Health News: ਜ਼ਿਆਦਾ ਖਾਣ ਨਾਲ ਹੁੰਦੈ ਕਿਡਨੀ ਨੂੰ ਨੁਕਸਾਨ

By : GAGANDEEP

Published : May 4, 2024, 6:54 am IST
Updated : May 4, 2024, 7:35 am IST
SHARE ARTICLE
Eating too much causes kidney damage Health News
Eating too much causes kidney damage Health News

Health News: ਅੰਡਾ, ਦੁੱਧ, ਮੱਛੀ ਵਰਗੀਆਂ ਚੀਜ਼ਾਂ ਨੂੰ ਜ਼ਿਆਦਾ ਖਾਣ ਨਾਲ ਐਲਰਜੀ ਹੋ ਸਕਦੀ ਹੈ।

Eating too much causes kidney damage Health News: ਜਦੋਂ ਵੀ ਤੁਸੀਂ ਅਪਣੀ ਮਨਪਸੰਦ ਖਾਣ ਦੀ ਚੀਜ਼ ਦੇਖਦੇ ਹੋ ਤਾਂ ਖ਼ੁਦ ਨੂੰ ਰੋਕ ਨਹੀਂ ਪਾਉਂਦੇ ਅਤੇ ਖਾਂਦੇ ਹੀ ਰਹਿੰਦੇ ਹੋ। ਇਸ ਨੂੰ (ਜ਼ਿਆਦਾ ਖਾਣਾ) ਓਵਰਈਟਿੰਗ ਕਹਿੰਦੇ ਹਨ। ਜ਼ਿਆਦਾ ਖਾਣ ਨਾਲ ਭਾਰ ਵਧਣ ਦੇ ਨਾਲ-ਨਾਲ ਕਈ ਹੋਰ ਮੁਸ਼ਕਲਾਂ ਵੀ ਸਾਹਮਣੇ ਆਉਂਦੀਆਂ ਹਨ। ਇਸ ਨਾਲ ਦਿਮਾਗੀ ਅਤੇ ਭਾਵਨਾਤਮਕ ਤਣਾਅ ਵੀ ਪੈਦਾ ਹੁੰਦਾ ਹੈ। ਇਹ ਸਰੀਰ ਦੇ ਕਈ ਹਿੱਸਿਆਂ ਨੂੰ ਨੁਕਸਾਨ ਪਹੁੰਚਾਉਂਦਾ ਹੈ।

ਇਹ ਵੀ ਪੜ੍ਹੋ: Farming News: ਖੇਤੀਬਾੜੀ ਦੇ ਸੰਦਾਂ ’ਚੋਂ ਅਲੋਪ ਹੁੰਦੀ ਜਾਂਦੀ ਹੈ ਦਾਤੀ

ਭੋਜਨ ਹਮੇਸ਼ਾ ਉਨਾ ਹੀ ਖਾਣਾ ਚਾਹੀਦਾ ਹੈ ਜਿੰਨਾ ਸਾਡਾ ਸਰੀਰ ਅਸਾਨੀ ਨਾਲ ਹਜ਼ਮ ਕਰ ਸਕੇ। ਜ਼ਿਆਦਾ ਖਾਣ ਨਾਲ ਸ਼ੂਗਰ, ਹਾਈ ਬਲੱਡ ਪ੍ਰੈਸ਼ਰ ਆਦਿ ਦੀ ਮੁਸ਼ਕਲ ਹੋ ਸਕਦੀ ਹੈ। ਜ਼ਿਆਦਾ ਖਾਣ ਦਾ ਪਹਿਲਾ ਲੱਛਣ ਭਾਰ ਵਧਣਾ ਅਤੇ ਮੋਟਾਪਾ ਹੈ। ਭਾਰ ਵਧਣ ਨਾਲ ਸਰੀਰ ਦੇ ਕੰਮ ਕਰਨ ਦੀ ਸਮਰੱਥਾ ਘੱਟ ਹੋ ਜਾਂਦੀ ਹੈ ਅਤੇ ਵਿਅਕਤੀ ਜਲਦੀ ਥਕਣ ਲਗਦਾ ਹੈ। ਜ਼ਿਆਦਾ ਖਾਣ ਨਾਲ ਐਲਰਜੀ ਦਾ ਖ਼ਤਰਾ ਵਧ ਜਾਂਦਾ ਹੈ।

ਇਹ ਵੀ ਪੜ੍ਹੋ: Health News: ਆਉ ਜਾਣਦੇ ਹਾਂ ਨੰਗੇ ਪੈਰ ਘਾਹ ’ਤੇ ਚਲਣ ਦੇ ਫ਼ਾਇਦਿਆਂ ਬਾਰੇ 

ਅੰਡਾ, ਦੁੱਧ, ਮੱਛੀ ਵਰਗੀਆਂ ਚੀਜ਼ਾਂ ਨੂੰ ਜ਼ਿਆਦਾ ਖਾਣ ਨਾਲ ਐਲਰਜੀ ਹੋ ਸਕਦੀ ਹੈ। ਕਈ ਚੀਜ਼ਾਂ ਅਜਿਹੀਆਂ ਹੁੰਦੀਆਂ ਹਨ ਜਿਨ੍ਹਾਂ ਦੇ ਜ਼ਿਆਦਾ ਖਾਣ ਨਾਲ ਕੈਲੇਸਟਰੋਲ ਵਧ ਜਾਂਦਾ ਹੈ। ਅਜਿਹੇ ਵਿਚ ਕਈ ਬੀਮਾਰੀਆਂ ਹੋ ਸਕਦੀਆਂ ਹਨ। ਬਜ਼ੁਰਗ ਵਾਰ-ਵਾਰ ਚਰਬੀ ਵਾਲੀਆਂ ਚੀਜ਼ਾਂ ਜਾਂ ਜਿਨ੍ਹਾਂ ਵਿਚ ਜ਼ਿਆਦਾ ਮਾਤਰਾ ਵਿਚ ਕਾਪਰ ਹੁੰਦਾ ਹੈ ਉਹ ਖਾਂਦੇ ਹਨ। ਜ਼ਿਆਦਾ ਖਾਣ ਨਾਲ ਯਾਦਦਾਸ਼ਤ ਕਮਜ਼ੋਰ ਹੁੰਦੀ ਹੈ ਅਤੇ ਦਿਮਾਗ਼ ’ਤੇ ਵੀ ਅਸਰ ਹੁੰਦਾ ਹੈ। 

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

(For more Punjabi news apart from Eating too much causes kidney damage Health News, stay tuned to Rozana Spokesman)

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM
Advertisement