
ਜੇਕਰ ਤੁਸੀਂ ਲੰਚ ਜਾਂ ਡਿਨਰ ਵਿਚ ਕੁੱਝ ਵੱਖਰਾ ਬਣਾਉਣ ਦੀ ਸੋਚ ਰਹੇ ਹੋ ਤਾਂ ਅੱਜ ਅਸੀਂ ਤੁਹਾਨੂੰ ਪਨੀਰ ਜਾਲਫ੍ਰੇਜ਼ੀ ਦੀ ਰੈਸਿਪੀ ਦੱਸਾਂਗੇ।
ਚੰਡੀਗੜ੍ਹ: ਜੇਕਰ ਤੁਸੀਂ ਲੰਚ ਜਾਂ ਡਿਨਰ ਵਿਚ ਕੁੱਝ ਵੱਖਰਾ ਬਣਾਉਣ ਦੀ ਸੋਚ ਰਹੇ ਹੋ ਤਾਂ ਅੱਜ ਅਸੀਂ ਤੁਹਾਨੂੰ ਪਨੀਰ ਜਾਲਫ੍ਰੇਜ਼ੀ ਦੀ ਰੈਸਿਪੀ ਦੱਸਾਂਗੇ। ਖਾਣ ਵਿਚ ਸਵਾਦਿਸ਼ਟ ਹੋਣ ਦੇ ਨਾਲ-ਨਾਲ ਇਹ ਬੇਹੱਦ ਸਿਹਤਮੰਦ ਵੀ ਹੈ। ਬਣਾਉਣ ਵਿਚ ਆਸਾਨ ਪਨੀਰ ਜਾਲਫ੍ਰੇਜ਼ੀ ਬੱਚਿਆਂ ਤੋਂ ਲੈ ਕੇ ਵੱਡਿਆਂ ਤੱਕ ਸਭ ਨੂੰ ਖੂਬ ਪਸੰਦ ਆਵੇਗੀ। ਆਓ ਜਾਣਦੇ ਹਾਂ ਇਸ ਨੂੰ ਬਣਾਉਣ ਦਾ ਤਰੀਕਾ-
Paneer Jalfrezi
ਸਮੱਗਰੀ:
- ਤੇਲ- 40 ਮਿ.ਲੀ.
- ਜੀਰਾ - 1 ਚੱਮ
- ਕਾਲੀ ਮਿਰਚ - 1 ਚੱਮਚ
- ਪਿਆਜ਼- 100 ਗ੍ਰਾਮ
- ਟਮਾਟਰ- 80 ਗ੍ਰਾਮ
- ਅਦਰਕ ਅਤੇ ਲਸਣ ਦਾ ਪੇਸਟ- 40 ਗ੍ਰਾਮ
- ਧਨੀਆ ਪਾਊਡਰ - 1 ਚੱਮਚ
- ਹਲਦੀ- 1 / 2 ਚੱਮਚ
- ਲਾਲ ਮਿਰਚ- 1 / 2 ਚੱਮਚ
- ਪਾਣੀ- 80 ਮਿ.ਲੀ.
- ਕੱਟਿਆ ਹੋਇਆ ਪਿਆਜ਼ - 100 ਗ੍ਰਾਮ
- ਕੱਟਿਆ ਹੋਇਆ ਟਮਾਟਰ- 100 ਗ੍ਰਾਮ
- ਲਾਲ ਸ਼ਿਮਲਾ ਮਿਰਚ - 100 ਗ੍ਰਾਮ
- ਪੀਲੀ ਸ਼ਿਮਲਾ ਮਿਰਚ- 100 ਗ੍ਰਾਮ
- ਸ਼ਿਮਲਾ ਮਿਰਚ- 100 ਗ੍ਰਾਮ
- ਪਨੀਰ- 150 ਗ੍ਰਾਮ
- ਸੁਆਦ ਅਨੁਸਾਰ
- ਗਾਰਨਿਸ਼ ਲਈ ਤਾਜ਼ਾ ਧਨੀਆ
Paneer Jalfrezi
ਵਿਧੀ
1. ਇਕ ਕੜਾਹੀ ਲਓ। ਇਸ ਵਿਚ ਤੇਲ ਪਾਓ ਤੇ ਗਰਮ ਹੋਣ ਦਿਓ। ਇਸ ਵਿਚ ਜੀਰਾ ਅਤੇ ਕਾਲੀ ਮਿਰਚ ਪਾਓ।
2. ਹੁਣ ਕੱਟਿਆ ਪਿਆਜ਼ ਅਤੇ ਟਮਾਟਰ ਪਾਓ ਤੇ ਇਸ ਨੂੰ ਭੁੰਨੋ। ਮਸਾਲੇ ਵਿਚੋਂ ਤੇਲ ਨਿਕਲਣ ’ਤੇ ਅਦਰਕ-ਲਸਣ ਦਾ ਪੇਸਟ ਪਾਓ।
3. ਧਨੀਆ ਪਾਊਡਰ, ਹਲਦੀ, ਲਾਲ ਮਿਰਚ ਪਾਓ। ਹੁਣ ਇਸ ਨੂੰ ਚੰਗੀ ਤਰ੍ਹਾਂ ਮਿਲਾਓ ਅਤੇ ਫਿਰ ਗਰਮ ਪਾਣੀ ਅਤੇ ਸੁਆਦ ਅਨੁਸਾਰ ਨਮਕ ਪਾਓ।
4. ਹੁਣ ਕੱਟਿਆ ਹੋਇਆ ਪਿਆਜ਼, ਟਮਾਟਰ ਅਤੇ ਸ਼ਿਮਲਾ ਮਿਰਚ ਪਾ ਕੇ ਸਾਰਾ ਕੁਝ ਮਿਲਾਓ। ਇਸ ਮਗਰੋਂ ਪਨੀਰ ਪਾਓ।
5. 2-3 ਮਿੰਟ ਲਈ ਇਸ ਨੂੰ ਪੱਕਣ ਦਿਓ।
6. ਇਸ ਨੂੰ ਤਾਜ਼ੇ ਧਨੀਏ ਨਾਲ ਗਾਰਨਿਸ਼ ਕਰੋ।
7. ਪਨੀਰ ਜਾਲਫ੍ਰੇਜ਼ੀ ਬਣ ਕੇ ਤਿਆਰ ਹੈ, ਗਰਮ-ਗਰਮ ਤੰਦੂਰੀ ਰੋਟੀ ਨਾਲ ਇਸ ਦਾ ਆਨੰਦ ਲਓ।