤੇਮਾਲ

By : GAGANDEEP

Published : Nov 2, 2023, 7:22 am IST
Updated : Nov 2, 2023, 7:22 am IST
SHARE ARTICLE
Health News
Health News

Health News ਨਿੰਬੂ ਦਾ ਪ੍ਰਯੋਗ ਸਿਰਫ਼ ਖ਼ੂਬਸੂਰਤੀ ਨੂੰ ਵਧਾਉਣ ਲਈ ਹੀ ਨਹੀਂ ਸਗੋਂ ਘਰ ਨੂੰ ਚਮਕਾਉਣ ਲਈ ਵੀ ਕੀਤਾ ਜਾ ਸਕਦਾ ਹੈ।

 

Health News in punjabi: ਫਲ ਖਾਣਾ ਹਰ ਕਿਸੇ ਨੂੰ ਚੰਗਾ ਲਗਦਾ ਹੈ। ਫਲ ਖਾਣ ਤੋਂ ਬਾਅਦ ਇਨ੍ਹਾਂ ਦੇ ਛਿਲਕਿਆਂ ਨੂੰ ਸੁੱਟ ਦਿਤਾ ਜਾਂਦਾ ਹੈ ਪਰ ਇਨ੍ਹਾਂ ਨੂੰ ਸੁੱਟਣ ਦੀ ਬਜਾਏ ਘਰ ਨੂੰ ਸਜਾਉਣ ਅਤੇ ਸੁਆਦਲੇ ਪਕਵਾਨ ਬਣਾਉਣ ਲਈ ਵੀ ਇਸਤੇਮਾਲ ਵਿਚ ਲਿਆਂਦਾ ਜਾ ਸਕਦਾ ਹੈ।

ਇਹ ਵੀ ਪੜ੍ਹੋ: Punjab State: ਜੇ ਪੰਜਾਬੀ ਸੂਬਾ ਨਾ ਬਣਦਾ ਤਾਂ ਅੱਜ ਸਾਡੇ ਪੰਜਾਬ 'ਚ ਵੀ ਪੰਜਾਬੀ ਓਨੀ ਨਜ਼ਰ ਆਉਣੀ ਸੀ ਜਿੰਨੀ ਹੁਣ ਲਾਹੌਰ 'ਚ ਨਜ਼ਰ ਆਉਂਦੀ ਹੈ

ਨਿੰਬੂ: ਨਿੰਬੂ ਦਾ ਪ੍ਰਯੋਗ ਸਿਰਫ਼ ਖ਼ੂਬਸੂਰਤੀ ਨੂੰ ਵਧਾਉਣ ਲਈ ਹੀ ਨਹੀਂ ਸਗੋਂ ਘਰ ਨੂੰ ਚਮਕਾਉਣ ਲਈ ਵੀ ਕੀਤਾ ਜਾ ਸਕਦਾ ਹੈ। ਘਰ ਵਿਚ ਰੱਖੇ ਤਾਂਬੇ ਅਤੇ ਪਿੱਤਲ ਦੇ ਸ਼ੋਅ-ਪੀਸ ਨੂੰ ਚਮਕਾਉਣ, ਸ਼ੀਸ਼ੇ ਦੇ ਦਰਵਾਜ਼ੇ, ਖਿੜਕੀਆਂ, ਤਾਂਬੇ ’ਤੇ ਲੱਗੇ ਦਾਗ਼ਾਂ ਨੂੰ ਹਟਾਉਣ ਲਈ ਕਰ ਸਕਦੇ ਹੋ। ਕੂੜੇ ਦੇ ਡੱਬੇ ਵਿਚ ਨਿੰਬੂ ਦਾ ਟੁਕੜਾ ਪਾ ਕੇ ਉਸ ਦੀ ਬਦਬੂ ਨੂੰ ਦੂਰ ਕੀਤਾ ਜਾ ਸਕਦਾ ਹੈ।

ਇਹ ਵੀ ਪੜ੍ਹੋ: Ajj da Hukamnama Sri Darbar Sahib: ਅੱਜ ਦਾ ਹੁਕਮਨਾਮਾ (2 ਨਵੰਬਰ 2023) 

 ਸੰਗਤਰਾ: ਸੰਗਤਰਾ ਵੀ ਘਰ ਨੂੰ ਸਾਫ਼ ਕਰਨ ਅਤੇ ਉਸ ਦੀ ਬਦਬੂ ਨੂੰ ਦੂਰ ਕਰਨ ਲਈ ਕੀਤਾ ਜਾ ਸਕਦਾ ਹੈ। ਛਿਲਕਿਆਂ ਨੂੰ ਪੀਹ ਕੇ ਉਸ ਨੂੰ ਇਕ ਸਪਰੇਅ ਵਾਲੀ ਬੋਤਲ ਵਿਚ ਰੱਖ ਲਉ। ਜਦੋਂ ਵੀ ਸ਼ੀਸ਼ਾ, ਟੇਬਲ ਜਾਂ ਧਾਤ ਨੂੰ ਸਾਫ਼ ਕਰਨਾ ਹੋਵੇ ਤਾਂ ਉਸ ਵਿਚ ਸੰਗਤਰੇ ਦਾ ਪਾਊਡਰ ਪਾ ਦਿਉ। ਹੁਣ ਇਸ ਨੂੰ ਥੋੜ੍ਹਾ ਜਿਹਾ ਹਲਕੇ ਹੱਥਾਂ ਨਾਲ ਸਾਫ਼ ਕਰੋ। ਕਪੜਿਆਂ ਵਿਚ ਪਈ ਬਦਬੂ ਤੋਂ ਛੁਟਕਾਰਾ ਪਾਉਣ ਲਈ ਸੰਗਤਰੇ ਦਾ ਛਿਲਕਾ ਉਸ ਵਿਚ ਰੱਖ ਦਿਉ।  
ਮੁਸੰਮੀ: ਮੁਸੰਮੀ ਦੇ ਛਿਲਕਿਆਂ ਨੂੰ ਸੁਕਾ ਲਉ। ਫਿਰ ਇਸ ਪੇਸਟ ਨੂੰ ਮੈਟਲ, ਲੋਹਾ, ਸਟੀਲ, ਬਰਾਸ, ਮਾਰਬਲ ਆਦਿ ਨੂੰ ਸਾਫ਼ ਕਰਨ ਲਈ ਵਰਤੋਂ। ਇਸ ਤੋਂ ਇਲਾਵਾ ਬਾਥਰੂਮ ਦੇ ਫ਼ਰਸ਼, ਬਾਥ ਟੱਬ ਅਤੇ ਵਾਸ਼ ਮਸ਼ੀਨ ਉਤੇ ਪਏ ਦਾਗ਼-ਧੱਬਿਆਂ ਨੂੰ ਵੀ ਸਾਫ਼ ਕੀਤਾ ਜਾ ਸਕਦਾ ਹੈ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM
Advertisement