
Food Recipes: ਖਾਣ ਵਿਚ ਹੁੰਦਾ ਬਹੁਤ ਸਵਾਦ
ਸਮੱਗਰੀ: ਘਿਉ- 1 ਕੱਪ, ਆਟਾ- 1 ਕੱਪ, ਪਾਣੀ- 2 ਕੱਪ, ਚੀਨੀ- 1 ਕੱਪ
ਬਣਾਉਣ ਦੀ ਵਿਧੀ: ਸੱਭ ਤੋਂ ਪਹਿਲਾਂ ਇਕ ਕੜਾਹੀ ਲਵੋ ਅਤੇ ਉਸ ਵਿਚ ਘਿਉ ਗਰਮ ਕਰੋ। ਘਿਉ ਗਰਮ ਹੋਣ ਮਗਰੋਂ ਇਸ ਵਿਚ ਆਟਾ ਪਾਉ। ਆਟੋ ਨੂੰ ਉਦੋਂ ਤਕ ਭੁੰਨੋ ਜਦੋਂ ਤਕ ਇਹ ਸੁਨਹਿਰੀ ਭੂਰਾ ਨਹੀਂ ਹੋ ਜਾਂਦਾ।
ਹੁਣ 1 ਕੱਪ ਪਾਣੀ ਪਾਉ ਅਤੇ ਇਸ ਨੂੰ ਲਗਾਤਾਰ ਹਿਲਾਉ। ਇਸ ਤੋਂ ਬਾਅਦ ਇਸ ਵਿਚ ਚੀਨੀ ਪਾਉ। ਹਲਵਾ ਉਦੋਂ ਤਕ ਪਕਾਉ ਜਦੋਂ ਤਕ ਸਾਰਾ ਕੱੁਝ ਮਿਕਸ ਨਹੀਂ ਹੁੰਦਾ। ਹੁਣ ਗੈਸ ਬੰਦ ਕਰ ਦਿਉ। ਤੁਹਾਡਾ ਆਟੇ ਦਾ ਹਲਵਾ ਬਣ ਕੇ ਤਿਆਰ ਹੈ। ਹੁਣ ਇਸ ਨੂੰ ਚਾਹ ਨਾਲ ਖਾਉ।