Food Recipes: ਖਾਣ ਵਿਚ ਹੁੰਦੀ ਬਹੁਤ ਸਵਾਦ
Make potato curry in your home kitchen Food Recipes: ਸਮੱਗਰੀ: 80 ਗ੍ਰਾਮ ਆਲੂ, 150 ਗ੍ਰਾਮ ਦਹੀਂ, 3 ਗ੍ਰਾਮ ਮੇਥੀ ਦੇ ਬੀਜ, 3 ਗ੍ਰਾਮ ਜੀਰਾ, 3 ਗ੍ਰਾਮ ਹਲਦੀ, 5 ਗ੍ਰਾਮ ਹਰੀ ਮਿਰਚ, ਕੱਟੀ ਹੋਈ, 2 ਗ੍ਰਾਮ ਲਾਲ ਮਿਰਚ, 5 ਗ੍ਰਾਮ ਧਨੀਆ, ਕੱਟਿਆ ਹੋਇਆ, 3 ਗ੍ਰਾਮ ਚਟਾਨ ਲੂਣ, 50 ਮਿਲੀਲੀਟਰ ਤੇਲ, 100 ਗ੍ਰਾਮ ਚੌਲ
ਬਣਾਉਣ ਦੀ ਵਿਧੀ: ਸੱਭ ਤੋਂ ਪਹਿਲਾਂ ਇਕ ਕਟੋਰੀ ਵਿਚ ਦਹੀਂ, ਹਲਦੀ, ਆਟਾ, ਨਮਕ ਪਾਉ। ਫਿਰ ਇਸ ਮਿਸ਼ਰਣ ਨੂੰ ਫ਼ਰਾਈਪੈਨ ਵਿਚ ਪਾਉ ਅਤੇ ਘੱਟ ਸੇਕ ’ਤੇ 10 ਮਿੰਟ ਤਕ ਪਕਾਉ। ਇਸ ਵਿਚ ਕੱਟੇ ਹੋਏ ਆਲੂ ਪਾਉ ਅਤੇ ਆਲੂ ਪਕ ਜਾਣ ਤਕ ਪਕਾਉ।
ਹੁਣ ਇਕ ਹੋਰ ਫ਼ਰਾਈਪੈਨ ਵਿਚ ਤੇਲ ਗਰਮ ਕਰੋ, ਇਸ ਵਿਚ ਮੇਥੀ, ਜੀਰਾ, ਲਾਲ ਮਿਰਚ, ਹਰੀ ਮਿਰਚ ਪਾਉ ਅਤੇ ਫਿਰ ਕੜ੍ਹੀ ’ਤੇ ਤੜਕਾ ਪਾਉ ਅਤੇ ਚੰਗੀ ਤਰ੍ਹਾਂ ਮਿਲਾਉ। ਹੁਣ ਇਕ ਬਾਊਲ ਵਿਚ ਉਸ ਨੂੰ ਪਾਉ ਅਤੇ ਕਟਿਆ ਹੋਇਆ ਧਨੀਆ ਅਤੇ ਲਾਲ ਮਿਰਚ ਨਾਲ ਸਜਾਵਟ ਕਰੋ। ਤੁਹਾਡੀ ਆਲੂ ਦੀ ਕੜ੍ਹੀ ਬਣ ਕੇ ਤਿਆਰ ਹੈ। ਹੁਣ ਇਸ ਨੂੰ ਰੋਟੀ ਜਾਂ ਚੌਲਾਂ ਨਾਲ ਖਾਉ।