
Methi Paratha Recipe: ਖਾਣ ਵਿਚ ਹੁੰਦਾ ਬਹੁਤ ਸਵਾਦ
ਸਮੱਗਰੀ: ਤਾਜ਼ੀ ਮੇਥੀ ਬਾਰੀਕ ਕੱਟੀ ਹੋਈ, ਕਣਕ ਦਾ ਆਟਾ, ਚਨੇ ਦਾ ਆਟਾ, ਬਾਰੀਕ ਕਟਿਆ ਪਿਆਜ਼, ਕਦੂਕਸ ਕੀਤਾ ਹੋਇਆ ਅਦਰਕ, ਬਾਰੀਕ ਕੱਟੀ ਹੋਈ ਹਰੀ ਮਿਰਚ, ਹਿੰਗ, ਲੂਣ, ਮਿਰਚ ਪਾਊਡਰ, ਧਨੀਆ ਪਾਊਡਰ, ਗਰਮ ਮਸਾਲਾ, ਕਰੀਮ, ਘਿਉ।
ਬਣਾਉਣ ਦੀ ਵਿਧੀ: ਮੇਥੀ ਦਾ ਪਰੌਂਠਾ ਬਣਾਉਣ ਲਈ ਸੱਭ ਤੋਂ ਪਹਿਲਾਂ ਤੁਹਾਨੂੰ ਆਟਾ ਬਣਾਉਣਾ ਹੈ, ਇਸ ਲਈ ਇਕ ਬਰਤਨ ’ਚ ਕਣਕ ਦਾ ਆਟਾ, ਚਨੇ ਦਾ ਆਟਾ, ਹੀਂਗ, ਨਮਕ, ਲਾਲ ਮਿਰਚ ਪਾਊਡਰ, ਧਨੀਆ ਪਾਊਡਰ, ਗਰਮ ਮਸਾਲਾ ਪਾ ਕੇ ਚੰਗੀ ਤਰ੍ਹਾਂ ਨਾਲ ਮਿਕਸ ਕਰ ਲਵੋ। ਫਿਰ ਮੈਦੇ ਵਿਚ ਬਾਰੀਕ ਕੱਟੀ ਹੋਈ ਮੇਥੀ, ਬਾਰੀਕ ਕਟਿਆ ਪਿਆਜ਼, ਅਦਰਕ, ਬਾਰੀਕ ਕੱਟੀ ਹੋਈ ਹਰੀ ਮਿਰਚ ਤੇ ਕਰੀਮ ਪਾਉ।
ਇਸ ਤੋਂ ਬਾਅਦ ਬਿਨਾਂ ਪਾਣੀ ਦੇ ਆਟੇ ਨੂੰ ਚੰਗੀ ਤਰ੍ਹਾਂ ਮਿਲਾਉ, ਫਿਰ ਥੋੜ੍ਹਾ-ਥੋੜ੍ਹਾ ਪਾਣੀ ਪਾ ਕੇ ਆਟੇ ਨੂੰ ਤਿਆਰ ਕਰੋ। ਇਸ ਤੋਂ ਬਾਅਦ ਆਟੇ ’ਤੇ ਪਾਣੀ ਛਿੜਕ ਕੇ ਕੱੁਝ ਦੇਰ ਢੱਕ ਕੇ ਰੱਖੋ। ਫਿਰ 15 ਮਿੰਟ ਬਾਅਦ ਅਪਣੇ ਹੱਥਾਂ ’ਤੇ ਸੁੱਕਾ ਆਟਾ ਲੈ ਕੇ ਪੂਰੀ ਤਰ੍ਹਾਂ ਨਾਲ ਮੈਸ਼ ਕਰ ਲਉ ਤੇ ਫਿਰ ਆਟੇ ਦੇ ਛੋਟੇ-ਛੋਟੇ ਗੋਲੇ ਬਣਾ ਲਉ। ਇਸ ’ਤੇ ਘਿਉ ਲਾ ਕੇ ਫੋਲਡ ਕਰੋ ਤੇ ਫਿਰ ਪਰੌਂਠੇ ਨੂੰ ਰੋਲ ਕਰੋ। ਹੁਣ ਇਸ ਨੂੰ ਘੱਟ ਅੱਗ ’ਤੇ ਘਿਉ ਨਾਲ ਤਲੋ। ਤਲਣ ਤੋਂ ਬਾਅਦ ਇਸ ਨੂੰ ਪਲੇਟ ਵਿਚ ਕੱਢ ਲਵੋ। ਤੁਹਾਡਾ ਮੇਥੀ ਦਾ ਪਰੌਂਠਾ ਬਣ ਕੇ ਤਿਆਰ ਹੈ। ਹੁਣ ਇਸ ਨੂੰ ਮੱਖਣ ਨਾਲ ਖਾਉ।