
ਅਕਸਰ ਵੇਖਿਆ ਗਿਆ ਹੈ ਕਿ ਕੱਦੂ ਦੀ ਸਬਜ਼ੀ ਖਾਣਾ ਬਹੁਤ ਸਾਰੇ ਲੋਕਾਂ ਨੂੰ ਪਸੰਦ ਨਹੀਂ ਪਰ ਕੀ ਤੁਸੀ ਕੱਦੂ ਨੂੰ ਕਦੇ ਦੂਜੇ ਅੰਦਾਜ਼ ਵਿੱਚ ਖਾਣ ਲਈ ਵਰਤਿਆ ਹੈ?
ਅਕਸਰ ਵੇਖਿਆ ਗਿਆ ਹੈ ਕਿ ਕੱਦੂ ਦੀ ਸਬਜ਼ੀ ਖਾਣਾ ਬਹੁਤ ਸਾਰੇ ਲੋਕਾਂ ਨੂੰ ਪਸੰਦ ਨਹੀਂ ਪਰ ਕੀ ਤੁਸੀ ਕੱਦੂ ਨੂੰ ਕਦੇ ਦੂਜੇ ਅੰਦਾਜ਼ ਵਿੱਚ ਖਾਣ ਲਈ ਵਰਤਿਆ ਹੈ? ਜੇਕਰ ਤੁਸੀ ਕਦੇ ਕੱਦੂ ਨੂੰ ਸਬਜ਼ੀ ਤੋਂ ਇਲਾਵਾ ਕੁੱਝ ਅਲੱਗ ਬਣਾਉਣ ਲਈ ਨਹੀਂ ਵਰਤਿਆ ਤਾਂ ਇਸ ਵਾਰ ਕੱਦੂ ਦਾ ਰਾਇਤਾ ਜ਼ਰੂਰ ਬਣਾਉ।
Pumpkin raita
ਇਹ ਰਾਇਤਾ ਤੁਹਾਡੇ ਖਾਣੇ ਨੂੰ ਹੋਰ ਵੀ ਸਵਾਦਿਸ਼ਟ ਅਤੇ ਲਾਜਵਾਬ ਬਣਾ ਸਕਦਾ ਹੈ। ਇਸ ਨੂੰ ਘਰ 'ਚ ਬਣਾਉਣਾ ਬਹੁਤ ਹੀ ਆਸਾਨ ਹੈ ਅਤੇ ਇਸ ਵਿਚ ਜ਼ਿਆਦਾ ਸਮਾਂ ਵੀ ਨਹੀਂ ਲਗਦਾ।
ਕੱਦੂ ਦਾ ਰਾਇਤਾ ਬਣਾਉਣ ਦੀ ਸਮੱਗਰੀ
ਕੱਦੂ -200 ਗਰਾਮ
ਦਹੀਂ-350 ਗਰਾਮ
ਲਾਲ ਮਿਰਚ ਪਾਊਡਰ - 1 ਚਮਚ
ਜ਼ੀਰਾ ਪਾਊਡਰ - 1/2 ਚਮਚ
ਧਨੀਆ ਪੱਤਾ
ਲੂਣ - ਸਵਾਦ ਅਨੁਸਾਰ
ਤੇਲ - 2 ਚਮਚ
Pumpkin raita
ਕੱਦੂ ਦਾ ਰਾਇਤਾ ਬਣਾਉਣ ਦੀ ਵਿਧੀ:
ਸੱਭ ਤੋਂ ਪਹਿਲਾਂ ਕੱਦੂ ਨੂੰ ਛਿੱਲ ਕੇ ਉਸ ਵਿਚੋਂ ਬੀਜ ਨੂੰ ਕੱਢ ਦਿਉ ਅਤੇ ਕੱਦੂਕਸ ਕਰ ਲਵੋ। ਇਸ ਤੋਂ ਬਾਅਦ ਇਕ ਕੜਾਹੀ ਵਿਚ ਤੇਲ ਗਰਮ ਕਰ ਕੇ ਉਸ ਵਿਚ ਕੱਦੂ ਅਤੇ ਲੂਣ ਨੂੰ ਪਾ ਕੇ 3 ਤੋਂ 4 ਮਿੰਟ ਤਕ ਚੰਗੀ ਨਾਲ ਭੁੰਨ ਲਵੋ।
Pumpkin raita
ਜਦੋਂ ਕੱਦੂ ਠੀਕ ਤਰ੍ਹਾਂ ਪੱਕ ਜਾਵੇ ਤਾਂ ਗੈਸ ਬੰਦ ਕਰ ਦਿਉ ਅਤੇ ਕੁੱਝ ਦੇਰ ਠੰਢਾ ਹੋਣ ਲਈ ਛੱਡ ਦਿਉ। ਹੁਣ ਇਕ ਬਰਤਨ ਵਿਚ ਦਹੀਂ ਪਾਉ ਅਤੇ ਉਸ ਵਿਚ ਹਲਕਾ ਲੂਣ, ਜ਼ੀਰਾ ਪਾਊਡਰ ਅਤੇ ਧਨੀਆ ਪੱਤਾ ਪਾਉ ਅਤੇ ਚੰਗੀ ਤਰ੍ਹਾਂ ਮਿਲਾਉ। ਇਸ ਤੋਂ ਬਾਅਦ ਇਸ ਵਿਚ ਪਕਾਏ ਹੋਏ ਕੱਦੂ ਨੂੰ ਪਾਉ ਅਤੇ ਚੰਗੀ ਤਰ੍ਹਾਂ ਮਿਕਸ ਕਰ ਲਵੋ। ਕੱਦੂ ਦਾ ਰਾਇਤਾ ਸਰਵ ਕਰਨ ਲਈ ਤਿਆਰ ਹੈ।